ਹੁਣ ਇਸ ਅਦਾਕਾਰਾ ਦੀ ਕੋਰੋਨਾ ਨਾਲ ਹੋਈ ਮੌਤ, ਫ਼ਿਲਮ ਜਗਤ ’ਚ ਸੋਗ ਦੀ ਲਹਿਰ

By  Rupinder Kaler September 22nd 2020 05:45 PM

ਇਹ ਸਾਲ ਐਂਟਰਟੇਨਮੈਂਟ ਇੰਡਸਟਰੀ ਲਈ ਬਹੁਤ ਹੀ ਬੁਰਾ ਸਾਬਿਤ ਹੋਇਆ ਹੈ । ਇੱਕ ਤੋਂ ਬਾਅਦ ਇੱਕ ਕਲਾਕਾਰ ਇਸ ਦੁਨੀਆ ਨੂੰ ਅਲਵਿਦਾ ਕਹਿ ਰਹੇ ਹਨ । ਇਸ ਸਭ ਦੇ ਚਲਦੇ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਆਸ਼ਾਲਤਾ ਵਾਗਾਂਵਕਰ ਦਾ 79 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਆਸ਼ਾਲਤਾ ਦਾ ਦੇਹਾਂਤ ਸਵੇਰੇ 4:45 ਵਜੇ ਹੋਇਆ।

Ashalata Wabgaonkar

ਆਸ਼ਾਲਤਾ ਦੇ ਦੇਹਾਂਤ ਦਾ ਕਾਰਨ ਕੋਵਿਡ-19 ਦੱਸਿਆ ਜਾ ਰਿਹਾ ਹੈ। ਮੁੰਬਈ ਮਿਰਰ ਦੀ ਰਿਪੋਰਟ ਮੁਤਾਬਕ ਅਭਿਨੇਤਰੀ ਮਹਾਰਾਸ਼ਟਰ ਦੇ ਇਕ ਨਿੱਜੀ ਹਸਤਾਲ 'ਚ ਭਰਤੀ ਸੀ ਤੇ ਉੱਥੇ ਉਨ੍ਹਾਂ ਨੇ ਆਖਰੀ ਸਾਹ ਲਿਆ।

ਕਿਸਾਨਾਂ ਦੇ ਦਰਦ ਨੂੰ ‘ਆਸ਼ਿਕ ਮਿੱਟੀ ਦੇ’ ਗੀਤ ‘ਚ ਕੀਤਾ ਬਿਆਨ, ਵੀਡੀਓ ਹਰ ਕਿਸੇ ਨੂੰ ਕਰ ਰਿਹਾ ਭਾਵੁਕ

ਅੱਜ ਹੈ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਜਨਮ ਦਿਨ, ਪਤਨੀ ਸਮੇਤ ਗਾਇਕ ਦਾ ਕਰੀਅਰ ਬਨਾਉਣ ‘ਚ ਇਨ੍ਹਾਂ ਲੋਕਾਂ ਦਾ ਹੈ ਵੱਡਾ ਹੱਥ

ਖ਼ਬਰ ਮੁਤਾਬਕ ਅਭਿਨੇਤਰੀ ਬੀਤੇ ਕੁਝ ਦਿਨਾਂ ਤੋਂ ਇਕ ਮਰਾਠੀ ਟੀਵੀ ਸੀਰੀਅਲ ਦੀ 'Aai Majhi Kalubai' ਦੀ ਸ਼ੂਟਿੰਗ ਕਰ ਰਹੀ ਸੀ।

 

ਇਸ ਦੌਰਾਨ ਉਹ ਕੋਰੋਨਾ ਵਾਇਰਸ ਦੀ ਲਪੇਟ 'ਚ ਆ ਗਈ। ਉਨ੍ਹਾਂ ਤੋਂ ਇਲਾਵਾ ਸੇਟ 'ਤੇ ਕਰੀਬ 20 ਹੋਰ ਲੋਕ ਦਾ ਕੋਵਿਡ-19 ਟੈਸਟ ਪਾਜ਼ੇਟਿਵ ਆਇਆ ਸੀ ਤੇ ਸਾਰੇ ਨੂੰ ਇਕਾਂਤਵਾਸ 'ਚ ਰਹਿਣ ਲਈ ਕਿਹਾ ਸੀ ਪਰ ਕੋਵਿਡ ਹੋਣ ਤੋਂ ਬਾਅਦ ਆਸ਼ਾਲਤਾ ਦੀ ਤਬੀਅਤ ਅਚਾਨਕ ਜ਼ਿਆਦਾ ਖ਼ਰਾਬ ਹੋ ਗਈ ਤੇ ਉਨ੍ਹਾਂ ਨੂੰ ਸਤਾਰਾ ਦੇ ਹੀ ਹਸਪਤਾਲਾ 'ਚ ਭਰਤੀ ਕਰਵਾਇਆ ਗਿਆ ਸੀ।

 

Related Post