ਅਰਜੁਨ ਕਪੂਰ ਨੇ ਮਲਾਇਕਾ ਨਾਲ ਸਾਂਝੀ ਕੀਤੀ ਅਜਿਹੀ ਤਸਵੀਰ ਮਿੰਟਾਂ ‘ਚ ਹੋਈ ਵਾਇਰਲ

By  Lajwinder kaur October 23rd 2019 04:18 PM

ਬਾਲੀਵੁੱਡ ਦੇ ਲਵ ਬਰਡਸ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਜੋ ਕਿ ਅਕਸਰ ਹੀ ਆਪਣੀ ਤਸਵੀਰਾਂ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਪਹਿਲਾਂ ਤਾਂ ਦੋਵੇਂ ਅਦਾਕਾਰ ਆਪਣੇ ਇਸ ਰਿਸ਼ਤੇ ਉੱਤੇ ਚੁੱਪੀ ਰੱਖੀ ਪਰ ਕੁਝ ਸਮੇਂ ਪਹਿਲਾਂ ਹੀ ਦੋਵਾਂ ਨੇ ਆਪਣੇ ਇਸ਼ਕ ਦਾ ਕਬੂਲ ਕਰ ਲਿਆ ਸੀ। ਅਰਜੁਨ ਕਪੂਰ ਦੇ ਬਰਥਡੇਅ ਤੇ ਮਲਾਇਕ ਨੇ ਆਪਣੇ ਇੰਸਟਾਗ੍ਰਾਮ ਉੱਤੇ ਅਰਜੁਨ ਦੇ ਨਾਲ ਆਪਣੀ ਤਸਵੀਰ ਪੋਸਟ ਕੀਤੀ ਸੀ।

 

View this post on Instagram

 

♥️

A post shared by Arjun Kapoor (@arjunkapoor) on Oct 23, 2019 at 1:51am PDT

ਹੋਰ ਵੇਖੋ:ਹਾਰਡੀ ਸੰਧੂ ਨੇ ਪਤਨੀ ਦੇ ਜਨਮ ਦਿਨ ‘ਤੇ ਸਾਂਝੀ ਕੀਤੀ ਤਸਵੀਰ, ਪਿਆਰ ਦੇ ਜਜ਼ਬਾਤਾਂ ਨੂੰ ਪੋਸਟ ਰਾਹੀਂ ਕੀਤਾ ਬਿਆਨ

ਇਸ ਵਾਰ ਮਲਾਇਕਾ ਦੇ ਜਨਮ ਦਿਨ ‘ਤੇ ਅਰਜੁਨ ਕਪੂਰ ਨੇ ਇੰਸਟਾਗ੍ਰਾਮ ਉੱਤੇ ਮਲਾਇਕਾ ਅਰੋੜਾ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਅਰਜੁਨ ਨੇ ਕਪੈਸ਼ਨ ‘ਚ ਹਾਰਟ ਵਾਲਾ ਇਮੋਜ਼ੀ ਦੇ ਨਾਲ ਪੋਸਟ ਕੀਤਾ ਹੈ। ਫੋਟੋ ‘ਚ ਅਰਜੁਨ ਕਪੂਰ ਮਲਾਇਕਾ ਨੂੰ ਕਿੱਸ ਕਰਦੇ ਹੋਏ ਨਜ਼ਰ ਆ ਰਹੇ ਨੇ। ਤਸਵੀਰ ਨੂੰ ਪੋਸਟ ਕਰਨ ਤੋਂ ਬਾਅਦ ਇਸ ਤਸਵੀਰ ਨੂੰ ਸ਼ੋਸਲ ਮੀਡੀਆ ਉੱਤੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਤਸਵੀਰ ਨੂੰ ਇੱਕ ਘੰਟੇ ‘ਚ ਦੋ ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।

 

View this post on Instagram

 

Happy bday my crazy,insanely funny n amazing @arjunkapoor ... love n happiness always

A post shared by Malaika Arora (@malaikaaroraofficial) on Jun 26, 2019 at 9:42am PDT

ਇਸ ਤਸਵੀਰ ਉੱਤੇ ਜੈਕਲੀਨ ਫਰਨਾਂਡੀਜ਼, ਕ੍ਰਿਤੀ ਸਨੈਨ, ਰਣਵੀਰ ਸਿੰਘ, ਮਨੀਸ਼ ਪੋਲ ਤੋਂ ਇਲਾਵਾ ਕਈ ਹੋਰ ਸਿਤਾਰਿਆਂ ਨੇ ਕਮੈਂਟਸ ਕਰਕੇ ਪਿਆਰ ਵਾਲੇ ਇਮੋਜ਼ੀਸ ਪੋਸਟ ਕੀਤੇ ਨੇ। ਦੱਸ ਦਈਏ ਦੋਵਾਂ ਨੂੰ ਅਕਸਰ ਹੀ ਡਿਨਰ ਡੇਟਸ ਉੱਤੇ ਇਕੱਠੇ ਸਪੋਟ ਕੀਤਾ ਗਿਆ ਹੈ। ਮਲਾਇਕਾ ਅਰੋੜਾ ਦੇ ਜਨਮ ਦਿਨ ਪਾਰਟੀ ਤੋਂ ਦੋਵਾਂ ਦੀਆਂ ਡਾਂਸ ਵੀਡੀਓਸ ਵੀ ਖੂਬ ਵਾਇਰਲ ਹੋ ਰਹੀਆਂ ਹਨ।

Related Post