ਰਣਬੀਰ ਵੀ ਜਲਦ ਖਾ ਸਕਦੇ ਨੇ  ਵਿਆਹ ਵਾਲਾ ਲੱਡੂ 

By  Shaminder October 29th 2018 01:00 PM

ਬਾਲੀਵੁੱਡ 'ਚ ਲੱਗਦਾ ਹੈ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ । ਇਸ ਸਾਲ ਕਈ ਬਾਲੀਵੁੱਡ ਜੋੜੀਆਂ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝ ਰਹੀਆਂ ਨੇ ਅਤੇ ਲੱਗਦਾ ਹੈ ਕਿ ਵਿਆਹਾਂ ਦਾ ਇਹ ਸਿਲਸਿਲਾ ਅਗਲੇ ਸਾਲ ਵੀ ਜਾਰੀ ਰਹੇਗਾ । ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਰਣਬੀਰ ਕਪੂਰ ਅਤੇ ਆਲਿਆ ਭੱਟ ਆਪਣੀ ਰਿਲੇਸ਼ਨਸ਼ਿਪ ਨੂੰ ਵਿਆਹ ਦੇ ਰਿਸ਼ਤੇ 'ਚ ਬੱਝ ਕੇ ਕੋਈ ਨਾਂਅ ਦੇਣਾ ਚਾਹੁੰਦੇ ਨੇ ਅਤੇ ਇਹ ਸੰਭਾਵਨਾ ਵੀ ਜਤਾਈ ਜਾ ਰਹੀ ਕਿ ਅਗਲੇ ਸਾਲ ਇਹ ਜੋੜੀ ਵਿਆਹ ਦੇ ਪਵਿੱਤਰ ਬੰਧਨ 'ਚ ਬੱਝ ਜਾਏਗੀ ।

ਹੋਰ ਵੇਖੋ : ‘ਪੁੱਤ ਜੱਟ ਦਾ’ ਗਾਣੇ ਨੇ ਦਿਲਜੀਤ ਦੀ ਚੜਾਈ ਗੁੱਡੀ

Ranbeer Kapoor | Alia Bhatt alia ranbir

ਇਸ ਗੱਲ ਨੂੰ ਤਾਂ ਸਭ ਜਾਣਦੇ ਹੀ ਨੇ ਰਣਬੀਰ ਅਤੇ ਆਲਿਆ ਇੱਕ ਦੂਜੇ ਨੂੰ ਡੇਟ ਕਟ ਰਹੇ ਨੇ । ਦੋਨਾਂ ਦੇ ਪਰਿਵਾਰਾਂ ਨੇ ਇਸ ਰਿਸ਼ਤੇ ਲਈ ਹਾਮੀ ਭਰੀ ਹੋਈ ਹੈ ਅਤੇ ਦੋਨਾਂ ਦੇ ਪਰਿਵਾਰ ਵੀ ਇੱਕ ਦੂਜੇ ਨੂੰ ਕਾਫੀ ਪਸੰਦ ਕਰਦੇ ਨੇ ।ਸਿਰਫ ਰਣਬੀਰ ਹੀ ਨਹੀਂ ਆਲਿਆ ਨੂੰ ਰਣਬੀਰ ਦਾ ਪੂਰਾ ਪਰਿਵਾਰ ਪਸੰਦ ਕਰਦਾ ਹੈ ।  ਦੱਸਿਆ ਜਾ ਰਿਹਾ ਹੈ ਕਿ ਵਿਆਹ ਦੀ ਤਰੀਕ ਤੈਅ ਕਰਨ ਤੋਂ ਪਹਿਲਾਂ ਦੋਨਾਂ ਦੇ ਪਰਿਵਾਰ ਰਿਸ਼ੀ ਕਪੂਰ ਦੇ ਠੀਕ ਹੋਣ ਦਾ ਇੰਤਜ਼ਾਰ ਕਰ ਰਹੇ ਨੇ ।

ਰਿਸ਼ੀ ਇਸ ਸਮੇਂ ਨਿਊਯਾਰਕ 'ਚ ਆਪਣਾ ਇਲਾਜ਼ ਕਰਵਾ ਰਹੇ ਨੇ । ਨਜ਼ਦੀਕੀ ਸੂਤਰਾਂ ਦਾ ਕਹਿਣਾ ਹੈ ਕਿ ਇਹ ਜੋੜਾ ਅਗਲੇ ਸਾਲ ਵਿਆਹ ਦੇ ਬੰਧਨ 'ਚ ਬੱਝ ਜਾਏਗਾ । ਹਾਲਾਂਕਿ ਕਪੂਰ ਖਾਨਦਾਨ 'ਚ ਵਿਆਹ ਤੋਂ ਬਾਅਦ ਫਿਲਮਾਂ 'ਚ ਕੰਮ ਕਰਨ ਦੀ ਇਜਾਜ਼ਤ ਨਹੀਂ ਹੈ ।

Related Post