ਗਿੱਪੀ ਗਰੇਵਾਲ ਨੇ ਦਰਸ਼ਕਾਂ ਨੂੰ ਦਿੱਤਾ ਖ਼ਾਸ ਤੋਹਫਾ, ‘ਅਰਦਾਸ’ ਦੇ ਤੀਜੇ ਭਾਗ ‘ARDASS SARBAT DE BHALLE DI’ ਦਾ ਕੀਤਾ ਐਲਾਨ

By  Lajwinder kaur November 16th 2020 12:30 PM

ਮਸ਼ਹੂਰ ਗਾਇਕ, ਸ਼ਾਨਦਾਰ ਅਦਾਕਾਰ ਤੇ ਵਧੀਆ ਨਿਰਦੇਸ਼ਕ ਇਹ ਸਾਰੇ ਗੁਣ ਜੇ ਕਿਸੇ ਵਿੱਚ ਹਨ ਤਾਂ ਉਹ ਨੇ ਗਿੱਪੀ ਗਰੇਵਾਲ । ਫ਼ਿਲਮ 'ਅਰਦਾਸ' ਗਿੱਪੀ ਗਰੇਵਾਲ ਹੋਰਾਂ ਦੀ ਬਹੁਤ ਹੀ ਕਾਮਯਾਬ ਫਰੈਂਚਾਇਜ਼ੀ ਹੈ । ਜੀ ਹਾਂ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੱਤਾ ਹੈ ।

ardaas karan movie   ਹੋਰ ਪੜ੍ਹੋ : ਯੁਵਰਾਜ ਤੇ ਮਾਨਸੀ ਨੇ ਬੇਟੇ ਰੇਦਾਨ ਦੀ ਪਹਿਲੀ ਦੀਵਾਲੀ ਨੂੰ ਕੁਝ ਇਸ ਤਰ੍ਹਾਂ ਕੀਤਾ ਸੈਲੀਬ੍ਰੇਟ, ਪਹਿਲੀ ਵਾਰ ਪੂਰੇ ਪਰਿਵਾਰ ਦੇ ਨਾਲ ਸ਼ੇਅਰ ਕੀਤੀ ਖ਼ਾਸ ਤਸਵੀਰ

ਜੀ ਹਾਂ ਉਨ੍ਹਾਂ ਨੇ ਕੁਝ ਸਮੇਂ ਪਹਿਲਾਂ ਹੀ ਆਪਣੀ ਅਰਦਾਸ ਫ਼ਿਲਮ ਦੇ ਤੀਜੇ ਭਾਗ ਦਾ ਐਲਾਨ ਕਰ ਦਿੱਤਾ ਹੈ । ਉਹ ‘ਅਰਦਾਸ ਸਰਬੱਤ ਦੇ ਭਲੇ ਦੀ’ (ARDASS SARBAT DE BHALLE DI) ਟਾਈਟਲ ਹੇਠ ਫ਼ਿਲਮ ਦਾ ਤੀਜਾ ਭਾਗ ਲੈ ਕੇ ਆ ਰਹੇ ਨੇ । ਇਸ ਫ਼ਿਲਮ ਨੂੰ ਡਾਇਰੈਕਟ ਕਰਨਗੇ ਖੁਦ ਗਿੱਪੀ ਗਰੇਵਾਲ । ਹੰਬਲ ਮੋਸ਼ਨ ਪਿਕਚਰ ਦੇ ਬੈਨਲ ਹੇਠ ਹੀ ਇਸ ਫ਼ਿਲਮ ਨੂੰ ਤਿਆਰ ਕੀਤਾ ਜਾਵੇਗਾ ।

ardaas movie

ਗਿੱਪੀ ਗਰੇਵਾਲ ਪੰਜਾਬੀ ਫ਼ਿਲਮ ਅਰਦਾਸ ਜੋ ਕਿ ਸਾਲ 2016 ‘ਚ ਲੈ ਕੇ ਆਏ ਸੀ । ਪਹਿਲੀ ਫ਼ਿਲਮ ਅਰਦਾਸ ‘ਚ ਪੰਜਾਬ ਦੇ ਆਮ ਲੋਕਾਂ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਸ਼ਾਨਦਾਰ ਢੰਗ ਦੇ ਨਾਲ ਪੇਸ਼ ਕੀਤਾ ਗਿਆ ਸੀ। ਇਹ ਫ਼ਿਲਮ ਸਿੱਧਾ ਲੋਕਾਂ ਦੇ ਮਨਾਂ ਤੱਕ ਪਹੁੰਚੀ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲਿਆ ਸੀ।

shinda grewal

ਇਸ ਤੋਂ ਬਾਅਦ ਸਾਲ 2019 ‘ਚ ਉਹ ਇਸ ਫ਼ਿਲਮ ਦਾ ਸਿਕਵਲ ਅਰਦਾਸ ਕਰਾਂ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਸਨ । ਅਰਦਾਸ ਕਰਾਂ ਫ਼ਿਲਮ ‘ਚ ਵੀ ਆਮ ਲੋਕਾਂ ਦੇ ਨਾਲ ਜੁੜੀਆਂ ਕਹਾਣੀਆਂ ਨੂੰ ਪੇਸ਼ ਕੀਤਾ ਗਿਆ ਸੀ । ਇਸ ਫ਼ਿਲਮ ਨੂੰ ਦੇਸ਼-ਵਿਦੇਸ਼ਾਂ ‘ਚ ਰੱਜਕੇ ਪਿਆਰ ਹਾਸਿਲ ਹੋਇਆ । ਜਿਸ ਤੋਂ ਬਾਅਦ ਫੈਨਜ਼ ਬਹੁਤ ਬੇਸਬਰੀ ਦੇ ਨਾਲ ਅਰਦਾਸ ਦੇ ਤੀਜੇ ਭਾਗ ਦੀ ਉਡੀਕ ਕਰ ਰਹੇ ਨੇ ।

gippy grewal pic

 

View this post on Instagram

 

A post shared by Gippy Grewal (@gippygrewal)

Related Post