ਮਲਾਇਕਾ-ਅਰਜੁਨ ਨੇ ਖਰੀਦਿਆ ਨਵਾਂ ਘਰ ਜਾਣੋ ਕਿੱਥੇ ਲਿਆ ਹੈ ਇਹ ਆਸ਼ਿਆਨਾ !

By  Lajwinder kaur November 25th 2018 10:56 AM -- Updated: November 25th 2018 11:01 AM

ਬਾਲੀਵੁੱਡ ਦੀ ਹੌਟ ਮਲਾਇਕਾ ਅਰੋੜਾ ਅਤੇ ਅਰਜੁਨ ਕਪੂਰ ਦੇ ਵਿੱਚਕਾਰ ਇਨ੍ਹਾਂ ਦਿਨਾਂ ਕਾਫੀ ਨਜ਼ਦੀਕੀਆਂ ਵੱਧ ਰਹੀ ਹਨ।  ਖਬਰਾਂ ਦੀ ਮੰਨੀਏ ਤਾਂ ਗੱਲ ਹੁਣ  ਵਿਆਹ ਤੱਕ ਪਹੁੰਚ ਚੁੱਕੀ ਹੈ । ਕਿਹਾ ਜਾ ਰਿਹਾ ਹੈ ਕੇ ਮਲਾਇਕਾ ਅਤੇ ਅਰਜੁਨ ਅਗਲੇ ਸਾਲ ਵਿਆਹ ਦੇ ਬੰਧਨ ਵਿੱਚ ਬੰਨ ਸਕਦੇ ਹਨ।  ਸੂਤਰਾਂ ਦੀ ਮੰਨੀਏ ਤਾਂ ਅਰਜੁਨ ਅਤੇ ਮਲਾਇਕਾ ਨੇ ਘਰ ਵੀ ਖਰੀਦ ਲਿਆ ਹੈ। ਦੋਵਾਂ ਨੇ ਇਕ ਪਿਆਰਾ ਜਾ ਆਸ਼ਿਆਨਾ ਮਿਲਕੇ ਖਰੀਦਿਆ ਹੈ ਜੋ ਕਿ ਮੁੰਬਈ  ਦੇ ਲੋਖੰਡਵਾਲਾ ਕੰਪਲੈਕਸ  ਦੇ ਕੋਲ ਹੈ ।  ਫਿਲਹਾਲ ਇਹ ਦੋਵੇਂ ਇਸ ਘਰ 'ਚ ਰਹਿਣਗੇ ਜਾਂ ਨਹੀਂ ਇਸ ਦੀ ਜਾਣਕਾਰੀ ਨਹੀਂ ਮਿਲ ਪਾਈ ਹੈ।

 

ਹੋਰ ਪੜ੍ਹੋ: ਤਿਆਰ ਹੋ ਜਾਵੋ ‘ਲੱਡੂ ਬਰਫੀ’ ਖਾਣ ਲਈ ਨਹੀਂ ਸਗੋਂ ਦੇਖਣ ਲਈ

ਇੰਨਾ ਜਰੂਰ ਹੈ ਕਿ ਅਰਜੁਨ ਨੇ 'ਕੌਫੀ ਵਿਦ ਕਰਨ' ਸੀਜ਼ਨ 6 ਵਿੱਚ ਰਿਲੇੈਸ਼ਨਸ਼ਿਪ ਸਟੇਟਸ ਦੀ ਗੱਲ ਉੱਤੇ ਅਜਿਹਾ ਜਵਾਬ ਦਿੱਤਾ ਸੀ ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਤੇ ਅਫੇਅਰ ਦੀਆਂ ਗੱਲਾਂ ਸਹੀ ਸਾਬਿਤ ਹੁੰਦੀਆਂ ਨਜ਼ਰ ਆ ਰਹੀਆਂ ਨੇ।  ਕਰਨ ਜੌਹਰ  ਦੇ ਰਿਐਲਟੀ ਸ਼ੋਅ ਵਿੱਚ ਅਰਜੁਨ ਕਪੂਰ ਅਪਣੀ ਭੈਣ ਜਾਹਨਵੀ ਕਪੂਰ ਨਾਲ ਨਜ਼ਰ ਆਏ ਸੀ।

ਹੋਰ ਪੜ੍ਹੋ:ਝੂੰਮਣ ‘ਤੇ ਮਜਬੂਰ ਕਰੇਗਾ? ਜਾਣੋ ਕੀ ਨਵਾਂ ਲੈ ਕੇ ਆ ਰਹੇ ਨੇ ਡੌਕਟਰਜ਼

ਸ਼ੋਅ  ਦੇ ਦੌਰਾਨ ਕਰਨ ਜੌਹਰ ਨੇ ਅਰਜੁਨ ਤੋਂ ਪੁੱਛਿਆ ਕੀ ਤੁਸੀ ਸਿੰਗਲ ਹੋ ? ਤਾਂ ਅਰਜੁਨ ਕਪੂਰ ਨੇ ਜਵਾਬ 'ਚ ਕਿਹਾ  -  ਨਹੀਂ ਮੈਂ ਅਬੀ ਸਿੰਗਲ ਨਹੀਂ ਹੂੰ । ਦੱਸ ਦੇਈਏ ਕਿ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਨੂੰ  ਅਕਸਰ ਇਕੱਠੇ ਸਮਾਂ ਗੁਜ਼ਾਰਦੇ ਹੋਏ ਵਿਖਾਈ ਦਿੰਦੇ ਹਨ।

https://www.instagram.com/p/BqVCilLHpAJ/?utm_source=ig_embed

ਹਾਲ ਹੀ ਵਿੱਚ ਦੋਨਾਂ ਨੂੰ ਇਕੱਠੇ  ਡਿਨਰ ਡੇਟ ‘ਤੇ  ਦੇਖਿਆ ਗਿਆ ਸੀ। ਇਸ ਦੌਰਾਨ ਅਰਜੁਨ ਨੇ ਕਾਲੇ ਰੰਗ ਦੇ ਮਾਸਕ ਨਾਲ ਆਪਣੇ ਚਿਹਰਾ ਢੱਕਿਆ ਹੋਇਆ ਸੀ ।  ਕਾਰ  ਦੀ ਸਾਹਮਣੇੇ ਵਾਲੀ ਸੀਟ  ਦੇ ਵੱਲ ਅਰਜੁਨ ਕਪੂਰ  ਬੈਠੇ ਹੋਏ ਸਨ ਜਦੋਂ ਕਿ ਪਿੱਛੇ  ਦੀ ਸੀਟ 'ਤੇ ਮਲਾਇਕਾ ।  ਇਸ ਤੋਂ ਪਹਿਲਾ ਵੀ ਅਰਜੁਨ ਕਪੂਰ ਕਾਲੇ ਰੰਗ ਦੇ ਮਾਸਕ ਨਾਲ ਚਿਹਰਾ ਛੁਪਾਉਂਦੇ ਹੋਏ ਨਜ਼ਰ ਆਏ ਸਨ ।ਖਬਰਾਂ ਮੁਤਾਬਿਕ ਅਰਜੁਨ ਦੀ ਇਹ ਨਵੀਂ ਲੁੱਕ ਹੈ । ਦੱਸ ਦੇਈਏ ਕੇ ਅਰਜੁਨ ਕਪੂਰ ਆਸ਼ੁਤੋਸ਼ ਦੀ 'ਪਾਣੀਪਤ' ਫਿਲਮ 'ਚ ਲੀਡ ਰੋਲ ਵਿੱਚ ਨਜ਼ਰ ਆਉਣਗੇ । ਦੱਸਿਆ ਜਾ ਰਿਹਾ ਹੈ ਕਿ ਫਿਲਮ ਵਿੱਚ ਅਰਜੁਨ ਦਾ ਰੋਲ ਕਾਫੀ ਵੱਖਰਾ ਹੋਣ ਵਾਲਾ ਹੈ । ਡਾਈਰੈਕਟਰ ਨੇ ਇਹ ਤੈਅ ਕੀਤਾ ਹੈ ਕਿ ਅਰਜੁਨ ਕਪੂਰ ਦਾ ਲੁੱਕ ਛੁਪਾਅ ਕੇ ਰੱਖਿਆ ਜਾਵੇਗਾ ।

-Ptc Punjabi

Related Post