ਨੱਬੇ ਦੇ ਦਹਾਕੇ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸੀ ਅਪਾਚੀ ਇੰਡੀਅਨ ਦੀ ਧਕ,ਨਵੀਂ ਪਾਰੀ ਲਈ ਹਨ ਤਿਆਰ 

By  Shaminder April 11th 2019 12:36 PM -- Updated: April 11th 2019 12:40 PM

ਅਪਾਚੀ ਇੰਡੀਅਨ ਦੇ ਨਾਂਅ ਨਾਲ ਮਸ਼ਹੂਰ ਹੋਏ ਸਟੀਵਨ ਕਪੂਰ ਨੇ ਨੱਬੇ ਦੇ ਦਹਾਕੇ 'ਚ ਕਈ ਗੀਤ ਗਾਏ, ਜਿਨ੍ਹਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ । ਇਸ ਤੋਂ ਇਲਾਵਾ ਕਈ ਗੀਤਾਂ 'ਚ ਉਨ੍ਹਾਂ ਨੇ ਰੈਪ ਵੀ ਕੀਤਾ । ਅਪਾਚੀ ਇੰਡੀਅਨ  ਨੇ ਅਨੇਕਾਂ ਗੀਤਾਂ 'ਚ ਰੈਪ ਕੀਤਾ । ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਰੈਪਰ ਬਾਰੇ । ਜਿਨ੍ਹਾਂ ਨੇ ਕਈ ਪੰਜਾਬੀ ਅਤੇ ਹਿੰਦੀ ਗੀਤਾਂ 'ਚ ਰੈਪ ਕੀਤਾ । ਉਨ੍ਹਾਂ ਦਾ ਅਸਲ ਨਾਂਅ ਸਟੀਵਨ ਕਪੂਰ ਹੈ ।

ਹੋਰ ਵੇਖੋ :ਅਪਾਚੀ ਇੰਡੀਅਨ ਕਰ ਰਹੇ ਨੇ ਜੈਜ਼ੀ ਬੀ ਨਾਲ ਵਾਪਸੀ,ਨੱਬੇ ਦੇ ਦਹਾਕੇ ‘ਚ ਦਿੱਤੇ ਸਨ ਕਈ ਹਿੱਟ ਗੀਤ,ਵੇਖੋ ਵੀਡੀਓ

https://www.youtube.com/watch?v=m5ED9r9hZhI

ਪ੍ਰੀਤ ਹਰਪਾਲ ਨਾਲ ਉਨ੍ਹਾਂ ਨੇ ਸੁਰਮਾ ਗੀਤ 'ਚ ਰੈਪ ਕੀਤਾ ਸਟੀਰੀਓ ਨੇਸ਼ਨ ਨਾਲ ਸਣੇ  ਹੋਰ ਕਈ ਗਾਇਕਾਂ ਨਾਲ ਪਰਫਾਰਮ ਕੀਤਾ। ਇਸ ਤੋਂ ਇਲਾਵਾ ਤੇਰੀ ਟੋਰ ਸਣੇ ਹੋਰ ਕਈ ਗੀਤਾਂ 'ਚ ਉਨ੍ਹਾਂ ਨੇ ਰੈਪ ਕੀਤਾ ।ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੂਰ ਸਨ ਪਰ ਹੁਣ ਮੁੜ ਤੋਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਸਰਗਰਮ ਹੋਣ ਵਾਲੇ ਨੇ । ਕੁਝ ਸਮਾਂ ਪਹਿਲਾਂ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਅਪਾਚੀ ਇੰਡੀਅਨ ਨਾਲ ਇੱਕ ਤਸਵੀਰ ਸਾਂਝੀ ਕਰਦੇ ਹੋਇਆਂ ਲਿਖਿਆ ਸੀ ਕਿ ਉਹ ਜਲਦ ਹੀ ਕੁਝ ਨਵਾਂ ਸਰੋਤਿਆਂ ਲਈ ਲੈ ਕੇ ਆਉਣਗੇ । ਹੁਣ ਵੇਖਣਾ ਇਹ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਆਪਣੇ ਸਮੇਂ ਦਾ ਸਟਾਰ ਰਹੇ ਅਪਾਚੀ ਇੰਡੀਅਨ ਹੁਣ ਕੀ ਨਵਾਂ ਲੈ ਕੇ ਆਉਦੇ ਨੇ ।

ਹੋਰ ਵੇਖੋ :ਬਾਬੂ ਸਿੰਘ ਮਾਨ ਦੇ ਇਸ ਗੀਤ ਨਾਲ ਕੁਲਦੀਪ ਮਾਣਕ ਦੀ ਗਾਇਕੀ ਦੇ ਖੇਤਰ ‘ਚ ਬਣੀ ਸੀ ਪਹਿਚਾਣ, ਜਾਣੋਂ ਪੂਰੀ ਕਹਾਣੀ

https://www.youtube.com/watch?v=a0-As63sExo

ਅਪਾਚੀ ਇੰਡੀਅਨ ਨੇ ਨੱਬੇ ਦੇ ਦਹਾਕੇ ‘ਚ ਕਈ ਗੀਤ ਕੱਢੇ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਪਾਚੀ ਇੰਡੀਅਨ ਬਾਰੇ। ਗਿਆਰਾਂ ਮਈ ਉੱਨੀ ਸੌ ਸਤਾਹਠ ‘ਚ ਉਨਹਾਂ ਦਾ ਜਨਮ ਪੰਜਾਬੀ ਪਰਿਵਾਰ ‘ਚ ਹੋਇਆ ਸੀ ।

ਹੋਰ ਵੇਖੋ:ਗਾਇਕਾਂ ਦੀ ਮਹਿਫ਼ਿਲ ‘ਚ ਗਾਇਕ ਸਰਦੂਲ ਸਿਕੰਦਰ ਨੇ ਜਾਣੋਂ ਬੀ ਪਰਾਕ ਨੂੰ ਕੀ ਦਿੱਤੀ ਨਸੀਹਤ !

https://www.youtube.com/watch?v=kZzBd41NuZw

ਉਸ ਦਾ ਅਸਲ ਨਾਂਅ ਸਟੀਵਨ ਕਪੂਰ ਹੈ। ਨੱਬੇ ਦੇ ਦਹਾਕੇ ‘ਚ ਉਨ੍ਹਾਂ ਦੇ ਗੀਤਾਂ ਦਾ ਬੋਲਬਾਲਾ ਰਿਹਾ ਹੈ । ਬਰਮਿੰਘਮ ਦੇ ਇੱਕ ਪੰਜਾਬੀ ਪਰਿਵਾਰ ‘ਚ ਪੈਦਾ ਹੋਏ ਅਪਾਚੀ ਇੰਡੀਅਨ ਦੇ ਕਈ ਗੀਤ ਹਿੱਟ ਰਹੇ ਜਿਨ੍ਹਾਂ ‘ਚ “ਮੂਵੀ ਓਵਰ ਇੰਡੀਆ” ,ਜੈਟ ਸਟਾਰ, ਚੋਕ ਤੇਰੇ ਸਣੇ ਕਈ ਗੀਤ ਕੱਢੇ ਜਿਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ।

 

Related Post