ਜੈਕਲੀਨ ਫਰਨਾਡੇਜ਼ ਨਾਲ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ ਆਸਿਮ ਰਿਆਜ਼, ਰਿਹਰਸਲ ਦਾ ਵੀਡੀਓ ਵਾਇਰਲ

By  Shaminder February 27th 2020 11:43 AM

ਆਸਿਮ ਰਿਆਜ਼ ਨੇ ਇੱਕ ਰਿਆਲਟੀ ਸ਼ੋਅ 'ਚ ਹਿਮਾਂਸ਼ੀ ਖੁਰਾਣਾ ਦੇ ਨਾਲ ਕਾਫੀ ਸੁਰਖੀਆਂ ਵਟੋਰੀਆਂ ਸਨ। ਉਹ ਦਰਸ਼ਕਾਂ ਦਾ ਦਿਲ ਜਿੱਤਣ 'ਚ ਕਾਫੀ ਕਾਮਯਾਬ ਰਹੇ ਸਨ, ਹਾਲਾਂਕਿ ਉਹ ਇਸ ਰਿਆਲਟੀ ਸ਼ੋਅ ਦੇ ਵਿਨਰ ਨਹੀਂ ਬਣ ਸਕੇ । ਗੌਹਰ ਖ਼ਾਨ, ਮੀਰਾ ਚੋਪੜਾ ਸਣੇ ਕਈ ਸੈਲੇਬਸ ਨੇ ਆਸਿਮ ਨੁੰ ਇਸ ਸ਼ੋਅ ਲਈ ਸਪੋਰਟ ਕੀਤਾ ਸੀ । ਇਸ ਸ਼ੋਅ 'ਚ ਹਿਮਾਂਸ਼ੀ ਖੁਰਾਣਾ ਨਾਲ ਉਨ੍ਹਾਂ ਦੀਆਂ ਨਜ਼ਦੀਕੀਆਂ ਨੇ ਕਾਫੀ ਚਰਚਾ ਖੱਟੀ ਸੀ ।

ਹੋਰ ਵੇਖੋ:ਖਤਰੇ ਵਿੱਚ ਹੈ ਹਿਮਾਂਸ਼ੀ ਖੁਰਾਣਾ ਤੇ ਆਸਿਮ ਰਿਆਜ਼ ਦਾ ਪਿਆਰ, ਦੋਹਾਂ ਦੇ ਘਰ ਵਾਲਿਆਂ ਨੇ ਦਿੱਤਾ ਵੱਡਾ ਬਿਆਨ

https://twitter.com/pinkvilla/status/1232709374512111619

ਇਸ ਸ਼ੋਅ 'ਚ ਨਿਕਲਣ ਤੋਂ ਬਾਅਦ ਇਸ ਸ਼ੋਅ ਦਾ ਹਿੱਸਾ ਰਹੀਆਂ ਸੈਲੇਬ੍ਰੇਟੀਜ਼ ਕਾਫੀ ਚਰਚਾ 'ਚ ਹਨ ।ਸ਼ਹਿਨਾਜ਼ ਗਿੱਲ ਵੀ ਇੱਕ ਨਵੇਂ ਸ਼ੋਅ 'ਚ ਨਜ਼ਰ ਆ ਰਹੀ ਹੈ ਤਾਂ ਹੁਣ ਆਸਿਮ ਰਿਆਜ਼ ਦੇ ਵੀ ਇੱਕ ਮਿਊਜ਼ਿਕ ਵੀਡੀਓ 'ਚ ਕੰਮ ਕਰਨ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।

https://www.instagram.com/p/B8vCyk5JQgL/

ਆਸਿਮ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਡੇਜ਼ ਦੇ ਨਾਲ ਇੱਕ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ ।ਰੇਸ-3 ਦੀ ਇਸ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਅਸੀਮ ਦੇ ਨਾਲ ਇੱਕ ਬੂਮਰੈਂਗ ਵੀਡੀਓ ਸ਼ੇਅਰ ਕਰਦੇ ਹੋਏ ਇਸ ਖ਼ਬਰ ਦੀ ਪੁਸ਼ਟੀ ਵੀ ਕੀਤੀ ਹੈ ।ਇਸ ਦੇ ਨਾਲ ਹੀ ਵੀਡੀਓ ਚੋਂ ਲਈਆਂ ਗਈਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ।

Related Post