‘ਅਰਦਾਸ ਕਰਾਂ’ ਦੇ ਪਹਿਲੇ ਚੈਪਟਰ ਨੇ ਦਰਸ਼ਕਾਂ ਨੂੰ ਕੀਤਾ ‘SPEECHLESS’, ਕਮੈਂਟਸ ਕਰਕੇ ਕਿਹਾ ਇਹ...
ਗਿੱਪੀ ਗਰੇਵਾਲ ਦਾ ਆਉਣ ਵਾਲੀ ਪੰਜਾਬੀ ਫ਼ਿਲਮ ਅਰਦਾਸ ਕਰਾਂ ਦਾ ਪਹਿਲਾ ਚੈਪਟਰ ਦਰਸ਼ਕਾਂ ਦੇ ਸਨਮੁਖ ਹੋ ਗਿਆ ਹੈ। ‘ਅਰਦਾਸ ਕਰਾਂ’ ਦਾ ਇਹ ਟਰੇਲਰ ਏਨਾ ਸ਼ਾਨਦਾਰ ਹੈ ਜਿਸ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਮੈਸਿਜਾਂ ਦੀਆਂ ਝੜੀਆਂ ਲਗਾ ਦਿੱਤੀਆਂ ਹਨ। ਦਰਸ਼ਕਾਂ ਨੇ ਫ਼ਿਲਮ ਦੀ ਪਹਿਲੀ ਝਲਕ ਦੇਖਣ ਤੋਂ ਬਾਅਦ ਚੈਪਟਰ ਦੀ ਦੱਬ ਕੇ ਤਾਰੀਫ਼ ਕੀਤੀ ਜਾ ਰਹੀ ਹੈ।
View this post on Instagram
ਹੋਰ ਵੇਖੋ:'ਜ਼ਿੰਦਗੀ ਜ਼ਿੰਦਾਬਾਦ' ਰਾਹੀਂ ਜ਼ਿੰਦਗੀ ਜਿਉਣਾ ਸਿਖਾਉਂਦੇ ਨੇ ਰਾਣਾ ਰਣਬੀਰ
ਸਰੋਤਿਆਂ ਨੇ ਕਮੈਂਟਸ ਦੇ ਰਾਹੀਂ ਕਿਹਾ ਹੈ ਫ਼ਿਲਮ ਦੀ ਕਹਾਣੀ ਸ਼ਨਾਦਾਰ ਹੈ ਤੇ ਨਾਲ ਹੀ ਉਨ੍ਹਾਂ ਨੇ ਗਿੱਪੀ ਗਰੇਵਾਲ ਦੀ ਡਾਇਰੈਕਸ਼ਨ ਦੀ ਵੀ ਖੂਬ ਤਾਰੀਫ਼ ਕੀਤੀ ਹੈ। ਦਰਸ਼ਕਾਂ ਨੂੰ ਫ਼ਿਲਮ ਦੇ ਸਾਰੇ ਹੀ ਕਿਰਦਾਰ ਪਸੰਦ ਆ ਰਹੇ ਹਨ । ਜੇ ਗੱਲ ਕਰੀਏ ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਸ਼ਿੰਦੇ ਦੀ ਜੋ ਇਸ ਫ਼ਿਲਮ ਨਾਲ ਅਦਾਕਾਰੀ ਚ ਕਦਮ ਰੱਖਣ ਜਾ ਰਹੇ ਨੇ। ਸ਼ਿੰਦੇ ਦੀ ਮਾਸੂਮੀਅਤ ਵਾਲੀ ਅਦਾਕਾਰੀ ਵੀ ਖੂਬ ਪਸੰਦ ਕੀਤੀ ਜਾ ਰਹੀ ਹੈ। ਦਰਸ਼ਕਾਂ ਚ ਫ਼ਿਲਮ ਨੂੰ ਲੈ ਕੇ ਉਤਸੁਕਤਾ ਵੱਧ ਗਈ ਹੈ।
ਗਿੱਪੀ ਗਰੇਵਾਲ ਵੱਲੋਂ ਨਿਰਦੇਸ਼ਿਤ ਅਤੇ ਪ੍ਰੋਡਿਊਸ ਕੀਤੀ ਫ਼ਿਲਮ ‘ਅਰਦਾਸ ਕਰਾਂ’ ਦੀ ਕਹਾਣੀ ਅਤੇ ਸਕਰੀਨ ਪਲੇਅ ਗਿੱਪੀ ਗਰੇਵਾਲ ਅਤੇ ਰਾਣਾ ਰਣਬੀਰ ਨੇ ਮਿਲਕੇ ਲਿਖਿਆ ਹੈ, ਅਤੇ ਡਾਇਲਾਗਸ ਰਾਣਾ ਰਣਬੀਰ ਨੇ ਲਿਖੇ ਹਨ। ਇਸ ਫ਼ਿਲਮ ‘ਚ ਗੁਰਪ੍ਰੀਤ ਘੁੱਗੀ, ਰਾਣਾ ਰਣਬੀਰ, ਮਲਕੀਤ ਰੌਣੀ, ਜਪਜੀ ਖਹਿਰਾ, ਮਿਹਰ ਵਿਜ, ਸਰਦਾਰ ਸੋਹੀ, ਰਾਣਾ ਜੰਗ ਬਹਾਦੁਰ ਸਿੰਘ, ਯੋਗਰਾਜ ਸਿੰਘ ਵਰਗੇ ਨਾਮੀ ਅਦਾਕਾਰ ਨਜ਼ਰ ਆਉਣਗੇ। ਗਿੱਪੀ ਗਰੇਵਾਲ ਦੇ ਹੋਮ ਪ੍ਰੋਡਕਸ਼ਨ ਹੰਬਲ ਮੋਸ਼ਨ ਪਿਕਚਰ ਦੇ ਹੇਠ ਇਸ ਫ਼ਿਲਮ ਨੂੰ ਬਣਾਇਆ ਗਿਆ ਹੈ ਤੇ ਇਹ ਫ਼ਿਲਮ 19 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।