ਅਨੁਸ਼ਕਾ ਸ਼ਰਮਾ ਨੇ ਵਿਆਹ ਦੀ ਵਰ੍ਹੇਗੰਢ ‘ਤੇ ਵਿਰਾਟ ਕੋਹਲੀ ਲਈ ਸਾਂਝੀ ਕੀਤੀ ਦਿਲ ਨੂੰ ਛੂਹ ਜਾਣ ਵਾਲੀ ਪੋਸਟ
ਬਾਲੀਵੁੱਡ ਦੀ ਖ਼ੂਬਸੂਰਤ ਅਦਾਕਾਰਾ ਅਨੁਸ਼ਕਾ ਸ਼ਰਮਾ ਜੋ ਕਿ ਸੋਸ਼ਲ ਮੀਡੀਆ ਉੱਤੇ ਜ਼ਿਆਦਾ ਸਰਗਰਮ ਨਹੀਂ ਰਹਿੰਦੇ। ਪਰ ਉਹ ਅਕਸਰ ਆਪਣੇ ਖੁਸ਼ਨੁਮਾ ਪਲਾਂ ਨੂੰ ਆਪਣੇ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੇ ਨੇ। ਇਸ ਵਾਰ ਉਨ੍ਹਾਂ ਨੇ ਆਪਣੀ ਵਿਆਹ ਦੀ ਦੂਜੀ ਵਰ੍ਹੇਗੰਢ ਉੱਤੇ ਬਹੁਤ ਹੀ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਲਿਖਿਆ ਹੈ, ‘ਕਿਸੇ ਹੋਰ ਵਿਅਕਤੀ ਨੂੰ ਪਿਆਰ ਕਰਨਾ ਰੱਬ ਦਾ ਚਿਹਰਾ ਵੇਖਣਾ ਹੈ "-ਜਿੱਤ ਵਾਲੀ ਜੱਫੀ”...ਜੇ ਪਿਆਰ ਦੀ ਗੱਲ ਕਰੀਏ ਤਾਂ ਇਹ ਸਿਰਫ ਇਕ ਭਾਵਨਾ ਨਹੀਂ ਹੈ, ਇਸ ਤੋਂ ਵੀ ਕਿਤੇ ਜ਼ਿਆਦਾ ਹੈ...ਇਹ ਇੱਕ ਗਾਈਡ, ਇੱਕ ਪ੍ਰਪੈਲਰ, ਪੂਰਨ ਸੱਚ ਦਾ ਮਾਰਗ ਹੈ..ਅਤੇ ਮੈਂ ਖੁਸ਼ਕਿਸਮਤ ਹਾਂ, ਸੱਚਮੁੱਚ, ਪੂਰੀ ਤਰ੍ਹਾਂ ਖੁਸ਼ਕਿਸਮਤ, ਇਸ ਨੂੰ ਪ੍ਰਾਪਤ ਕਰਨ ਲਈ..’
View this post on Instagram
ਇਸ ਪੋਸਟ ਨੂੰ 22 ਮਿੰਟਾਂ ‘ਚ ਦੋ ਲੱਖ ਤੋਂ ਵੱਧ ਲਾਈਕਸ ਤੇ ਹਜ਼ਾਰਾਂ ਦੀ ਗਿਣਤੀ ‘ਚ ਵਧਾਈ ਵਾਲੇ ਮੈਸੇਜ ਆ ਚੁੱਕੇ ਨੇ। ਦੱਸ ਦਈਏ ਵਿਰਾਟ ਤੇ ਅਨੁਸ਼ਕਾ ਕਈ ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਨ ਤੋਂ ਬਾਅਦ ਸਾਲ 2017 ‘ਚ ਵਿਆਹ ਦੇ ਬੰਧਨ ‘ਚ ਬੱਝ ਗਏ ਸਨ। ਦੋਵਾਂ ਨੇ 11 ਦਸੰਬਰ ਨੂੰ ਬਿਨ੍ਹਾਂ ਕਿੱਸੇ ਖ਼ਬਰ, ਬਿਨ੍ਹਾਂ ਕਿੱਸੇ ਅੱਪਡੇਟ ਦੇ ਵਿਰਾਟ ਤੇ ਅਨੁਸ਼ਕਾ ਨੇ ਚੁੱਪ ਚਾਪ ਇਟਲੀ ਦੇ ਵਿਚ ਵਿਆਹ ਕਰਵਾ ਲਿਆ ਸੀ| ਇਸ ਵਿਆਹ ਦੇ ‘ਚ ਸਿਰਫ਼ ਉਨ੍ਹਾਂ ਦੇ ਕਰੀਬੀ ਰਿਸ਼ਤੇਦਾਰ ਤੇ ਪਰਿਵਾਰਿਕ ਲੋਕ ਸ਼ਾਮਿਲ ਹੋਏ ਸਨ|

ਦੋਵਾਂ ਦੇ ਵਿਆਹ ਦੀ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤੀਆਂ ਗਈਆਂ ਸਨ। ਦੋਵਾਂ ਦੀ ਵਿਆਹ ਤੋਂ ਬਾਅਦ ਲਵ ਕਮਿਸਟਰੀ ਚਰਚਾ ‘ਚ ਬਣੀ ਰਹਿੰਦੀ ਹੈ। ਦੋਵਾਂ ਨੂੰ ਅਕਸਰ ਹੀ ਇਕੱਠੇ ਵਿਦੇਸ਼ਾਂ ‘ਚ ਛੁੱਟੀਆਂ ਦਾ ਅਨੰਦ ਲੈਂਦੇ ਹੋਏ ਦੇਖਿਆ ਜਾ ਚੁੱਕਿਆ ਹੈ। ਹਾਲ ਹੀ ‘ਚ ਇਹ ਕਪਲ ਭੂਟਾਨ ‘ਚ ਖੁਸ਼ਨੁਮਾ ਪਲ ਬਿਤਾ ਕੇ ਆਇਆ ਹੈ। ਵਿਰਾਟ ਕੋਹਲੀ ਨੇ ਵੀ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਵਿਆਹ ਦੀ ਦੂਜੀ ਵਰ੍ਹੇ ਗੰਢ ਨੂੰ ਲੈ ਕੇ ਆਪਣੀ ਲਾਈਫ ਪਾਟਨਰ ਅਨੁਸ਼ਕਾ ਲਈ ਪਿਆਰ ਭਰਿਆ ਮੈਸੇਜ ਪਾਇਆ ਹੈ ਤੇ ਨਾਲ ਹੀ ਬਹੁਤ ਹੀ ਕਿਊਟ ਤਸਵੀਰ ਵੀ ਸਾਂਝੀ ਕੀਤੀ ਹੈ। ਦਰਸ਼ਕਾਂ ਵੱਲੋਂ ਇਸ ਤਸਵੀਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।