Bollywood Films Boycott ਦੇ ਟ੍ਰੈਂਡ 'ਤੇ ਅਰਜੁਨ ਕਪੂਰ ਨੇ ਬਿਆਨ ਕੀਤਾ ਆਪਣਾ ਦਰਦ, ਜਾਣੋ ਕੀ ਕਿਹਾ

By  Pushp Raj August 17th 2022 10:47 AM

Arjun Kapoor reacts on Bollywood Films Boycott trend: ਬਾਲੀਵੁੱਡ ਸੈਲੇਬਸ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਚੱਲ ਰਹੇ ਬਾਲੀਵੁੱਡ ਫਿਲਮ ਬਾਈਕਾਟ ਟ੍ਰੈਂਡ ਤੋਂ ਬੇਹੱਦ ਪਰੇਸ਼ਾਨ ਹਨ। ਕਿਉਂਕਿ ਜਿਵੇਂ ਹੀ ਕਿੇਸੇ ਬਾਲੀਵੁੱਡ ਫ਼ਿਲਮ ਦਾ ਐਲਾਨ ਹੁੰਦਾ ਹੈ ਤਾਂ ਸੋਸ਼ਲ ਮੀਡੀਆ 'ਤੇ ਬਾਲੀਵੁੱਡ ਫ਼ਿਲਮਸ ਬਾਈਕਾਟ ਟ੍ਰੈਂਡ ਕਰਨ ਲੱਗ ਜਾਂਦਾ ਹੈ। ਇਸ ਦਾ ਅਸਰ ਹਾਲ ਹੀ ਵਿੱਚ ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' 'ਤੇ ਵੇਖਣ ਨੂੰ ਮਿਲਿਆ। ਹੁਣ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਇਸ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਆਓ ਜਾਣਦੇ ਹਾਂ ਕਿ ਅਰਜੁਨ ਕਪੂਰ ਨੇ ਇਸ ਬਾਰੇ ਕੀ ਕਿਹਾ।

image from instagram

ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਕੁਝ ਲੋਕ ਫ਼ਿਲਮਾਂ ਨੂੰ ਬਾਇਕਾਟ ਕਰਨ ਦਾ ਇੱਕ ਅਭਿਆਨ ਚਲਾਉਂਦੇ ਹੋਏ ਦਿਖਾਈ ਦੇ ਰਹੇ ਹਨ। ਹਾਲ ਹੀ ਵਿੱਚ ਅਕਸ਼ੈ ਕੁਮਾਰ ਤੇ ਆਮਿਰ ਖ਼ਾਨ ਇਸ ਟਰੈਂਡ ਦੇ ਸ਼ਿਕਾਰ ਹੋਏ ਹਨ। ਜ਼ਾਹਿਰ ਤੌਰ 'ਤੇ ਇਸ ਦਾ ਫਿਲਮ ਦੇ ਦਰਸ਼ਕਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਕਈ ਵਾਰ ਬਾਲੀਵੁੱਡ ਸੈਲੇਬਸ ਨੂੰ ਵੀ ਦਰਸ਼ਕਾਂ ਨੂੰ ਉਨ੍ਹਾਂ ਦਾ ਬਾਈਕਾਟ ਨਾ ਕਰਨ ਦੀ ਬੇਨਤੀ ਕਰਦੇ ਦੇਖਿਆ ਗਿਆ ਹੈ।

ਹੁਣ ਬਾਲੀਵੁੱਡ ਅਦਾਕਾਰ ਅਰਜੁਨ ਕਪੂਰ ਨੇ ਬਾਲੀਵੁੱਡ ਫਿਲਮਾਂ ਦੇ ਬਾਈਕਾਟ ਦੇ ਰੁਝਾਨ 'ਤੇ ਖੁੱਲ੍ਹ ਕੇ ਗੱਲ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨੇ ਆਪਣਾ ਦਰਦ ਜ਼ਾਹਿਰ ਕਰਦੇ ਹੋਏ ਆਪਣੀ ਗ਼ਲਤੀ ਦੱਸੀ ਹੈ। ਅਰਜੁਨ ਕਪੂਰ ਨੇ ਸੋਸ਼ਲ ਮੀਡੀਆ 'ਤੇ ਚੱਲ ਰਹੇ ਬਾਲੀਵੁੱਡ ਫਿਲਮ ਬਾਈਕਾਟ ਦੇ ਟ੍ਰੈਂਡ ਬਾਰੇ ਕਿਹਾ ਕਿ ਪੂਰੀ ਇੰਡਸਟਰੀ ਨੂੰ ਇਸ ਦੇ ਖਿਲਾਫ ਇਕੱਠੇ ਖੜ੍ਹੇ ਹੋਣ ਦੀ ਲੋੜ ਹੈ।

image from instagram

ਅਰਜੁਨ ਨੇ ਇੱਕ ਮੀਡੀਆ ਰਿਪੋਰਟ 'ਚ ਕਿਹਾ- 'ਮੈਨੂੰ ਲੱਗਦਾ ਹੈ ਕਿ ਅਸੀਂ ਇਸ ਬਾਰੇ ਚੁੱਪ ਰਹਿ ਕੇ ਗ਼ਲਤੀ ਕੀਤੀ ਹੈ ਅਤੇ ਇਹ ਸਾਡੀ ਸ਼ਾਲੀਨਤਾ ਸੀ ਪਰ ਲੋਕਾਂ ਨੇ ਇਸ ਦਾ ਫਾਇਦਾ ਉਠਾਉਣਾ ਸ਼ੁਰੂ ਕਰ ਦਿੱਤਾ ਹੈ। ਮੈਨੂੰ ਲੱਗਦਾ ਹੈ ਕਿ ਅਸੀਂ ਇਹ ਸੋਚ ਕੇ ਗ਼ਲਤੀ ਕੀਤੀ ਹੈ ਕਿ ਸਾਡਾ ਕੰਮ ਖ਼ੁਦ ਬੋਲੇਗਾ।

ਅਰਜੁਨ ਕਪੂਰ ਨੇ ਅੱਗੇ ਕਿਹਾ- 'ਤੁਸੀਂ ਜਾਣਦੇ ਹੋ ਕਿ ਤੁਹਾਨੂੰ ਹਮੇਸ਼ਾ ਆਪਣੇ ਹੱਥ ਗੰਦੇ ਕਰਨ ਦੀ ਜ਼ਰੂਰਤ ਨਹੀਂ ਹੈ, ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਨੂੰ ਬਹੁਤ ਬਰਦਾਸ਼ਤ ਕੀਤਾ ਅਤੇ ਹੁਣ ਲੋਕਾਂ ਨੇ ਇਸ ਨੂੰ ਆਦਤ ਬਣਾ ਲਿਆ ਹੈ। ਸਾਨੂੰ ਇਕੱਠੇ ਆਉਣ ਅਤੇ ਇਸ ਬਾਰੇ ਕੁਝ ਕਰਨ ਦੀ ਲੋੜ ਹੈ।ਕਿਉਂਕਿ ਲੋਕ ਸਾਡੇ ਬਾਰੇ ਕੀ ਲਿਖਦੇ ਹਨ ਜਾਂ ਜੋ ਹੈਸ਼ਟੈਗ ਰੁਝਾਨ ਵਿੱਚ ਹਨ ਉਹ ਅਸਲੀਅਤ ਤੋਂ ਬਹੁਤ ਦੂਰ ਹਨ।

Arjun Kapoor image from instagram

ਹੋਰ ਪੜ੍ਹੋ: ਫ਼ਿਲਮ 'ਯਾਰ ਮੇਰਾ ਤਿੱਤਲੀਆਂ ਵਰਗਾ' ਦਾ ਦੂਜਾ ਗੀਤ 'ਨਵਾਂ ਨਵਾਂ ਪਿਆਰ' ਹੋਇਆ ਰਿਲੀਜ਼, ਵੇਖੋ ਵੀਡੀਓ

ਅਰਜੁਨ ਕਪੂਰ ਨੇ ਅੱਗੇ ਕਿਹਾ ਕਿ ਜਦੋਂ ਅਸੀਂ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਫਿਲਮਾਂ ਕਰਦੇ ਹਾਂ ਤਾਂ ਲੋਕ ਸਾਨੂੰ ਸਾਡੇ ਸਰਨੇਮ ਕਾਰਨ ਨਹੀਂ ਸਗੋਂ ਫਿਲਮ ਕਾਰਨ ਪਸੰਦ ਕਰਦੇ ਹਨ। ਜੇਕਰ ਲੋਕ ਚਿੱਕੜ ਸੁੱਟਦੇ ਰਹਿਣਗੇ ਤਾਂ ਨਵੀਂ ਕਾਰ ਵੀ ਥੋੜੀ ਜਿਹੀ ਚਮਕ ਗੁਆ ਦੇਵੇਗੀ,ਅਜਿਹਾ ਹੈ ਜਾਂ ਨਹੀਂ? ਪਿਛਲੇ ਕੁਝ ਸਾਲਾਂ ਵਿੱਚ ਅਸੀਂ ਬਹੁਤ ਸਾਰੇ ਚਿੱਕੜ ਦਾ ਸਾਹਮਣਾ ਕੀਤਾ ਹੈ ਕਿਉਂਕਿ ਅਸੀਂ ਇਸ ਬਾਰੇ ਆਪਣੀਆਂ ਅੱਖਾਂ ਬੰਦ ਕਰ ਲਈਆਂ ਹਨ। ਇਸ ਲਈ ਪੂਰੀ ਫ਼ਿਲਮ ਇੰਡਸਟਰੀ ਨੂੰ ਅਜਿਹੇ ਗ਼ਲਤ ਟ੍ਰੈਂਡਸ ਤੇ ਗ਼ਲਤ ਪ੍ਰਚਾਰ ਦੇ ਖਿਲਾਫ਼ ਇੱਕਜੁਟ ਹੋ ਕੇ ਕੰਮ ਕਰਨ ਦੀ ਲੋੜ ਹੈ।

Related Post