'ਅਰਜੁਨ ਪਟਿਆਲਾ' ਦੀ ਪ੍ਰਮੋਸ਼ਨ 'ਚ ਜੁੱਟੇ ਦਿਲਜੀਤ ਦੋਸਾਂਝ, ਕੁਝ ਇਸ ਤਰ੍ਹਾਂ ਦੇ ਅਪਣਾ ਰਹੇ ਨੇ ਢੰਗ, ਦੇਖੋ ਵੀਡੀਓ

By  Aaseen Khan June 17th 2019 02:35 PM -- Updated: June 17th 2019 04:28 PM

21 ਜੂਨ ਨੂੰ ਪੰਜਾਬੀ ਫ਼ਿਲਮ ਛੜਾ ਲੈ ਕੇ ਆ ਰਹੇ ਦਿਲਜੀਤ ਦੋਸਾਂਝ ਹੋਰਾਂ ਨੇ ਹੁਣ ਆਪਣੀ ਅਗਲੀ ਬਾਲੀਵੁੱਡ ਫ਼ਿਲਮ 'ਅਰਜੁਨ ਪਟਿਆਲਾ' ਲਈ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਦਾ ਸ਼ੂਟ ਵੀ ਪੂਰਾ ਹੋ ਚੁੱਕਿਆ ਹੈ। ਰੋਹਿਤ ਜੁਗਰਾਜ ਦੇ ਨਿਰਦੇਸ਼ਨ 'ਚ ਬਣੀ ਇਹ ਫ਼ਿਲਮ 19 ਜੁਲਾਈ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਉਸ ਤੋਂ ਪਹਿਲਾਂ ਫ਼ਿਲਮ ਦੇ ਸਟਾਰਜ਼ ਦਿਲਜੀਤ ਦੋਸਾਂਝ, ਕ੍ਰਿਤੀ ਸੈਨਨ ਅਤੇ ਵਰੁਣ ਸ਼ਰਮਾ ਫ਼ਿਲਮ ਦੀ ਮਾਰਕੀਟਿੰਗ ਲਈ ਤਰ੍ਹਾਂ ਤਰ੍ਹਾਂ ਦੇ ਤਰੀਕੇ ਅਪਨਾਉਣ ਦੀਆਂ ਤਿਆਰੀਆਂ 'ਚ ਲੱਗ ਚੁੱਕੇ ਹਨ।

ਦੱਸ ਦਈਏ ਇਸ ਫ਼ਿਲਮ 'ਚ ਦਿਲਜੀਤ ਦੋਸਾਂਝ ਪੁਲਿਸ ਅਫਸਰ ਦੀ ਵਰਦੀ 'ਚ ਨਜ਼ਰ ਆਉਣਗੇ ਅਤੇ ਕ੍ਰਿਤੀ ਸੈਨਨ ਨਾਲ ਪਹਿਲੀ ਵਾਰ ਸਕਰੀਨ ਸਾਂਝੀ ਕਰਦੇ ਹੋਏ ਨਜ਼ਰ ਆਉਣਗੇ। ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਹਨ ਭੂਸ਼ਨ ਕੁਮਾਰ, ਦਿਨੇਸ਼ ਵਿਜਾਨ, ਕ੍ਰਿਸ਼ਨ ਕੁਮਾਰ ਅਤੇ ਸੰਦੀਪ ਲੇਜ਼ਲ। ਅਰਜੁਨ ਪਟਿਆਲਾ ਨੂੰ ਮਡਡੌਕ ਫ਼ਿਲਮਜ਼ ਦੇ ਬੈਨਰ ਹੇਠ ਰਿਲੀਜ਼ ਕੀਤਾ ਜਾ ਰਿਹਾ ਹੈ।

ਹੋਰ ਵੇਖੋ : 'ਛੜਾ' ਦੇ ਟਾਈਟਲ ਟਰੈਕ 'ਚ ਗੋਲਡਨ ਸਟਾਰ ਮਲਕੀਤ ਸਿੰਘ ਦੇ ਰੰਗ 'ਚ ਰੰਗੇ ਦਿਲਜੀਤ ਦੋਸਾਂਝ, ਪਿਛਲੇ ਸਾਲ ਸਾਂਝੀ ਕੀਤੀ ਸੀ ਤਸਵੀਰ

ਦੇਖਣਾ ਹੋਏਗਾ ਪੰਜਾਬ ਦੇ ਸੁਪਰਸਟਾਰ ਤੋਂ ਹੁਣ ਬਾਲੀਵੁੱਡ 'ਚ ਵੀ ਚੰਗੀ ਪਹਿਚਾਣ ਹਾਸਿਲ ਕਰਨ ਵਾਲੇ ਦਿਲਜੀਤ ਦੋਸਾਂਝ ਇਸ ਫ਼ਿਲਮ 'ਚ ਦਰਸ਼ਕਾਂ ਲਈ ਕੀ ਕੁਝ ਲੈ ਕੇ ਆਉਂਦੇ ਹਨ।

Related Post