‘ਅਰਦਾਸ ਕਰਾਂ’ ਦਾ ਪਹਿਲਾ ਚੈਪਟਰ ਹੁਣ ਰਿਲੀਜ਼ ਹੋਣ ਜਾ ਰਿਹਾ ਹੈ ਗੁਰਪ੍ਰੀਤ ਘੁੱਗੀ ਦੇ ਜਨਮਦਿਨ ‘ਤੇ

By  Lajwinder kaur June 19th 2019 12:29 PM

ਲਓ ਜੀ ਪ੍ਰਸ਼ੰਸਕਾਂ ਵੱਲੋਂ ਦਿਨਾਂ ਦੀ ਉਡੀਕ ਕੁਝ ਘੰਟਿਆਂ ‘ਚ ਬਦਲ ਗਈ ਹੈ। ਜੀ ਹਾਂ ਗਿੱਪੀ ਗਰੇਵਾਲ ਦੀ ਫ਼ਿਲਮ ਅਰਦਾਸ ਕਰਾਂ ਦਾ ਪਹਿਲਾਂ ਚੈਪਟਰ ਹੁਣ 20 ਜੂਨ ਦੀ ਥਾਂ ਅੱਜ ਸ਼ਾਮ 6 ਵਜੇ ਰਿਲੀਜ਼ ਹੋਣ ਜਾ ਰਿਹਾ ਹੈ।

View this post on Instagram

 

SPECIAL ANNOUNCEMENT❗️ For @ghuggigurpreet Paji’s birthday, we will be releasing Chapter 1 worldwide today at 6pm!????⁣ ⁣ @gippygrewal @bal_deo @ghuggigurpreet @mehervij786 @thejapjikhaira @sapnapabbi_sappers @officialranaranbir @jatindershah10 @malkeetrauni @sohi_sardar @babbalrai9 @raghveerboliofficial @sidhukuljindersingh @humblemotionpictures @omjeegroup @sagamusicofficial @unisysinfosolutions⁣ ⁣ #ArdaasKaraan #HumbleMotionPictures⁣ #Trailer #ChapterOne #ComingSoon #GippyGrewal #Ardaas #SagaMusic #SagaHits #Unisys⁣

A post shared by Ardaas Karaan (@ardaaskaraan) on Jun 18, 2019 at 10:50pm PDT

ਹੋਰ ਵੇਖੋ:ਬੱਬੂ ਮਾਨ ਨੇ ਆਪਣੀ ਖ਼ੂਬਸੂਰਤ ਸਤਰਾਂ ਦੇ ਰਾਹੀਂ ਪੇਸ਼ ਕੀਤਾ ਪਾਣੀ ਦੇ ਦਰਦ ਨੂੰ, ਦੇਖੋ ਵੀਡੀਓ

ਜੀ ਹਾਂ ‘ਅਰਦਾਸ ਕਰਾਂ’ ਟੀਮ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਪਹਿਲਾ ਚੈਪਟਰ ਖ਼ਾਸ ਗੁਰਪ੍ਰੀਤ ਘੁੱਗੀ ਦੇ ਜਨਮਦਿਨ ਉੱਤੇ ਰਿਲੀਜ਼ ਕੀਤਾ ਜਾ ਰਿਹਾ ਹੈ। ‘ਅਰਦਾਸ ਕਰਾਂ’ ਫ਼ਿਲਮ ਨੂੰ ਲੈ ਕੇ ਦਰਸ਼ਕਾਂ ‘ਚ ਉਤਸੁਕਤਾ ਵਧੀ ਹੋਈ ਹੈ।Ardaas karaan releasing Chapter 1 worldwide on 19 June

ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਅਤੇ ਪ੍ਰੋਡਿਊਸ ਕੀਤੀ ਫ਼ਿਲਮ ‘ਅਰਦਾਸ ਕਰਾਂ’ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖਿਆ ਹੈ, ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫ਼ਿਲਮ ਨੂੰ ਗਿੱਪੀ ਗਰੇਵਾਲ ਵੱਲੋਂ ਹੀ ਡਾਇਰੈਕਟ ਕੀਤਾ ਗਿਆ ਹੈ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਸ ਫ਼ਿਲਮ ਨੂੰ ਬਣਾਇਆ ਗਿਆ ਹੈ ਤੇ ਇਹ ਫ਼ਿਲਮ 19 ਜੁਲਾਈ ਨੂੰ  ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

Related Post