ਅਪਾਚੀ ਇੰਡੀਅਨ ਕਰ ਰਹੇ ਨੇ ਜੈਜ਼ੀ ਬੀ ਨਾਲ ਵਾਪਸੀ,ਨੱਬੇ ਦੇ ਦਹਾਕੇ 'ਚ ਦਿੱਤੇ ਸਨ ਕਈ ਹਿੱਟ ਗੀਤ,ਵੇਖੋ ਵੀਡੀਓ 

Written by  Shaminder   |  February 22nd 2019 02:07 PM  |  Updated: February 22nd 2019 02:07 PM

ਅਪਾਚੀ ਇੰਡੀਅਨ ਕਰ ਰਹੇ ਨੇ ਜੈਜ਼ੀ ਬੀ ਨਾਲ ਵਾਪਸੀ,ਨੱਬੇ ਦੇ ਦਹਾਕੇ 'ਚ ਦਿੱਤੇ ਸਨ ਕਈ ਹਿੱਟ ਗੀਤ,ਵੇਖੋ ਵੀਡੀਓ 

ਜੈਜ਼ੀ ਬੀ ਦੇ ਨਾਲ ਅਪਾਚੀ ਇੰਡੀਅਨ ਮੁੜ ਤੋਂ ਵਾਪਸੀ ਕਰ ਰਹੇ ਨੇ । ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਸਾਂਝੀ ਕੀਤੀ ਹੈ । ਜਿਸ 'ਚ ਉਹ ਅਪਾਚੀ ਇੰਡੀਅਨ ਦੇ ਨਾਲ ਨਜ਼ਰ ਰਹੇ ਨੇ । ਅਪਾਚੀ ਇੰਡੀਅਨ ਨੇ ਨੱਬੇ ਦੇ ਦਹਾਕੇ 'ਚ ਕਈ ਗੀਤ ਕੱਢੇ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ । ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਅਪਾਚੀ ਇੰਡੀਅਨ ਬਾਰੇ। ਗਿਆਰਾਂ ਮਈ ਉੱਨੀ ਸੌ ਸਤਾਹਠ 'ਚ ਉਨਹਾਂ ਦਾ ਜਨਮ ਪੰਜਾਬੀ ਪਰਿਵਾਰ 'ਚ ਹੋਇਆ ਸੀ ।

ਹੋਰ ਵੇਖੋ:ਆਰ ਨੈਤ ਨਾਲ ਹੋਇਆ ਸੀ ਵੱਡਾ ਧੋਖਾ, ਇਸ ਧੋਖੇ ਤੋਂ ਹੀ ਪ੍ਰੇਰਣਾ ਲੈ ਕੇ ਕੱਢਿਆ ਡਿਫਾਲਟਰ ਗਾਣਾ, ਜਾਣੋਂ ਪੂਰੀ ਕਹਾਣੀ

https://www.instagram.com/p/BuJv-5ZlwWN/

ਉਸ ਦਾ ਅਸਲ ਨਾਂਅ ਸਟੀਵਨ ਕਪੂਰ ਹੈ। ਨੱਬੇ ਦੇ ਦਹਾਕੇ 'ਚ ਉਨ੍ਹਾਂ ਦੇ ਗੀਤਾਂ ਦਾ ਬੋਲਬਾਲਾ ਰਿਹਾ ਹੈ । ਬਰਮਿੰਘਮ ਦੇ ਇੱਕ ਪੰਜਾਬੀ ਪਰਿਵਾਰ 'ਚ ਪੈਦਾ ਹੋਏ ਅਪਾਚੀ ਇੰਡੀਅਨ ਦੇ ਕਈ ਗੀਤ ਹਿੱਟ ਰਹੇ ਜਿਨ੍ਹਾਂ 'ਚ "ਮੂਵੀ ਓਵਰ ਇੰਡੀਆ" ,ਜੈਟ ਸਟਾਰ, ਚੋਕ ਤੇਰੇ ਸਣੇ ਕਈ ਗੀਤ ਕੱਢੇ ਜਿਨ੍ਹਾਂ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਿਆ ।

ਹੋਰ ਵੇਖੋ:ਯੁਵਰਾਜ ਹੰਸ ਤੇ ਮਾਨਸੀ ਦੇ ਵਿਆਹ ਤੋਂ ਬਾਅਦ ਹੋਈ ਰਿਸੈਪਸ਼ਨ ਪਾਰਟੀ, ਇਹਨਾਂ ਸਿਤਾਰਿਆਂ ਨੇ ਲਗਵਾਈ ਹਾਜ਼ਰੀ, ਦੇਖੋ ਤਸਵੀਰਾਂ

https://www.youtube.com/watch?v=vLnqMFK5kvs

ਉੱਨੀ ਸੌ ਛਿਆਨਵੇਂ 'ਚ ਉਨ੍ਹਾਂ ਨੇ "ਨੋ ਪ੍ਰਾਬਲਮ" ਕੱਢਿਆ ਜਿਸ ਦਾ ਹਿੰਦੀ ਵਰਜਨ ਕੱਢਿਆ ਗਿਆ ਸੀ ਅਤੇ ਇਸ ਨੂੰ ਕਾਫੀ ਪਸੰਦ ਕੀਤਾ ਗਿਆ ।ਜਿਸ ਨੂੰੰ ਪ੍ਰਭੂ ਦੇਵਾ 'ਤੇ ਫ਼ਿਲਮਾਇਆ ਗਿਆ ਸੀ । ਜਿਸ ਦਾ ਤਮਿਲ ਵਰਜਨ ਵੀ ਬਣਾਇਆ ਗਿਆ ਜਿਸ ਨੂੰ ਲਵ ਬਰਡਸ ਫ਼ਿਲਮ 'ਚ ਇਸਤੇਮਾਲ ਕੀਤਾ ਗਿਆ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network