ਅਵਕਾਸ਼ ਮਾਨ ਨੇ ਆਪਣੀ ਪਿਆਰੀ ਮਾਂ ਦੇ ਜਨਮ ਦਿਨ ਤੇ ਭਾਵੁਕ ਪੋਸਟ ਪਾਉਂਦੇ ਹੋਏ ਕਿਹਾ- ‘ਮਾਏਂ ਤੇਰੇ ਵਿਹੜੇ ਵਿੱਚ ਰੱਬ ਵੱਸਦਾ’

By  Lajwinder kaur September 23rd 2019 11:31 AM -- Updated: September 23rd 2019 11:36 AM

ਹਰਭਜਨ ਮਾਨ ਦੇ ਸਪੁੱਤਰ ਅਵਕਾਸ਼ ਮਾਨ ਜੋ ਕਿ ‘ਤੇਰੇ ਵਾਸਤੇ’ ਗਾਣੇ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਸਫਲਤਾਪੂਰਵਕ ਆਗਾਜ਼ ਕਰ ਚੁੱਕੇ ਹਨ।

View this post on Instagram

 

Happy birthday to my loving and wonderful mom ? makes me so proud that I’m the son of such a good hearted, intelligent and caring person. Enjoy your day, love you always ??? “ਮਾਏ ਤੇਰੇ ਵੇਹੜੇ ਵਿੱਚ ਰੱਬ ਵੱਸਦਾ”

A post shared by Avkash Mann (@avkash.mann) on Sep 22, 2019 at 8:24am PDT

ਹੋਰ ਵੇਖੋ:‘ਬਾਪੂ ਤੇਰੇ ਕਰਕੇ’ ਤੋਂ ਬਾਅਦ ਅਮਰ ਸੰਧੂ ਆਪਣੇ ਨਵੇਂ ਗੀਤ ‘I KNOW’ ਨਾਲ ਕਰ ਰਹੇ ਨੇ ਦਰਸ਼ਕਾਂ ਨੂੰ ਭਾਵਕੁ, ਦੇਖੋ ਵੀਡੀਓ

ਅਵਕਾਸ਼ ਮਾਨ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ, ਜਿੱਥੇ ਉਹ ਆਪਣੀ ਤਸਵੀਰਾਂ ਤੇ ਵੀਡੀਓਜ਼ ਆਪਣੇ ਪ੍ਰਸ਼ੰਸ਼ਕਾਂ ਦੇ ਨਾਲ ਸਾਂਝਾ ਕਰਦੇ ਰਹਿੰਦੇ ਹਨ। ਇਸ ਵਾਰ ਅਵਕਾਸ਼ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਦੇ ਰਾਹੀਂ ਆਪਣੇ ਮਾਤਾ ਜੀ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਆਪਣੀ ਮੰਮੀ ਦੀ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ‘ਮੇਰੀ ਪਿਆਰੀ ਅਤੇ ਸ਼ਾਨਦਾਰ ਮੰਮੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ.. ਮੇਰੀ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਇੱਕ ਚੰਗੇ ਦਿਲ, ਬੁੱਧੀਮਾਨ ਅਤੇ ਦੇਖਭਾਲ ਕਰਨ ਵਾਲੀ ਸ਼ਖਸ਼ੀਅਤ ਦਾ ਪੁੱਤਰ ਹਾਂ...ਆਪਣੇ ਦਿਨ ਦਾ ਅਨੰਦ ਲਓ, ਹਮੇਸ਼ਾ ਤੁਹਾਨੂੰ ਪਿਆਰ ਕਰਦਾ ਰਹਾਂਗਾ... “ਮਾਏਂ ਤੇਰੇ ਵੇਹੜੇ ਵਿੱਚ ਰੱਬ ਵੱਸਦਾ”

ਦੱਸ ਦਈਏ ਅਵਕਾਸ਼ ਮਾਨ ਦੇ ‘ਤੇਰੇ ਵਾਸਤੇ’ ਗਾਣੇ ਨੂੰ 12 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਦਰਸ਼ਕਾਂ ਵੱਲੋਂ ਉਨ੍ਹਾਂ ਦੇ ਅਗਲੇ ਗਾਣੇ ਦੀ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।

Related Post