ਸ਼ਾਹਰੁਖ ਖ਼ਾਨ ਦੇ ਬੰਗਲੇ ਨੂੰ ਉਡਾਉਣ ਦੀ ਧਮਕੀ ਦੇਣ ਵਾਲਾ ਗ੍ਰਿਫਤਾਰ

By  Shaminder January 11th 2022 10:59 AM

ਸ਼ਾਹਰੁਖ ਖ਼ਾਨ (Shahrukh Khan) ਨੂੰ ਪਿਛਲੇ ਕਾਫੀ ਮਹੀਨਿਆਂ ਤੋਂ ਬੁਰੇ ਦੌਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਆਪਣੇ ਬੇਟੇ ਦੇ ਡਰੱਗ ਮਾਮਲੇ ‘ਚ ਫਸੇ ਹੋਣ ਕਾਰਨ ਉਹ ਕਾਫੀ ਪਰੇਸ਼ਾਨ ਚੱਲ ਰਹੇ ਸਨ ।ਪਰ ਹੁਣ ਮੁੜ ਤੋਂ ਉਹ ਚਰਚਾ ‘ਚ ਆ ਗਿਆ ਹੈ । ਇੱਕ ਵਿਅਕਤੀ ਨੇ ਉਸ ਦੇ ਘਰ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ । ਜਿਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ । ਪਿਛਲੇ ਦਿਨੀਂ ਇੱਕ ਸ਼ਖਸ ਨੇ ਸ਼ਾਹਰੁਖ ਖਾਨ ਦੇ ਬੰਗਲੇ (bungalow)ਅਤੇ ਮੁੰਬਈ ਦੀਆਂ ਕਈ ਥਾਵਾਂ ਨੂੰ ਉਡਾਉਣ ਦੀ ਧਮਕੀ ਦਿੱਤੀ ਸੀ ।

Shahrukh khan image From instagram

ਹੋਰ ਪੜ੍ਹੋ : ਲੋਹੜੀ ਦੇ ਤਿਉਹਾਰ ‘ਤੇ ਗਾਏ ਜਾਣ ਵਾਲੇ ਗੀਤ, ਜਾਣੋ ਕੁੜੀਆਂ ਘੱਟ ਲੋਹੜੀ ਦੇਣ ਵਾਲਿਆਂ ਨੂੰ ਕਿਵੇਂ ਦਿੰਦੀਆਂ ਹਨ ਗੀਤ ਰਾਹੀਂ ਮੇਹਣੇ

ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ । ਮੁਲਜ਼ਮ ਦੀ ਪਛਾਣ ਜਿਤੇਸ਼ ਠਾਕੁਰ ਦੇ ਤੌਰ ‘ਤੇ ਹੋਈ ਹੈ ।ਇਹ ਮਾਮਲਾ ਉਦੋਂ ਸਾਹਮਣੇ ਆਇਆ ਸੀ । ਜਦੋਂ ਇੱਕ ਕਾਲ ਕਰਕੇ ਕਾਲ 'ਤੇ ਜਿਤੇਸ਼ ਠਾਕੁਰ ਨੇ ਪੁਲਸ ਨੂੰ ਦੱਸਿਆ ਕਿ ਉਸ ਨੇ ਸ਼ਾਹਰੁਖ ਖਾਨ ਦੀ ਮੰਨਤ, ਛਤਰਪਤੀ ਸ਼ਿਵਾਜੀ ਟਰਮੀਨਸ, ਕੁਰਲਾ ਰੇਲਵੇ ਸਟੇਸ਼ਨ ਅਤੇ ਖਾਰਘਰ ਸਥਿਤ ਗੁਰਦੁਆਰਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਸੀ।

Shahrukh khan image From instagram

ਜਿਸ ਤੋਂ ਬਾਅਦ ਮੁੰਬਈ ਪੁਲਸ ਨੇ ਜਬਲਪੁਰ ਪੁਲਸ ਨੂੰ ਸੂਚਨਾ ਦਿੱਤੀ ਅਤੇ ਜਿਤੇਸ਼ ਠਾਕੁਰ ਨੂੰ ਗ੍ਰਿਫਤਾਰ ਕਰ ਲਿਆ। ਉਸ ਖ਼ਿਲਾਫ਼ ਆਈਪੀਸੀ ਦੀ ਧਾਰਾ ੧੮੨, ੫੦੫ ਅਤੇ ੫੦੬ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਸ਼ਾਹਰੁਖ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ ।ਉਨ੍ਹਾਂ ਦੀਆਂ ਫ਼ਿਲਮਾਂ ਨੂੰ ਪ੍ਰਸ਼ੰਸ਼ਕਾਂ ਦੇ ਵੱਲੋਂ ਪਸੰਦ ਕੀਤਾ ਜਾਂਦਾ ਹੈ । ਸ਼ਾਹਰੁਖ ਖ਼ਾਨ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਟੀਵੀ ਸੀਰੀਅਲਸ ਤੋਂ ਕੀਤੀ ਸੀ । ਜੋ ਕਿ ਦੂਰਦਰਸ਼ਨ ‘ਤੇ ਪ੍ਰਸਾਰਿਤ ਹੁੰਦਾ ਸੀ ।

 

View this post on Instagram

 

A post shared by Viral Bhayani (@viralbhayani)

 

 

Related Post