ਡਿਨਰ ਡੇਟ ਉੱਤੇ ਫਿਰ ਇਕੱਠੇ ਨਜ਼ਰ ਆਏ ਮਲਾਇਕਾ ਅਤੇ ਅਰਜੁਨ ਕਪੂਰ, ਦੇਖੋ ਤਸਵੀਰਾਂ

By  Lajwinder kaur December 28th 2018 02:26 PM -- Updated: December 28th 2018 02:41 PM

ਬਾਲੀਵੁਡ ਐਕਟਰੈਸ ਮਲਾਇਕਾ ਅਰੋੜਾ ਅਤੇ ਐਕਟਰ ਅਰਜੁਨ ਕਪੂਰ ਦੀਆਂ ਨਜ਼ਦੀਕੀਆਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਹਨ। ਦੋਨਾਂ ਨੂੰ ਕਈ ਵਾਰ ਡਿਨਰ ਜਾਂ ਪਾਰਟੀਜ਼ ਵਿੱਚ ਇਕੱਠੇ ਦੇਖਿਆ ਜਾ ਚੁੱਕਿਆ ਹੈ। ਅਰਜੁਨ ਅਤੇ ਮਲਾਇਕਾ ਅਰੋੜਾ ਦਾ ਇਸ਼ਕ ਕਿਸੇ ਤੋਂ ਵੀ ਨਹੀਂ ਛੁਪਿਆ ਹੈ ਜਿਸ ਦੇ ਚਲਦੇ ਦੋਵੇਂ ਹੁਣ ਬਾਲੀਵੁੱਡ ਦੇ ਚਰਚਿਤ ਲਵ ਬਰਡਸ ਬਣ ਗਏ ਹਨ। ਦੋਨਾਂ ਦਾ ਰਿਸ਼ਤਾ ਕਾਫ਼ੀ ਅੱਗੇ ਤੱਕ ਵੱਧ ਚੁੱਕਿਆ ਹੈ ਜਿਸਦੇ ਚਲਦੇ ਖਬਰ ਇਹ ਵੀ ਸੀ ਕਿ ਦੋਵਾਂ ਨੇ ਮਿਲਕੇ ਇੱਕ ਘਰ ਵੀ ਲੈ ਲਿਆ ਹੈ। ਪਰ ਅਜੇ ਤੱਕ ਇਸ ਰਿਸ਼‍ਤੇ ਉੱਤੇ ਦੋਨਾਂ ਨੇ ਕੋਈ ਮੁਹਰ ਨਹੀਂ ਲਗਾਈ ਹੈ।

Malaika Arora spotted together during a night party ਡਿਨਰ ਡੇਟ ਉੱਤੇ ਫਿਰ ਇਕੱਠੇ ਨਜ਼ਰ ਆਏ ਮਲਾਇਕਾ ਅਤੇ ਅਰਜੁਨ ਕਪੂਰ, ਦੇਖੋ ਤਸਵੀਰਾਂ

ਹੋਰ ਵੇਖੋ: ਦੀਪਿਕਾ ਨੇ ਨਹੀਂ ਹਟਵਾਇਆ ਹੈ RK ਦੇ ਨਾਂਅ ਦਾ ਟੈਟੂ, ਦੇਖੋ ਵੀਡੀਓ

ਹਾਲ 'ਚ ਹੀ ਦੋਵੇਂ ਕ੍ਰਿਸਮਸ ਦੀ ਪਾਰਟੀ ਵਿੱਚ ਵੀ ਇੱਕਠੇ ਨਜ਼ਰ ਆਏ ਸਨ। ਹੁਣ ਦੋਵਾਂ ਨੂੰ ਇੱਕ ਵਾਰ ਫੇਰ ਤੋਂ ਇੱਕਠੇ ਸਪਾਟ ਕੀਤਾ ਗਿਆ ਹੈ। ਅਰਜੁਨ ਤੇ ਮਲਾਇਕਾ ਡਿਨਰ ਡੇਟ ਉੱਤੇ ਨਜ਼ਰ ਆਏ ਤੇ ਇਹ ਸਾਰੀਆਂ ਤਸਵੀਰਾਂ ਮੀਡੀਆ ਦੇ ਕੈਮਰੇ ਚ ਕੈਦ ਹੋ ਗਈਆਂ। ਤਸਵੀਰਾਂ ਚ ਨਜ਼ਰ ਆ ਰਿਹਾ ਹੈ ਕਿ ਹੁਸਨ ਦੀ ਮਲਿਕਾ ਜਿਹਨਾਂ ਦਾ ਅੰਦਾਜ ਹਮੇਸ਼ਾ ਦੀ ਤਰ੍ਹਾਂ ਬੇਹੱਦ ਗਲੈਮਰਸ ਦਿਖਾਈ ਦੇ ਰਿਹਾ ਹੈ। ਉਹ ਬਲੈਕ ਰੰਗ ਦੇ ਆਉਟਫਿਟ ਵਿੱਚ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੀ ਹੈ, ਉਥੇ ਹੀ ਅਰਜੁਨ ਕਪੂਰ ਵਾਈਟ ਰੰਗ ਦੀ ਟੀ-ਸ਼ਰਟ ਅਤੇ ਬਲਿਊ ਡੈਨਿਮ ਵਿੱਚ ਨਜ਼ਰ ਆਏ। ਜੇ ਗੱਲ ਕਰੀਏ ਅਰਜੁਨ ਕਪੂਰ ਦੀ ਤਾਂ ਉਹ ਬਹੁਤ ਜਲਦ ਆਸ਼ੁਤੋਸ਼ ਦੀ ਫਿਲਮ ‘ਪਾਣੀਪਤ’ ਦੇ ਨਾਲ ਵੱਡੇ ਪਰਦੇ ‘ਤੇ ਨਜ਼ਰ ਆਉਣਗੇ।

Related Post