ਕੀ ਹਿਮਾਂਸ਼ੀ ਖੁਰਾਣਾ ਇਸ ਬੰਦੇ ਨਾਲ ਕਰਨ ਜਾ ਰਹੀ ਹੈ ਵਿਆਹ …!

By  Rupinder Kaler January 28th 2020 05:41 PM

ਆਸਿਮ ਰਿਆਜ਼ ਤੇ ਹਿਮਾਂਸ਼ੀ ਖੁਰਾਣਾ ਲਗਾਤਾਰ ਸੁਰਖੀਆਂ ਵਿੱਚ ਬਣੇ ਹੋਏ ਹਨ ਕਿਉਂਕਿ ਹਰ ਦਿਨ ਦੋਹਾਂ ਦਾ ਰਿਸ਼ਤਾ ਨਵਾਂ ਮੋੜ ਲੈਂਦਾ ਜਾ ਰਿਹਾ ਹੈ ਜਿੱਥੇ ਕੁਝ ਦਿਨ ਪਹਿਲਾਂ ਆਸਿਮ ਨੇ ਹਿਮਾਂਸ਼ੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਉੱਥੇ ਹਿਮਾਂਸ਼ੀ ਨੇ ਆਸਿਮ ਨੂੰ ਇਹ ਕਹਿ ਕੇ ਟਾਲ ਦਿੱਤਾ ਸੀ ਕਿ ਉਸ ਦੀ ਮੰਗਣੀ ਹੋਈ ਹੋਈ ਹੈ ਤੇ ਉਹ ਛੇਤੀ ਹੀ ਵਿਆਹ ਕਰਨ ਜਾ ਰਹੀ ਹੈ ।

ਪਰ ਹੁਣ ਹਿਮਾਂਸ਼ੀ ਦਾ ਬ੍ਰੇਕਅਪ ਹੋ ਗਿਆ ਹੈ ਜਿਸ ਦਾ ਖੁਲਾਸਾ ਹਿਮਾਂਸ਼ੀ ਕਿਤੇ ਨਾ ਕਿਤੇ ਕਰਦੀ ਆ ਰਹੀ ਹੈ । ਇਸ ਸਭ ਦੇ ਚਲਦੇ ਆਸਿਮ ਨੇ ਇੱਕ ਵਾਰ ਫਿਰ ਹਿਮਾਂਸ਼ੀ ਨੂੰ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਕਿ ਉਸ ਨੂੰ ਵਿਆਹ ਲਈ ਪਰਪੋਜ਼ ਕੀਤਾ ਹੈ ।

ਇਸ ਸਭ ਦਾ ਖੁਲਾਸਾ ਟੀਵੀ ਦੇ ਇੱਕ ਰਿਆਲਟੀ ਸ਼ੋਅ ਦੀ ਵੀਡੀਓ ਤੋਂ ਹੋਇਆ ਹੈ ।ਇਸ ਵੀਡੀਓ ਵਿੱਚ ਆਸਿਮ ਹਿਮਾਂਸ਼ੀ ਨੂੰ ਲਗਾਤਾਰ ਕਿੱਸ ਕਰਦੇ ਹਨ, ਇਸ ਤੋਂ ਬਾਅਦ ਉਹ ਸਾਰੇ ਘਰਵਾਲਿਆਂ ਦੇ ਸਾਹਮਣੇ ਗੋਡਿਆਂ ਭਾਰ ਬੈਠ ਕੇ ਹਿਮਾਂਸ਼ੀ ਨੂੰ ਪ੍ਰਪੋਜ਼ ਕਰਦੇ ਹਨ। ਆਸਿਮ, ਹਿਮਾਂਸ਼ੀ ਨੂੰ ਪੁੱਛਦੇ ਹਨ ਕਿ ਕੀ ਉਹ ਉਨ੍ਹਾਂ ਨਾਲ ਵਿਆਹ ਕਰੇਗੀ? ਹਾਲਾਂਕਿ ਹਿਮਾਂਸ਼ੀ ਨੇ ਹਾਂ ਕੀਤੀ ਜਾਂ ਨਾਂਹ, ਇਹ ਵੀਡੀਓ 'ਚ ਨਹੀਂ ਦਿਖਾਇਆ ਗਿਆ ਹੈ।

https://www.instagram.com/p/B72b4IMh5R5/

Related Post