ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦੇ ਦੇਹਾਂਤ ‘ਤੇ ਫ਼ਿਲਮੀ ਹਸਤੀਆਂ ਨੇ ਜਤਾਇਆ ਦੁੱਖ

By  Lajwinder kaur August 24th 2019 02:23 PM -- Updated: August 24th 2019 03:28 PM

ਸਾਬਕਾ ਵਿੱਤ ਮੰਤਰੀ ਅਰੁਣ ਜੇਤਲੀ ਦਾ ਦੇਹਾਂਤ ਹੋ ਗਿਆ, ਜਿਸ ਦੇ ਚੱਲਦੇ ਰਾਜਨੀਤੀ ਦੇ ਨਾਲ ਫ਼ਿਲਮੀ ਜਗਤ ਦੇ ਗਲਿਆਰਿਆਂ ‘ਚ ਵੀ ਸੋਗ ਦੀ ਲਹਿਰ ਦੌੜ ਗਈ ਹੈ। ਦੱਸ ਦਈਏ ਅਰੁਣ ਜੇਤਲੀ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਤੇ ਉਨ੍ਹਾਂ ਨੂੰ ਏਮਸ ਵਿੱਚ ਭਰਤੀ ਕੀਤਾ ਗਿਆ ਸੀ।

 

Nation loses another great leader.Our thoughts and prayers are with his family.#ArunJaitley pic.twitter.com/RXGw1bWDLP

— Sunny Deol (@iamsunnydeol) August 24, 2019

 

Deeply saddened by the passing away of Shri #ArunJaitley ji... deepest condolences to the family & loved ones. ?? pic.twitter.com/hhxcbj9C03

— Riteish Deshmukh (@Riteishd) August 24, 2019

66 ਸਾਲਾਂ ਅਰੁਣ ਜੇਤਲੀ ਦੇ ਦੇਹਾਂਤ ਦੀ ਖਬਰ ਸਾਹਮਣੇ ਆਉਂਦਿਆਂ ਹੀ ਟਵਿੱਟਰ ਉੱਤੇ ਟਵੀਟਸ ਦਾ ਹੜ੍ਹ ਆ ਗਿਆ ਹੈ। ਨੇਤਾਵਾਂ ਤੋਂ ਲੈ ਕੇ ਫਿਲਮੀ ਸਿਤਾਰਿਆਂ ਨੇ ਆਪਣਾ ਦੁੱਖ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਭਾਰਤੀ ਖਿਡਾਰੀਆਂ ਨੇ ਵੀ ਸੋਸ਼ਲ ਮੀਡੀਆ ਦੇ ਰਾਹੀਂ ਅਫਸੋਸ ਪ੍ਰਗਟ ਕੀਤਾ ਹੈ। ਸੰਨੀ ਦਿਓਲ ਨੇ ਟਵੀਟ ਕਰਕੇ ਕਿਹਾ ਹੈ, ‘ਦੇਸ਼ ਨੇ ਇੱਕ ਹੋਰ ਦਿੱਗਜ ਨੇਤਾ ਗਵਾ ਦਿੱਤਾ ਹੈ, ਸਾਡੀਆਂ ਅਰਦਾਸਾਂ ਉਨ੍ਹਾਂ ਦੇ ਪਰਿਵਾਰ ਦੇ ਨਾਲ..#ਅਰੁਣ ਜੇਤਲੀ’

 

Met Shri #ArunJaitley Ji almost 20 years back for the first time & have been his admirer ever since.

His demise is a huge loss for our nation.

Will be truly missed.

My heartfelt condolences to the family. ?? pic.twitter.com/XsBXwQnpj0

— Anil Kapoor (@AnilKapoor) August 24, 2019

ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਵੀ ਦੁੱਖ ਜਤਾਉਂਦੇ ਹੋਏ ਲਿਖਿਆ ਹੈ, ‘ਸ਼੍ਰੀਮਾਨ # ਅਰੁਣ ਜੇਤਲੀ ਜੀ ਨੂੰ ਲਗਭਗ 20 ਸਾਲ ਪਹਿਲਾਂ ਪਹਿਲੀ ਵਾਰ ਮਿਲਿਆ ਸੀ ਅਤੇ ਉਦੋਂ ਤੋਂ ਹੀ ਉਸ ਦੇ ਪ੍ਰਸ਼ੰਸਕ ਰਹੇ ਹਾਂ...

ਉਨ੍ਹਾਂ ਦਾ ਦੇਹਾਂਤ ਸਾਡੇ ਦੇਸ਼ ਲਈ ਬਹੁਤ ਵੱਡਾ ਘਾਟਾ ਹੈ।

ਸੱਚਮੁਚ ਯਾਦ ਕੀਤਾ ਜਾਵੇਗਾ...

ਪਰਿਵਾਰ ਨਾਲ ਮੇਰੀ ਦਿਲੋਂ ਹਮਦਰਦੀ ਹੈ।...’

 

But under his leadership at the DDCA, many players including me got a chance to represent India. He listened to needs of the players & was a problem solver. Personally shared a very beautiful relationship with him. My thoughts & prayers are with his family & loved ones. Om Shanti https://t.co/Kl4NpprR6W

— Virender Sehwag (@virendersehwag) August 24, 2019

ਹਿੰਦੀ ਜਗਤ ਦੇ ਕਲਾਕਾਰ ਮਨਜੋਤ, ਅਦਨਾਨ ਸਾਮੀ, ਗੁਲ ਪਨਾਗ, ਰਿਤੇਸ਼ ਦੇਸ਼ਮੁਖ ਤੋਂ ਇਲਾਵਾ ਭਾਰਤੀ ਖਿਡਾਰੀ ਵੀਰੇਂਦਰ ਸਹਿਵਾਗ, ਗੌਤਮ ਗੰਭੀਰ, ਸ਼ਿਖਰ ਧਵਨ ਹੋਰਾਂ ਨੇ ਵੀ ਅਰੁਣ ਜੇਤਲੀ ਦੇ ਦੇਹਾਂਤ ਉੱਤੇ ਦੁੱਖ ਜਤਾਇਆ ਹੈ।

 

Related Post