ਐਨੀਮੇਸ਼ਨ ਲਵਰਸ ਲਈ ਖੁਸ਼ਖਬਰੀ, ਜਲਦ ਹੀ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ ਫਿਲਮ Avatar 2

By  Pushp Raj April 27th 2022 03:45 PM

ਹਾਲੀਵੁੱਡ ਅਤੇ ਐਨੀਮੇਸ਼ਨ ਲਵਰਸ ਦਰਸ਼ਕਾਂ ਲਈ ਫਿਲਮ ਅਵਤਾਰ ਕਿਸੇ ਜਾਦੂਈ ਦੁਨੀਆਂ ਤੋਂ ਘੱਟ ਨਹੀਂ ਸੀ। ਇਸ ਫਿਲਮ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਸੀ। ਇਸ ਫਿਲਮ ਦੀ ਸੀਕਵਲ ਫਿਲਮ ਅਵਾਰਤ-2 ਜਲਦ ਹੀ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

ਜੇਮਸ ਕੈਮਰਨ ਦੀ ਫਿਲਮ 'ਅਵਤਾਰ' ਦੇ ਸੀਕਵਲ ਦਾ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਫਿਲਮ ਦੇ ਨਿਰਮਾਣ ਦੀ ਸ਼ੁਰੂਆਤ ਤੋਂ ਹੀ, ਨਿਰਮਾਤਾਵਾਂ ਦੀ ਕੋਸ਼ਿਸ਼ ਰਹੀ ਹੈ ਕਿ ਉਹ ਅਵਤਾਰ ਦੇ ਸੀਕਵਲ ਦੀ ਕਹਾਣੀ ਬਾਰੇ ਕੁਝ ਵੀ ਜ਼ਾਹਿਰ ਨਾ ਕਰਨ। ਇਹੀ ਵਜ੍ਹਾ ਹੈ ਕਿ ਉਹ 'ਅਵਤਾਰ 2' ਨਾਲ ਜੁੜੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦੇ ਰਹੇ ਹਨ।

ਉਥੇ ਹੀ ਦੂਜੇ ਪਾਸੇ ਸੋਸ਼ਲ ਮੀਡੀਆ 'ਤੇ ਚਰਚਾ ਹੈ ਕਿ ਭਲਕੇ ਫਿਲਮ ਦੀ ਪਹਿਲੀ ਝਲਕ ਸਿਨੇਮਾਕੋਨ 'ਤੇ ਸਾਹਮਣੇ ਆਵੇਗੀ। ਤੁਹਾਨੂੰ ਦੱਸ ਦੇਈਏ ਕਿ ਸਾਇੰਸ ਫਿਕਸ਼ਨ ਫ੍ਰੈਂਚਾਇਜ਼ੀ ਦਾ ਦੂਜਾ ਭਾਗ 'ਅਵਤਾਰ 1' ਉਦਘਾਟਨ ਦੇ ਲਗਭਗ 13 ਸਾਲ ਬਾਅਦ 16 ਦਸੰਬਰ ਨੂੰ ਰਿਲੀਜ਼ ਹੋਵੇਗਾ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ ਨੂੰ 160 ਭਾਸ਼ਾਵਾਂ 'ਚ ਡਬ ਕਰਕੇ ਵਿਸ਼ਵ ਪੱਧਰ 'ਤੇ ਰਿਲੀਜ਼ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।

ਹੋਰ ਪੜ੍ਹੋ: ਕਾਰਤਿਕ ਆਰਯਨ ਨੂੰ 'ਪੀਐਮ ਮੋਦੀ ਦੇ ਟਵੀਟ ਉਲਟੇ ਨਹੀਂ ਲੱਗਦੇ', ਜਾਣੋ ਕਿਉਂ

ਮੀਡੀਆ ਰਿਪੋਰਟਸ ਦੇ ਮੁਤਾਬਕ , ਅਵਤਾਰ ਨਿਰਦੇਸ਼ਕ ਦੇ ਆਉਣ ਵਾਲੇ ਚਾਰ ਸੀਕਵਲਸ ਦੀ ਪਹਿਲੀ ਫੁਟੇਜ, ਅੱਜ ਸਿਨੇਮਾਕੋਨ 'ਤੇ ਦਿਖਾਏ ਜਾਣ ਦੀ ਉਮੀਦ ਹੈ। ਇਹ ਸਮਾਗਮ ਇਸ ਸਮੇਂ ਲਾਸ ਵੇਗਾਸ ਵਿੱਚ ਚੱਲ ਰਿਹਾ ਹੈ।

ਹਾਲਾਂਕਿ, ਇਹ ਸਪੱਸ਼ਟ ਨਹੀਂ ਹੈ ਕਿ ਅਵਤਾਰ 2 ਦੀ ਕਿੰਨੀ ਫੁਟੇਜ ਸਿਨੇਮਾਕੋਨ ਹਾਜ਼ਰੀਨ ਨੂੰ ਦਿਖਾਈ ਜਾਵੇਗੀ।

ਜੇਕਰ ਪਿਛਲੇ ਰਿਕਾਰਡਾਂ ਨੂੰ ਦੇਖਿਆ ਜਾਵੇ, ਤਾਂ ਬ੍ਰੈਡ ਪਿਟ ਦੀ "ਬੁਲੇਟ ਟ੍ਰੇਨ" ਅਤੇ "ਸਪਾਈਡਰ-ਮੈਨ: ਸਪਾਈਡਰ-ਵਰਸ" ਦੇ ਸ਼ੁਰੂਆਤੀ 15 ਮਿੰਟ ਹੀ ਸਿਨੇਮਾਕੋਨ 'ਤੇ ਦਿਖਾਏ ਗਏ ਸਨ। ਇਸ ਲਈ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਅਵਤਾਰ ਦੇ ਸੀਕੁਅਲ ਦੀ 15 ਮਿੰਟ ਦੀ ਫੁਟੇਜ ਵੀ ਈਵੈਂਟ 'ਚ ਚਲਾਈ ਜਾਵੇਗੀ।

Now 100000% sure the first #avatar 2 footage will be shown at #CinemaCon. What I can’t figure out is if it’s the trailer or 15 to 20 min of footage. Will know Wednesday.

Remember never, ever bet against @JimCameron. Cannot wait to see how he’s using technology to tell story. pic.twitter.com/esupEDot4R

— Steven Weintraub (@colliderfrosty) April 26, 2022

Related Post