ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਇਹ ਇਤਿਹਾਸਕ ਫ਼ਿਲਮ,ਸਕ੍ਰਿਪਟ ਚੋਰੀ ਦਾ ਲੇਖਕ ਨੇ ਲਗਾਇਆ ਇਲਜ਼ਾਮ

By  Shaminder December 5th 2019 11:29 AM

ਪਾਣੀਪਤ ਫ਼ਿਲਮ ਕੱਲ੍ਹ ਰਿਲੀਜ਼ ਹੋਣ ਜਾ ਰਹੀ ਹੈ,ਪਰ ਇਸ ਤੋਂ ਪਹਿਲਾਂ ਹੀ ਇਹ ਫ਼ਿਲਮ ਵਿਵਾਦਾਂ 'ਚ ਘਿਰਦੀ ਹੋਈ ਨਜ਼ਰ ਆ ਰਹੀ ਹੈ । ਇਸ ਫ਼ਿਲਮ ਦੇ ਮੇਕਰਸ 'ਤੇ ਹੁਣ ਸਕ੍ਰਿਪਟ ਚੋਰੀ ਕਰਨ ਦਾ ਇਲਜ਼ਾਮ ਲੱਗ ਗਿਆ ਹੈ । ਮਰਾਠੀ ਨਾਵਲਕਾਰ ਵਿਸ਼ਵਾਸ਼ ਪਾਟਿਲ ਨੇ ਇਲਜ਼ਾਮ ਲਗਾਇਆ ਹੈ ਕਿ ਇਸ ਫ਼ਿਲਮ ਦਾ ਪਲਾਟ ਉਨ੍ਹਾਂ ਦੇ ਨਾਵਲ ਪਾਣੀਪਤ ਤੋਂ ਪ੍ਰੇਰਿਤ ਹੈ ।

ਹੋਰ ਵੇਖੋ:ਵੱਡੇ ਪਰਦੇ ਤੇ ਦਿਖੇਗੀ ਪਾਣੀਪਤ ਦੀ ਲੜਾਈ, ਸੰਜੇ ਦੱਤ, ਅਰਜੁਨ ਕਪੂਰ ਤੇ ਕ੍ਰਿਤੀ ਸੇਨੋਨ ਦਾ ਦਿਖੇਗਾ ਵੱਖਰਾ ਅੰਦਾਜ਼

ਇਸ ਦੇ ਨਾਲ ਹੀ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੇ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ ।ਵਿਸ਼ਵਾਸ ਪਾਟਿਲ ਦਾ ਕਹਿਣਾ ਹੈ ਕਿ 'ਜੇ ਉਹ ਗਲਤ ਸਾਬਿਤ ਹੁੰਦੇ ਹਨ ਤਾਂ ਉਹ ਜਨਤਕ ਤੌਰ 'ਤੇ ਮੁਆਫ਼ੀ ਮੰਗਣਗੇ' ਉਨ੍ਹਾਂ ਨੇ ਪਲਾਟ ਚੋਰੀ ਕਰਨ ਦੇ ਮਾਮਲੇ ਨੂੰ ਲੈ ਕੇ ਬੰਬੇ ਹਾਈਕੋਰਟ 'ਚ ਇੱਕ ਕੇਸ ਵੀ ਦਾਇਰ ਕੀਤਾ ਹੈ ।

panipat movie panipat movie

ਪਾਟਿਲ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਟ੍ਰੇਲਰ ਵੇਖਿਆ ਸੀ ਤਾਂ ਉਸੇ ਸਮੇਂ ਉਨ੍ਹਾਂ ਨੂੰ ਯਕੀਨ ਹੋ ਗਿਆ ਸੀ ਕਿ ਮੇਰੀ ਕਿਤਾਬ ਦੀ ਆਤਮਾ ਨੂੰ ਚੋਰੀ ਕੀਤਾ ਗਿਆ ਹੈ । ਇਸ ਤੋਂ ਬਾਅਦ ਕੋਰਟ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ'।ਦੱਸ ਦਈਏ ਕਿ ਇਸ ਤੋਂ ਪਹਿਲਾਂ ਟ੍ਰੇਲਰ ਨੂੰ ਲੈ ਕੇ ਅਫ਼ਗਾਨਿਸਤਾਨ ਦੇ ਲੋਕਾਂ ਨੇ ਅਹਿਮਦ ਸ਼ਾਹ ਅਬਦਾਲੀ ਦੇ ਕਿਰਦਾਰ ਨੂੰ ਲੈ ਕੇ ਵੀ ਸਵਾਲ ਚੁੱਕੇ ਸਨ।

 

panipat arjun kapoor panipat arjun kapoor

ਇਸ ਫ਼ਿਲਮ 'ਚ ਕਈ ਵੱਡੇ ਸਟਾਰ ਕਿਰਦਾਰ ਨਿਭਾ ਰਹੇ ਹਨ ।ਜਿਸ 'ਚ ਸੰਜੇ ਦੱਤ,ਅਰਜੁਨ ਕਪੂਰ,ਪਦਮਿਨੀ ਕੋਹਲਾਪੁਰੀ,ਮੋਹਨੀਸ਼ ਬਹਿਲ ਸਣੇ ਕਈ ਅਦਾਕਾਰ ਨਜ਼ਰ ਆਉਣਗੇ । ਪਰ ਹੁਣ ਇਸ ਵਿਵਾਦ ਤੋਂ ਬਾਅਦ ੬ ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਇਹ ਫ਼ਿਲਮ ਰਿਲੀਜ਼ ਹੋਵੇਗੀ ਇਹ ਵੇਖਣਾ ਹੋਵੇਗਾ ।

 

Related Post