ਅਰਮਾਨ ਢਿੱਲੋਂ ਨੇ ਆਪਣੇ ਮਰਹੂਮ ਪਿਤਾ ਕੁਲਵਿੰਦਰ ਢਿੱਲੋਂ ਦੀ ਬਰਸੀ ‘ਤੇ ਪਾਈ ਭਾਵੁਕ ਪੋਸਟ
ਕੁਲਵਿੰਦਰ ਢਿੱਲੋਂ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਅਜਿਹੇ ਫਨਕਾਰ ਹੋਏ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਯਾਦਗਾਰ ਗੀਤ ਦਿੱਤੇ ਨੇ ਜੋ ਅੱਜ ਵੀ ਹਰ ਕਿਸੇ ਦੀ ਜ਼ੁਬਾਨ 'ਤੇ ਚੜ੍ਹੇ ਹੋਏ ਨੇ ।
View this post on Instagram
ਉਨ੍ਹਾਂ ਦੇ ਪੁੱਤਰ ਅਰਮਾਨ ਢਿੱਲੋਂ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਫੋਟੋ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘14 ਸਾਲ ਹੋ ਗਏ ਸਾਡੇ ਤੋਂ ਜੁਦਾ ਹੋਏ ਡੈਡ..ਪਰ ਅਸੀਂ ਹਰ ਰੋਜ਼ ਤੁਹਾਨੂੰ ਯਾਦ ਕਰਦੇ ਹਾਂ..ਤੁਸੀਂ ਅੱਜ ਵੀ ਸਾਡੇ ਨਾਲ ਹੋ..ਲਵ ਯੂ...ਬਹੁਤ ਜ਼ਿਆਦਾ ਯਾਦ ਕਰਦੇ ਹਾਂ... ਅਸੀਂ ਅਧੂਰੇ ਹਾਂ ਤੁਹਾਡੇ ਬਿਨਾਂ #kulwinderdhillon #dhillon’

ਦੱਸ ਦਈਏ ਅੱਜ ਉਹ ਕਾਲਾ ਦਿਨ ਹੈ ਜਦੋਂ ਕੁਲਵਿੰਦਰ ਢਿੱਲੋਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ । ਸਾਲ 2006 ‘ਚ ਫਗਵਾੜਾ ਬੰਗਾ ਰੋਡ 'ਤੇ 19 ਮਾਰਚ ਨੂੰ ਉਨ੍ਹਾਂ ਦੀ ਕਾਰ ਦਾ ਸੰਤੁਲਨ ਵਿਗੜ ਗਿਆ ਸੀ ਤੇ ਸੜਕ ਕਿਨਾਰੇ ਇੱਕ ਰੁੱਖ 'ਚ ਜਾ ਟਕਰਾਈ ਜਿਸ ਕਾਰਨ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ । ਉਹ ਆਪਣੇ ਪਿੱਛੇ ਪਤਨੀ ਗੁਰਪ੍ਰੀਤ ਕੌਰ, ਬੇਟੇ ਅਰਮਾਨ ਢਿੱਲੋਂ ਤੇ ਮਾਪਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਗਏ ਸਨ। ਉਨ੍ਹਾਂ ਦੀ ਮੌਤ ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਾ ਗਈ । ਕੁਲਵਿੰਦਰ ਢਿੱਲੋਂ ਨੇ ਆਪਣੀ ਗਾਇਕੀ ਦਾ ਸਫ਼ਰ ‘ਗਰੀਬਾਂ ਨੇ ਕੀ ਪਿਆਰ ਕਰਨਾ’ ਐਲਬਮ ਨਾਲ ਸ਼ੁਰੂ ਕੀਤਾ ਸੀ। ਇਸ ਤੋਂ ਬਾਅਦ ਕਈ ਹਿੱਟ ਗੀਤ ਜਿਵੇਂ ਕਚਹਿਰੀਆਂ ਵਿੱਚ ਮੇਲੇ ਲੱਗਦੇ, ਗਲਾਸੀ ਖੜਕੇ, ਪਾਇਆ ਲਹਿੰਗਾ ਸ਼ੀਸ਼ਿਆਂ ਵਾਲਾ, ਕਿਨਾਂ ਦੀ ਕੁੜੀ ਆ ਭਾਬੀ ਵਰਗੇ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾਏ ਸਨ । ਉਨ੍ਹਾਂ ਵੱਲੋਂ ਗਾਏ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨਾਂ ਉੱਤੇ ਚੜ੍ਹੇ ਹੋਏ ਹਨ ।