ਆਸਕਰ ਦੇ ਪ੍ਰਸਾਰਣ ਤੋਂ ਪਹਿਲਾਂ ਦਿੱਤੇ ਜਾਣਗੇ ਅੱਠ ਸ਼੍ਰੇਣੀਆਂ ਨੂੰ ਅਵਾਰਡਸ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

By  Pushp Raj February 24th 2022 12:34 PM -- Updated: February 24th 2022 12:39 PM

ਅਮਰੀਕਾ ਵਿੱਚ ਸਥਿਤ ਸੰਸਥਾ ਅਕੈਡਮੀ ਆਫ ਮੋਸ਼ਨ ਪਿਕਚਰ ਆਰਟਸ ਐਂਡ ਸਾਇੰਸਿਜ਼ ਨੇ ਫੈਸਲਾ ਕੀਤਾ ਹੈ ਕਿ 2022 ਦੇ ਆਸਕਰ ਸਮਾਰੋਹ ਦੌਰਾਨ ਲਾਈਵ ਟੈਲੀਕਾਸਟ ਤੋਂ ਪਹਿਲਾਂ ਅੱਠ ਸ਼੍ਰੇਣੀਆਂ ਦੇ ਜੇਤੂਆਂ ਨੂੰ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਯਾਨੀ, 27 ਮਾਰਚ, 2022 ਨੂੰ ਪ੍ਰਸਾਰਿਤ ਹੋਣ ਵਾਲੇ 94ਵੇਂ ਆਸਕਰ ਅਵਾਰਡ ਸਮਾਰੋਹ ਦੌਰਾਨ 23 ਸ਼੍ਰੇਣੀਆਂ ਵਿੱਚੋਂ ਅੱਠ ਪੁਰਸਕਾਰ ਲਾਈਵ ਆਨ ਏਅਰ ਪੇਸ਼ ਨਹੀਂ ਕੀਤੇ ਜਾਣਗੇ।

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਸਕਰ ਅਵਾਰਡ ਦੀ ਪ੍ਰਬੰਧਕ ਟੀਮ ਨੇ ਦੱਸਿਆ ਕਿ ਲਾਈਵ ਪ੍ਰਸਾਰਣ ਸ਼ੁਰੂ ਹੋਣ ਤੋਂ ਇੱਕ ਘੰਟਾ ਪਹਿਲਾਂ94ਵੇਂ ਆਸਕਰ ਅਵਾਰਡ ਸਮਾਰੋਹ ਵਿੱਚ ਅੱਠ ਸ਼੍ਰੇਣੀਆਂ - ਛੋਟੀ ਦਸਤਾਵੇਜ਼ੀ, ਫਿਲਮ ਸੰਪਾਦਨ, ਮੇਕ-ਅੱਪ ਅਤੇ ਹੇਅਰ ਸਟਾਈਲ, ਗੀਤ, ਪ੍ਰੋਡਕਸ਼ਨ ਡਿਜ਼ਾਈਨ, ਐਨੀਮੇਟਡ ਸ਼ਾਰਟ, ਲਾਈਵ ਐਕਸ਼ਨ ਸ਼ਾਰਟ ਅਤੇ ਸਾਉਂਡਟਰੈਕ ਦੇ ਅਧੀਨ ਹੋਣਗੇ।

ਇਸ ਸਬੰਧੀ ਆਸਕਰ ਅਵਾਰਡ ਦੇ ਨੁਮਾਇੰਦਿਆਂ ਅਤੇ ਮੈਂਬਰਾਂ ਨੂੰ ਪੱਤਰ ਭੇਜ ਕੇ ਤਬਦੀਲੀ ਬਾਰੇ ਜਾਣੂ ਕਰਵਾਇਆ ਗਿਆ ਹੈ। ਜਾਣਕਾਰੀ ਵਿੱਚ ਇਹ ਵੀ ਦੱਸਿਆ ਗਿਆਹੈ ਕਿ ਆਸਕਰ ਅਵਾਰਡ ਦੇ ਪ੍ਰਸਾਰਣ ਦੌਰਾਨ ਦਰਸ਼ਕਾਂ ਦੀ ਘਟਦੀ ਗਿਣਤੀ ਨੂੰ ਸੁਧਾਰਨ ਲਈ ਇਹ ਬਦਲਾਅ ਕੀਤੇ ਗਏ ਹਨ।

ਹੋਰ ਪੜ੍ਹੋ : ਛੋਟੀ ਬੱਚੀ ਦੇ ਗੰਗੂਬਾਈ ਕਾਠੀਆਵਾੜੀ ਬਣ ਐਕਟਿੰਗ ਕਰਨ 'ਤੇ ਆਲਿਆ ਭੱਟ ਨੇ ਦਿੱਤਾ ਰਿਐਕਸ਼ਨ, ਆਖੀ ਇਹ ਗੱਲ....

ਲਾਈਵ ਟੈਲੀਕਾਸਟ ਸ਼ੁਰੂ ਹੋਣ ਤੋਂ ਪਹਿਲਾਂ ਰਿਕਾਰਡ ਕੀਤਾ ਜਾਵੇਗਾ ਅਤੇ ਬਾਅਦ ਵਿੱਚ ਸੰਪਾਦਿਤ ਕੀਤਾ ਜਾਵੇਗਾ ਅਤੇ ਲਾਈਵ ਪ੍ਰਸਾਰਣ ਵਿੱਚ ਜਾਰੀ ਕੀਤਾ ਜਾਵੇਗਾ।

ਇਸ ਸਾਲ ਦਾ ਆਸਕਰ 2022 (Oscar 2022) ਸਮਾਗਮ 27 ਮਾਰਚ ਨੂੰ ਹਾਲੀਵੁੱਡ ਬੁਲੇਵਾਰਡ ਦੇ ਡੌਲਬੀ ਥੀਏਟਰ ਵਿੱਚ ਹੋਵੇਗਾ। ਇਸ ਸਾਲ ਦੇ ਆਸਕਰ ਸਮਾਗਮ ਵਿੱਚ ਵਿਅਕਤੀਗਤ ਤੌਰ 'ਤੇ ਹਾਜ਼ਰ ਹੋਣ ਵਾਲਿਆਂ ਨੂੰ ਕੋਵਿਡ ਟੀਕਾਕਰਨ ਦਾ ਸਬੂਤ ਦਿਖਾਉਣ ਦੀ ਲੋੜ ਨਹੀਂ ਪਵੇਗੀ।

Related Post