‘ਅਰਦਾਸ ਕਰਾਂ’ ਦਾ ਇਹ ਸੀਨ ਕਿਸ-ਕਿਸ ਨੂੰ ਹੈ ਯਾਦ, ਸ਼ਿੰਦਾ ਦੀ ਅਦਾਕਾਰੀ ਕਰ ਰਹੀ ਹੈ ਸਭ ਨੂੰ ਭਾਵੁਕ, ਦੇਖੋ ਇਹ ਵੀਡੀਓ
ਗਿੱਪੀ ਗਰੇਵਾਲ ਦੀ ਫ਼ਿਲਮ ‘ਅਰਦਾਸ ਕਰਾਂ’ ਜੋ ਕਿ ਪਿਛਲੇ ਸਾਲ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਈ ਸੀ । ਅਰਦਾਸ ਕਰਾਂ ਅਜਿਹੀ ਫ਼ਿਲਮ ਹੈ ਜਿਸ ਨੇ ਦੇਸ਼ ਤੇ ਵਿਦੇਸ਼ ਦੋਵਾਂ ਥਾਵਾਂ ਉੱਤੇ ਕਾਮਯਾਬੀ ਦੇ ਝੰਡੇ ਗੱਡੇ ਸੀ । ਜਿਸ ਕਰਕੇ ਇਸ ਫ਼ਿਲਮ ਨੂੰ ਪੀਟੀਸੀ ਨੈੱਟਵਰਕ ਵੱਲੋਂ ਕਰਵਾਏ ਜਾ ਰਹੇ ਆਨਲਾਈਨ ਪੀਟੀਸੀ ਪੰਜਾਬੀ ਫ਼ਿਲਮ ਅਵਾਰਡ 2020 ‘ਚ ਬੈਸਟ ਸਟੋਰੀ, ਬੈਸਟ ਡਾਇਰੈਕਟਰ, ਬੈਸਟ ਫ਼ਿਲਮ ਤੇ ਕਈ ਹੋਰ ਵੱਖੋ ਵੱਖ ਕੈਟਾਗਿਰੀ ਲਈ ਨੌਮੀਨੇਟ ਕੀਤਾ ਗਿਆ ਹੈ । ਤੁਸੀਂ ਵੀ ਅਰਦਾਸ ਕਰਾਂ ਫ਼ਿਲਮ ਦੇ ਲਈ ਇਸ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਵੋਟ ਕਰ ਸਕਦੇ ਹੋ https://www.ptcpunjabi.co.in/voting/ । ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਸਾਡੀ ਵੈੱਬ ਸਾਈਟ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।
View this post on Instagram
Vote for your favourite : https://www.ptcpunjabi.co.in/voting/

ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਰਦਾਸ ਕਰਾਂ ਦਾ ਇੱਕ ਸੀਨ ਸ਼ੇਅਰ ਕੀਤਾ ਹੈ । ਜਿਸ ‘ਚ ਪੰਜਾਬੀ ਫ਼ਿਲਮੀ ਜਗਤ ਦੇ ਨਾਮੀ ਅਦਾਕਾਰ ਮਲਕੀਤ ਰੌਣੀ ਤੇ ਨੰਨ੍ਹਾ ਕਲਾਕਾਰ ਸ਼ਿੰਦਾ ਨਜ਼ਰ ਆ ਰਿਹਾ ਹੈ । ਇਹ ਵੀਡੀਓ ਦਰਸ਼ਕਾਂ ਨੂੰ ਭਾਵੁਕ ਕਰ ਰਿਹਾ ਹੈ ਤੇ ਨਾਲ ਹੀ ਗਿੱਪੀ ਗਰੇਵਾਲ ਨੇ ਦਰਸ਼ਕਾਂ ਤੋਂ ਪੁੱਛਿਆ ਹੈ ਕਿ ਅਰਦਾਸ ਫ਼ਿਲਮ ਦਾ ਅਗਲਾ ਭਾਗ ਬਣਾਇਆ ਜਾਵੇ ਜਾਂ ਨਹੀਂ ? ਤਾਂ ਲੋਕੀਂ ਕਮੈਂਟਸ ਕਰਕੇ ਹਾਂ ‘ਚ ਹੀ ਜਵਾਬ ਦੇ ਰਹੇ ਨੇ । 
ਦੱਸ ਦਈਏ ਅਰਦਾਸ ਕਰਾਂ ਫ਼ਿਲਮ ਸਾਲ 2016 ‘ਚ ਆਈ ਫ਼ਿਲਮ ਅਰਦਾਸ ਦਾ ਦੂਜਾ ਭਾਗ ਸੀ । ਜਿਸ ‘ਚ ਵੱਖ-ਵੱਖ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਵੱਡੇ ਪਰਦੇ ਉੱਤੇ ਪੇਸ਼ ਕੀਤਾ ਗਿਆ ਹੈ । ਇਹ ਦੋਵੇਂ ਹੀ ਭਾਗ ਦਰਸ਼ਕਾਂ ਦੇ ਦਿਲ ਤੱਕ ਪਹੁੰਚਣ ‘ਚ ਕਾਮਯਾਬ ਰਹੇ ਨੇ । ਹੁਣ ਦੇਖਦੇ ਹਾਂ ਕਿ ਗਿੱਪੀ ਗਰੇਵਾਲ ਇਸ ਫ਼ਿਲਮ ਦੇ ਤੀਜੇ ਭਾਗ ਦਾ ਐਲਾਨ ਕਦੋਂ ਕਰਦੇ ਨੇ ।