ਅਰਮਾਨ ਬੇਦਿਲ ‘ਪਿੰਡ ਸੁਰੰਗਪੁਰੀਆ’ ਤੋਂ ਇਲਾਵਾ ਇਸ ਫ਼ਿਲਮ ’ਚ ਵੀ ਆਉਣਗੇ ਨਜ਼ਰ

By  Rupinder Kaler January 8th 2020 10:59 AM

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਤੇ ਰਾਜ ਕਰਨ ਵਾਲੇ ਅਰਮਾਨ ਬੇਦਿਲ ਦੇ ਪ੍ਰਸ਼ੰਸਕਾਂ ਲਈ ਖੁਸ਼ੀ ਦੀ ਖ਼ਬਰ ਹੈ । ਅਰਮਾਨ ਇੱਕ ਤੋਂ ਬਾਅਦ ਇੱਕ ਫ਼ਿਲਮਾਂ ਵਿੱਚ ਨਜ਼ਰ ਆਉਣ ਵਾਲੇ ਹਨ । ਅਰਮਾਨ ਬੇਦਿਲ ਜਿੱਥੇ ‘ਪਿੰਡ ਸੁਰੰਗਪੁਰੀਆ’ ਫ਼ਿਲਮ ਰਾਹੀਂ ਫ਼ਿਲਮੀ ਦੁਨੀਆ ਵਿੱਚ ਕਦਮ ਰੱਖਣਗੇ ਉੱਥੇ ਇਸ ਸਭ ਦੇ ਚਲਦੇ ਉਹਨਾਂ ਦੀ ਝੋਲੀ ਵਿੱਚ ਇੱਕ ਹੋਰ ਫ਼ਿਲਮ ਪੈ ਗਈ ਹੈ ।

https://www.instagram.com/p/B67_6Isnv0r/

ਇਸ ਫ਼ਿਲਮ ਦਾ ਨਾਂਅ ਹੈ ‘NIRBHAU NIRVAIR ’ ਫ਼ਿਲਮ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਦੀ ਕਹਾਣੀ ਤੇ ਡਾਇਰੈਕਸ਼ਨ ਮੁਕੇਸ਼ ਵੋਹਰਾ ਕਰ ਰਹੇ ਹਨ । ਅਰਮਾਨ ਤੇ ਉਹਨਾਂ ਦੇ ਪ੍ਰਸ਼ੰਸਕਾਂ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਆਇਆ ਹੈ ।

https://www.instagram.com/p/B68A4DaHp-V/

ਉਹਨਾਂ ਦੀਆਂ ਇਹ ਫ਼ਿਲਮਾਂ ਉਹਨਾਂ ਦੇ ਗਾਣਿਆਂ ਵਾਂਗ ਹਿੱਟ ਹੁੰਦੀਆਂ ਹਨ ਜਾਂ ਫਲਾਪ ਇਹ ਤਾਂ ਸਮਾਂ ਹੀ ਦੱਸੇਗਾ । ਅਰਮਾਨ ਦੇ ਗਾਣਿਆਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗਾਣੇ ਦਿੱਤੇ ਹਨ ਤੇ ਦਿੰਦੇ ਆ ਰਹੇ ਹਨ । ਇਹ ਗਾਣੇ ਅਕਸਰ ਡੀਜੇ ਤੇ ਵੱਜਦੇ ਸੁਣਾਈ ਦਿੰਦੇ ਹਨ ।

https://www.instagram.com/p/B65DKFinQH0/

Related Post