ਅਨੁਰਾਗ ਬਾਸੂ ਦੀ ਫਿਲਮ ‘ਚ ਰਾਜਕੁਮਾਰ ਰਾਓ ਨਜ਼ਰ ਆਉਣਗੇ ਦੰਗਲ ਗਰਲ ਫਾਤਿਮਾ ਸਨਾ ਸ਼ੇਖ ਨਾਲ

By  Lajwinder kaur January 18th 2019 03:08 PM -- Updated: January 18th 2019 03:20 PM

ਰਾਜਕੁਮਾਰ ਰਾਓ ਜੋ ਕਿ ਸੋਨਮ ਕਪੂਰ ਦੇ ਨਾਲ ਆਉਣ ਵਾਲੀ ਫਿਲਮ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’ ਕਰਕੇ ਚਰਚਾ ‘ਚ ਚੱਲ ਰਹੇ ਨੇ ਤੇ ਹੁਣ ਇੱਕ ਹੋਰ ਨਿਊਜ਼ ਨਾਲ ਸੁਰਖੀਆਂ ‘ਚ ਆ ਗਏ ਨੇ। ਜੀ ਹਾਂ ਅਨੁਰਾਗ ਬਾਸੂ ਦੇ ਅਗਲੇ ਪ੍ਰੋਜੈਕਟਸ ‘ਚ ਨਜ਼ਰ ਆਉਣਗੇ। ਇਸ ਦੀ ਜਾਣਕਾਰੀ ਰਾਜਕੁਮਾਰ ਰਾਓ ਨੇ ਆਪਣੇ ਟਵਿੱਟਰ ਅਕਾਊਂਟ ਤੋਂ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਦਿੱਤੀ ਹੈ। ਰਾਜਕੁਮਾਰ ਰਾਓ ਨੇ ਕੈਪਸ਼ਨ ‘ਚ ਲਿਖਿਆ ਹੈ, ‘ਬਹੁਤ ਜਲਦੀ ਤੁਹਾਡੇ ਸਾਰਿਆਂ ਦੇ ਸਾਹਮਣੇ ਆਵਾਂਗੇ। ਉਦੋਂ ਤੱਕ ਲਈ ਇਕ ਝਲਕ’ ਤੇ ਨਾਲ ਹੀ ਅਨੁਰਾਗ ਬਾਸੂ ਤੇ ਫਾਤਿਮਾ ਸਨਾ ਸ਼ੇਖ ਨੂੰ ਟੈਗ ਕੀਤਾ ਹੈ।

https://twitter.com/RajkummarRao/status/1085731703950360576

ਇਸ ਤਸੀਵਰ ‘ਚ ਉਹਨਾਂ ਦੇ ਨਾਲ ਦੰਗਲ ਗਰਲ ਫਾਤਿਮਾ ਸਨਾ ਸ਼ੇਖ ਨਜ਼ਰ ਆ ਰਹੀ ਹੈ। ਤਸਵੀਰ ‘ਚ ਫਾਤਿਮਾ ਸਨਾ ਸ਼ੇਖ ਨੇ ਸਾੜੀ ਪਾਈ ਹੋਈ ਹੈ ਤੇ ਰਾਜਕੁਮਾਰ ਰਾਓ ਉਹਨਾਂ ਵੱਲ ਇੱਕ ਟੁੱਕ ਦੇਖ ਰਹੇ ਨੇ। ਦੋਵਾਂ ਦੀ ਲੁੱਕ 80 ਦੇ ਦਹਾਕੇ ਦੀ ਲੱਗ ਰਹੀ ਹੈ। ਪਹਿਲੀ ਵਾਰ ਰਾਜਕੁਮਾਰ ਰਾਓ ਤੇ ਫਾਤਿਮਾ ਸਨਾ ਸ਼ੇਖ ਇੱਕਠੇ ਕੰਮ ਕਰਦੇ ਨਜ਼ਰ ਆਉਣਗੇ।

https://twitter.com/fattysanashaikh/status/1085743942220443648

ਹੋਰ ਵੇਖੋ: ਰਾਹਤ ਫਤਿਹ ਅਲੀ ਖਾਨ ਤੇ ਨੇਹਾ ਕੱਕੜ ਦੀ ਜੁਗਲਬੰਦੀ ਨਜ਼ਰ ਆਈ ‘ਦੋ ਦੂਣੀ ਪੰਜ’

ਉੱਧਰ ਫਾਤਿਮਾ ਸਨਾ ਸ਼ੇਖ ਨੇ ਵੀ ਆਪਣੇ ਸੋਸ਼ਲ ਮੀਡੀਆ ਉੱਤੇ ਤਸਵੀਰ ਸ਼ੇਅਰ ਕਰਕੇ ਲਿਖਿਆ ਹੈ ਕਿ, ਪਿਆਰ ਨਾਲ ਬੁਲਾਵੇਗਾ ਤਾਂ ਪਲਟ ਵੀ ਜਾਵਾਂਗੀ। ਬਹੁਤ ਛੇਤੀ ਅਨੁਰਾਗ ਬਾਸੂ ਦੇ ਅਗਲੇ ਪ੍ਰੋਜੈਕਟਸ ‘ਚ’। ਮੰਨਿਆ ਜਾ ਰਿਹਾ ਹੈ ਕਿ ਇਹ ਮੂਵੀ ਅਨੁਰਾਗ ਬਾਸੂ ਦੀ 2007 ਚ ਆਈ ਫਿਲਮ ‘ਲਾਈਫ ਇਨ ਏ ਮੈਟਰੋ’ ਦਾ ਸੀਕਵਲ ਹੋ ਸਕਦੀ ਹੈ। ਰਾਜਕੁਮਾਰ ਰਾਓ ਜਿਹਨਾਂ ਕੋਲ ਤਿੰਨ ਹੋਰ ਪ੍ਰੋਜੈਕਟਸ ਨੇ ‘ਏਕ ਲੜਕੀ ਕੋ ਦੇਖਾ ਤੋ ਐਸਾ ਲਗਾ’, ‘ਮੈਂਟਲ ਹੈ ਕਯਾ’ ਤੇ ‘ਮੇਡ ਇਨ ਚਾਇਨਾ’ ਲੀਡ ਰੋਲ ‘ਚ ਨਜ਼ਰ ਆਉਣਗੇ।

Related Post