ਅਵਕਾਸ਼ ਮਾਨ ਆਪਣੇ ਅੰਗਰੇਜ਼ੀ ਗੀਤ ‘DREAMS’ ਦੇ ਨਾਲ ਹੋਏ ਦਰਸ਼ਕਾਂ ਦੇ ਰੁ-ਬ-ਰੂ, ਦੇਖੋ ਵੀਡੀਓ
ਪੰਜਾਬੀ ਗਾਇਕ ਹਰਭਜਨ ਮਾਨ ਦੇ ਪੁੱਤਰ ਅਵਕਾਸ਼ ਮਾਨ ਜੋ ਕਿ ਮਿਊਜ਼ਿਕ ਦੇ ਖੇਤਰ ‘ਚ ‘ਤੇਰੇ ਵਾਸਤੇ’ ਗਾਣੇ ਨਾਲ ਕਦਮ ਰੱਖ ਚੁੱਕੇ ਹਨ। ਗਾਇਕੀ ਖੇਤਰ ‘ਚ ਅੱਗੇ ਵੱਧਦੇ ਹੋਏ ਉਨ੍ਹਾਂ ਨੇ ਆਪਣਾ ਇੱਕ ਹੋਰ ਹੁਨਰ ਪੇਸ਼ ਕੀਤਾ ਹੈ। ਜੀ ਹਾਂ ਉਹ ਡਰੀਮ ਟਾਈਟਲ ਹੇਠ ਆਪਣਾ ਅੰਗਰੇਜ਼ੀ ਸੌਂਗ ਨਾਲ ਦਰਸ਼ਕਾਂ ਦੇ ਸਨਮੁਖ ਹੋਏ ਹਨ। ਇਸ ਗਾਣੇ ‘ਚ ਅਵਕਾਸ਼ ਮਾਨ ਨੇ ਬਾਕਮਾਲ ਗਾਇਕੀ ਦਾ ਪ੍ਰਦਰਸ਼ਨ ਕੀਤਾ ਹੈ। ਉਨ੍ਹਾਂ ਨੇ ਇਸ ਗਾਣੇ ਨੂੰ ਬਹੁਤ ਖ਼ੂਬਸੂਰਤ ਗਾਇਆ ਹੈ। ਜੇ ਗੱਲ ਕਰੀਏ ਇਸ ਅੰਗਰੇਜ਼ੀ ਗਾਣੇ ਦੇ ਬੋਲਾਂ ਦੀ ਤਾਂ ਉਹ ਖੁਦ ਅਵਕਾਸ਼ ਮਾਨ ਨੇ ਹੀ ਲਿਖੇ ਨੇ ਤੇ ਕੰਪੋਜ਼ ਵੀ ਕੀਤਾ ਹੈ। ਗਾਣੇ ਦਾ ਸ਼ਾਨਦਾਰ ਵੀਡੀਓ ਪੰਜਾਬੀ ਮਿਊਜ਼ਿਕ ਡਾਇਰੈਕਟਰ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ।
ਹੋਰ ਵੇਖੋ:ਅਮਰਿੰਦਰ ਗਿੱਲ ਦੀ ਇਸ ਹੀਰੋਇਨ ਨੇ ਅਖਿਲ ਨੂੰ ਕਹਿ ਦਿੱਤੀ ਇਹ ਗੱਲ, ਗਾਇਕ ਹੋਇਆ ਹੱਕਾ-ਬੱਕਾ, ਦੇਖੋ ਵੀਡੀਓ
‘ਡਰੀਮ’ ਗੀਤ ਨੂੰ ਅਵਕਾਸ਼ ਮਾਨ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅਵਕਾਸ਼ ਮਾਨ ਨੇ ਆਪਣੇ ਗੀਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ, ‘ਉਨ੍ਹਾਂ ਨੂੰ ਹਰ ਤਰ੍ਹਾਂ ਦੀ ਭਾਸ਼ਾ ‘ਚ ਗੀਤ ਗਾਉਣਾ ਚਾਹੁੰਦੇ ਨੇ ਭਾਵੇਂ ਉਹ ਪੰਜਾਬੀ ਹੋਵੇ, ਅੰਗਰੇਜ਼ੀ ਹੋਵੇ ਜਾਂ ਫਿਰ ਕੋਈ ਹੋਰ ਭਾਸ਼ਾ ਹੋਵੇ'।
View this post on Instagram
ਅੱਗੇ ਉਨ੍ਹਾਂ ਲਿਖਿਆ ਹੈ- ‘ਇੱਥੇ ਕੋਈ ਸੀਮਾ ਨਹੀਂ ਹੈ ਕਿ ਕੋਈ ਵਿਅਕਤੀ ਕੀ ਪ੍ਰਾਪਤ ਕਰ ਸਕਦਾ ਹੈ, ਅਤੇ ਮੈਂ ਚਾਹੁੰਦਾ ਹਾਂ ਕਿ ਤੁਹਾਡੇ ਸਾਰਿਆਂ ਦੇ ਟੀਚੇ ਅਤੇ ਸੁਫ਼ਨੇ ਪੂਰੇ ਹੋਣ...ਇਸ ਗਾਣੇ ਅਤੇ ਵੀਡਿਓ ਦਾ ਅਨੰਦ ਲਓ, ਤੁਹਾਨੂੰ ਸਾਰਿਆਂ ਨੂੰ ਸਦਾ ਪਿਆਰ ਕਰਦਾ ਰਹਾਂਗਾ.. ਬਾਬਾ ਜੀ ਮਿਹਰ ਕਰਨ...’