ਚਾਰ ਮਿਲੀਅਨ ਵਾਰ ਦੇਖੀ ਗਈ ਅਨੁਸ਼ਕਾ ਸ਼ਰਮਾ ਦੀ ‘ਏ ਕੋਹਲੀ ਚੌਕਾ ਮਾਰ’ ਵਾਲੀ ਵੀਡੀਓ, ਇੰਡੀਅਨ ਕ੍ਰਿਕੇਟ ਕੈਪਟਨ ਹੋਏ ਪ੍ਰੇਸ਼ਾਨ, ਦੇਖੋ ਤੁਸੀਂ ਵੀ ਇਹ ਵੀਡੀਓ

By  Lajwinder kaur April 17th 2020 05:33 PM -- Updated: April 17th 2020 05:35 PM

ਮਨੋਰੰਜਨ ਜਗਤ ਦੇ ਫੈਮਸ ਕਪਲ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਲਾਕਡਾਊਨ ਦੇ ਚੱਲਦੇ ਆਪਣੇ ਮੁੰਬਈ ਵਾਲੇ ਘਰ ‘ਚ ਹੀ ਸਮਾਂ ਬਿਤਾ ਰਹੇ ਨੇ । ਲਾਕਡਾਊਨ ਦਾ ਪਾਲਣ ਕਰਦੇ ਹੋਏ ਦੋਵੇਂ ਘਰ ‘ਚ ਇੱਕ ਦੂਜੇ ਦੇ ਨਾਲ ਫੰਨ ਟਾਈਮ ਇਨਜੁਆਏ ਕਰ ਰਹੇ ਨੇ । ਕੁਝ ਸਮੇਂ ਪਹਿਲਾਂ ਹੀ ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਵਿਰਾਟ ਕੋਹਲੀ ਦੇ ਨਾਲ ਪਾਇਆ ਹੈ । ਜੋ ਕਿ ਕੁਝ ਹੀ ਸਮੇਂ ‘ਚ ਵਾਇਰਲ ਹੋ ਗਿਆ ਹੈ । ਇਸ ਵੀਡੀਓ ‘ਚ ਐਕਟਰੈੱਸ ਅਨੁਸ਼ਕਾ ਸ਼ਰਮਾ ਆਪਣੇ ਪਤੀ ਤੇ ਇੰਡੀਅਨ ਕ੍ਰਿਕੇਟ ਟੀਮ ਦੇ ਕੈਪਟਨ ਵਿਰਾਟ ਕੋਹਲੀ ਦੇ ਨਾਲ ਫੈਨ ਬਣ ਕੇ ਮਸਤੀ ਕਰਦੀ ਹੋਈ ਨਜ਼ਰ ਆਈ । ਉਹ ਵੀਡੀਓ ‘ਚ ਬੋਲ ਰਹੀ ਹੈ ‘ਏ ਕੋਹਲੀ ਚੌਕਾ ਮਾਰ ਕਿਆ ਕਰ ਰਹਾ ਹੈ..’ ਤੇ ਦੂਜੇ ਪਾਸੇ ਬੈਠੇ ਵਿਰਾਟ ਇਹ ਸਭ ਦੇਖ ਕੇ ਅਜੀਬ ਜਿਹਾ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਨੇ ।

 

View this post on Instagram

 

I thought he must be missing being on the field. Along with the love he gets from millions of fans, he must be especially missing this one particular type of fan too. So I gave him the experience ???

A post shared by AnushkaSharma1588 (@anushkasharma) on Apr 17, 2020 at 12:54am PDT

ਵੀਡੀਓ ਨੂੰ ਪੋਸਟ ਕਰਦੇ ਹੋਏ ਅਨੁਸ਼ਕਾ ਨੇ ਲਿਖਿਆ ਹੈ, ਮੈਨੂੰ ਲੱਗਦਾ ਹੈ ਕਿ ਵਿਰਾਟ ਕੋਹਲੀ ਇਸ ਸਮੇਂ ਖੇਡ ਦੇ ਮੈਦਾਨ ਦੇ ਨਾਲ ਲੱਖਾਂ ਹੀ ਫੈਨਜ਼ ਦੇ ਪਿਆਰ ਨੂੰ ਮਿਸ ਕਰ ਰਹੇ ਹੋਣਗੇ । ਖ਼ਾਸ ਕਰਕੇ ਇਸ ਵਰਗੇ ਉਤਸ਼ਾਹਿਤ ਫੈਨ ਨੂੰ ਮਿਸ ਕਰ ਰਹੇ ਹੋਣਗੇ ਤਾਂ ਮੈਂ ਉਨ੍ਹਾਂ ਨੂੰ ਇਸ ਫੈਨ ਦਾ ਅਨੁਭਵ ਕਰਵਾਇਆ ਹੈ’ । ਇਸ ਵੀਡੀਓ ਨੂੰ ਚਾਰ ਮਿਲੀਅਨ ਤੋਂ ਵੱਧ ਲੋਕ ਇਸ ਨੂੰ ਦੇਖ ਚੁੱਕੇ ਨੇ ।

 

 

View this post on Instagram

 

Meanwhile, in quarantine.. ??‍♂??‍♀

A post shared by AnushkaSharma1588 (@anushkasharma) on Mar 27, 2020 at 9:59pm PDT

ਇਸ ਵੀਡੀਓ ‘ਤੇ ਬਾਲੀਵੁੱਡ ਜਗਤ ਦੇ ਨਾਮੀ ਕਲਾਕਾਰਾਂ ਵੀ ਆਪਣੇ ਆਪ ਨੂੰ ਕਮੈਂਟ ਕਰਨ ਤੋਂ ਰੋਕ ਨਹੀਂ ਪਾਏ । ਕਾਰਤਿਕ ਆਰੀਅਨ ਨੇ ਕਮੈਂਟ ਕੀਤਾ ਹੈ ‘ਮੈਂ ਵੀ ਅਜਿਹਾ ਹੀ ਫੈਨ ਹਾਂ’ । ਉਧਰ ਅਰਜੁਨ ਕਪੂਰ ਨੇ ਲਿਖਿਆ ਹੈ, ‘ਅਰੇ ਅਨੁਸ਼ਕਾ ਸਿਕਸ ਦੀ ਡਿਮਾਂਡ ਕਰਨੀ ਸੀ’ । ਕਰਨ ਜੌਹਰ, ਸਾਨੀਆ ਮਿਰਜ਼ਾ, ਜ਼ਰੀਨ ਖ਼ਾਨ, ਦੀਆ ਮਿਰਜ਼ਾ, ਨੀਨਾ ਗੁਪਤਾ ਤੇ ਕਈ ਹੋਰ ਕਲਾਕਾਰਾਂ ਨੇ ਕਮੈਂਟਸ ਕਰਕੇ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਨੇ । ਦਰਸ਼ਕਾਂ ਨੂੰ ਵੀ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ ।

 

Related Post