ਅੱਜ ਹੈ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਜਨਮ ਦਿਨ, ਪਤਨੀ ਸਮੇਤ ਗਾਇਕ ਦਾ ਕਰੀਅਰ ਬਨਾਉਣ ‘ਚ ਇਨ੍ਹਾਂ ਲੋਕਾਂ ਦਾ ਹੈ ਵੱਡਾ ਹੱਥ

Written by  Rupinder Kaler   |  September 22nd 2020 04:24 PM  |  Updated: September 22nd 2020 04:24 PM

ਅੱਜ ਹੈ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਜਨਮ ਦਿਨ, ਪਤਨੀ ਸਮੇਤ ਗਾਇਕ ਦਾ ਕਰੀਅਰ ਬਨਾਉਣ ‘ਚ ਇਨ੍ਹਾਂ ਲੋਕਾਂ ਦਾ ਹੈ ਵੱਡਾ ਹੱਥ

ਗਾਇਕ ਹਰਭਜਨ ਮਾਨ ਦੀ ਪਤਨੀ ਹਰਮਨ ਮਾਨ ਦਾ ਅੱਜ ਜਨਮ ਦਿਨ ਹੈ ਜਿਸ ਨੂੰ ਲੈ ਕੇ ਉਹਨਾਂ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਵੀ ਪਾਈ ਹੈ । ਇਸ ਪੋਸਟ ਵਿੱਚ ਉਹਨਾਂ ਨੇ ਹਰਮਨ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਹਰਭਜਨ ਮਾਨ ਪੰਜਾਬੀ ਗਾਇਕੀ ਦੇ ਜਿਸ ਮੁਕਾਮ ਤੇ ਅੱਜ ਹਨ, ਉਸ ਦਾ ਸਾਰਾ ਕ੍ਰੇਡਿਟ ਉਹ ਹਰਮਨ ਮਾਨ ਨੂੰ ਹੀ ਦਿੰਦੇ ਹਨ ।

Harbhajan Mann

ਇੱਕ ਇੰਟਰਵਿਊ ਵਿੱਚ ਮਾਨ ਨੇ ਉਹਨਾਂ ਲੋਕਾਂ ਦਾ ਜ਼ਿਕਰ ਕੀਤਾ ਸੀ ਜਿਨ੍ਹਾਂ ਨੇ ਉਹਨਾਂ ਨੂੰ ਹਿੱਟ ਗਾਇਕ ਬਣਨ ਵਿੱਚ ਮਦਦ ਕੀਤੀ । ਇਸ ਇੰਟਰਵਿਊ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਨਾਂਅ ਕਰਨੈਲ ਸਿੰਘ ਪਾਰਸ ਦਾ ਲਿਆ। ਹਰਭਜਨ ਮਾਨ ਕਰਨੈਲ ਸਿੰਘ ਪਾਰਸ ਨੂੰ ਉਹ ਪਾਰਸ ਮੰਨਦੇ ਹਨ ਜਿਨ੍ਹਾਂ ਨੇ ਮਾਨ ਨੂੰ ਸੋਨੇ ਵਰਗਾ ਗਾਇਕ ਬਣਾਇਆ ।ਕਰਨੈਲ ਸਿੰਘ ਪਾਰਸ ਤੋਂ ਹੀ ਹਰਭਜਨ ਮਾਨ ਨੇ ਗਾਇਕੀ ਦੇ ਗੁਰ ਸਿੱਖੇ ਸਨ ।

harman happy birthday

ਕਰਨੈਲ ਸਿੰਘ ਪਾਰਸ ਵਾਂਗ ਸੰਗੀਤਕਾਰ ਚਰਨਜੀਤ ਅਹੁਜਾ ਵੀ ਹਰਭਜਨ ਮਾਨ ਦੀ ਜ਼ਿੰਦਗੀ ਵਿੱਚ ਖ਼ਾਸ ਥਾਂ ਰੱਖਦੇ ਹਨ । ਹਰਭਜਨ ਮਾਨ ਮੁਤਾਬਿਕ ਚਰਨਜੀਤ ਅਹੁਜਾ ਉਹ ਸੰਗੀਤਕਾਰ ਹਨ ਜਿਹੜ੍ਹੇ ਕਿਸੇ ਗਾਣੇ ਨੂੰ ਹਿੱਟ ਕਰਵਾਉਂਦੇ ਹਨ ।ਇਸ ਤਰ੍ਹਾਂ ਹਰਭਜਨ ਮਾਨ ਦੀ ਜ਼ਿੰਦਗੀ ਵਿੱਚ ਜੈ ਦੇਵ ਵੀ ਖ਼ਾਸ ਥਾਂ ਰੱਖਦੇ ਹਨ । ਹਰਭਜਨ ਮਾਨ ਮੁਤਾਬਿਕ ਉਹਨਾਂ ਨੇ ਜਦੋਂ ਵੀ ਕੋਈ ਨਵਾਂ ਕੰਮ ਕੀਤਾ ਹੈ, ਦਰਅਸਲ ਉਹ ਜੈ ਦੇਵ ਦਾ ਹੀ ਆਈਡੀਆ ਹੁੰਦਾ ਸੀ ।

Harbhajan Mann

ਜੈ ਦੇਵ ਹੀ ਹਰਭਜਨ ਮਾਨ ਨੂੰ ਗਾਇਕੀ ਤੋਂ ਫ਼ਿਲਮਾਂ ਵੱਲ ਲੈ ਕੇ ਆਏ ਸਨ । ਹਰਭਜਨ ਮਾਨ ਦੀ ਜ਼ਿੰਦਗੀ ਵਿੱਚ ਮਨਮੋਹਨ ਸਿੰਘ ਵੀ ਅਜਿਹੇ ਸ਼ਖਸ ਹਨ ਜਿਹੜੇ ਹਰਭਜਨ ਲਈ ਖ਼ਾਸ ਹਨ ਕਿਉਂਕਿ ਹਰਭਜਨ ਮਾਨ ਦੇ ਗਾਣਿਆਂ ਨੂੰ ਮਨਮੋਹਨ ਸਿੰਘ ਨੇ ਹੀ ਕੌਮਾਂਤਰੀ ਪੱਧਰ ਤੇ ਪਹਿਚਾਣ ਦਿਵਾਈ ਸੀ ।

ਮਨਮੋਹਨ ਹੀ ਹਰਭਜਨ ਨੂੰ ਮੁੰਬਈ ਲੈ ਕੇ ਗਏ ਸਨ ਜਿੱਥੇ ਉਹਨਾਂ ਦਾ ਓਏ ਹੋਏ ਗਾਣਾ ਰਿਲੀਜ਼ ਹੋਇਆ ਸੀ । ਹਰਮਨ ਮਾਨ ਉਹ ਸ਼ਖਸ ਹੈ ਜਿਸ ਨੂੰ ਹਰਭਜਨ ਮਾਨ ਆਪਣਾ ਸਭ ਕੁਝ ਮੰਨਦੇ ਹਨ । ਹਰਮਨ ਮਾਨ ਹਰਭਜਨ ਮਾਨ ਦੀ ਜੀਵਨ ਸੰਗਨੀ ਹੈ । ਹਰਭਜਨ ਮਾਨ ਉਹਨਾਂ ਨੂੰ ਹੀ ਆਪਣੀ ਕਾਮਯਾਬੀ ਦਾ ਸਿਹਰਾ ਉਹਨਾਂ ਦੇ ਸਿਰ ਬੰਨਦੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network