ਪਿਛਲੇ 20 ਸਾਲਾਂ ਤੋਂ ਮਾਂ ਨੂੰ ਵਹਿੰਗੀ ‘ਚ ਬਿਠਾ ਕੇ ਤੀਰਥ ਯਾਤਰਾ ਕਰਵਾ ਰਿਹਾ ਕੈਲਾਸ਼ ਗਿਰੀ, ਅਦਾਕਾਰ ਅਨੁਪਮ ਖੇਰ ਨੇ ਤਸਵੀਰ ਸਾਂਝੀ ਕਰਦੇ ਹੋਈ ਸਰਵਣ ਪੁੱਤਰ ਲਈ ਆਖੀ ਇਹ ਗੱਲ

By  Shaminder July 4th 2022 06:33 PM

ਕੋਈ ਸਮਾਂ ਹੁੰਦਾ ਸੀ ਜਦੋਂ ਪੁੱਤਰ ਆਪਣੇ ਮਾਪਿਆਂ ਦੀ ਬਹੁਤ ਸੇਵਾ ਕਰਦੇ ਸਨ ।ਬੁਢਾਪੇ ‘ਚ ਉਨ੍ਹਾਂ ਦੀ ਹਰ ਚੀਜ਼ ਦਾ ਖਿਆਲ ਰੱਖਦੇ ਸਨ । ਪਰ ਸਮੇਂ ਦੇ ਬਦਲਾਅ ਦੇ ਨਾਲ ਜਿੱਥੇ ਸਾਡੀਆਂ ਕਦਰਾਂ ਕੀਮਤਾਂ, ਸੰਸਕਾਰਾਂ ‘ਚ ਬਦਲਾਅ ਆਇਆ ਉੱਥੇ ਹੀ ਆਧੁਨਿਕੀਕਰਨ ਅਤੇ ਇਕਹਿਰੇ ਪਰਿਵਾਰਾਂ ਦਾ ਚਲਨ ਵਧ ਗਿਆ । ਜਿਸ ਕਾਰਨ ਪੁੱਤਰ ਜੋ ਕਿ ਪਹਿਲਾਂ ਸਰਵਣ ਪੁੱਤਰ ਬਣ ਕੇ ਮਾਪਿਆਂ ਦੀ ਸੇਵਾ ਕਰਦੇ ਸਨ ਪਰ ਅੱਜ ਕੱਲ੍ਹ ਪੁੱਤਰ ਮਾਪਿਆਂ ਨੂੰ ਖੁਦ ‘ਤੇ ਬੋਝ ਸਮਝਣ ਲੱਗ ਪੈਂਦੇ ਹਨ ।ਅਦਾਕਾਰ ਅਨੁਪਮ ਖੇਰ (Anupam Kher)  ਨੇ ਇੱਕ ਤਸਵੀਰ ਸਾਂਝੀ ਕੀਤੀ ਹੈ ।

anupam share pic -min image From instagram

ਹੋਰ ਪੜ੍ਹੋ : ਅਨੁਪਮ ਖੇਰ ਏਬੀਸੀ ਦੇ ਕਾਮੇਡੀ ਪਾਇਲਟ ‘ਦਿ ਸਨ ਇਨ ਲਾਅ’ ਦਾ ਬਨਣਗੇ ਹਿੱਸਾ

ਇਸ ਤਸਵੀਰ ‘ਚ ਅਨੁਪਮ ਖੇਰ ਵਹਿੰਗੀ ‘ਚ ਆਪਣੇ ਮਾਂ ਨੂੰ ਬਿਠਾ ਕੇ ਲਿਜਾਂਦੇ ਹੋਏ ਇੱਕ ਸਾਧੂ ਨੂੰ ਦਿਖਾਇਆ ਹੈ । ਅਨੁਪਮ ਖੇਰ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ ‘ਤਸਵੀਰ ਵਿੱਚ ਵਰਣਨ ਨਿਮਰ ਹੈ! ਪ੍ਰਾਰਥਨਾ ਕਰੋ ਕਿ ਇਹ ਸੱਚ ਹੈ! ਜੇਕਰ ਕੋਈ ਇਸ ਵਿਅਕਤੀ ਦੇ ਠਿਕਾਣੇ ਦਾ ਪਤਾ ਲਗਾ ਸਕਦਾ ਹੈ, ਤਾਂ ਕਿਰਪਾ ਕਰਕੇ ਸਾਨੂੰ ਦੱਸੋ।

ਹੋਰ ਪੜ੍ਹੋ :67 ਸਾਲ ਦੀ ਉਮਰ ‘ਚ ਵੀ ਫਿੱਟ ਨੇ ਅਨੁਪਮ ਖੇਰ, ਦੇਖੋ ਅਨੁਪਮ ਖੇਰ ਦੇ ਬਾਡੀ ਟਰਾਂਸਫਾਰਮੇਸ਼ਨ ਦੀ ਇਹ ਤਸਵੀਰ

ਆਪਣੀ ਮਾਂ ਦੇ ਨਾਲ ਦੇਸ਼ ਵਿੱਚ ਆਪਣੀਆਂ ਸਾਰੀਆਂ ਤੀਰਥ ਯਾਤਰਾਵਾਂ ਨੂੰ ਸਪਾਂਸਰ ਕਰਨ ਲਈ ਆਪਣੀ ਬਾਕੀ ਦੀ ਜ਼ਿੰਦਗੀ ਲਈ ਸਨਮਾਨਿਤ ਮਹਿਸੂਸ ਕਰਾਂਗਾ। ਅਨੁਪਮ ਖੇਰ ਵੱਲੋਂ ਸਾਂਝੀ ਕੀਤੀ ਗਈ ਇਸ ਤਸਵੀਰ ‘ਤੇ ਹਰ ਕੋਈ ਪ੍ਰਤੀਕਰਮ ਦੇ ਰਿਹਾ ਹੈ ।

ਖਬਰਾਂ ਮੁਤਾਬਕ ਇਹ ਵਿਅਕਤੀ ਇੱਕ ਦੋ ਸਾਲਾਂ ਤੋਂ ਨਹੀਂ ਬਲਕਿ ੨੦ ਸਾਲਾਂ ਤੋਂ ਇਸੇ ਤਰ੍ਹਾਂ ਵਹਿੰਗੀ ‘ਚ ਬਿਠਾ ਕੇ ਤੀਰਥ ਯਾਤਰਾ ਕਰ ਰਿਹਾ ਹੈ । ਇਸ ਵਿਅਕਤੀ ਦਾ ਨਾਮ ਕੈਲਾਸ਼ ਹੈ ਜੋ ਦੇਸ਼ ਭਰ ਦੇ ਕਈ ਤੀਰਥ ਸਥਾਨਾਂ ਦੀ ਯਾਤਰਾ ਮਾਪਿਆਂ ਨੂੰ ਕਰਵਾ ਰਿਹਾ ਹੈ । ਦੱਸ ਦਈਏ ਕਿ ਅਨੁਪਮ ਖੇਰ ਇਸ ਤਰ੍ਹਾਂ ਦੇ ਮੋਟੀਵੇਸ਼ਨਲ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

 

View this post on Instagram

 

A post shared by Anupam Kher (@anupampkher)

Related Post