ਬੀ ਪਰਾਕ ਨੇ ਆਪਣੀ ਦਮਦਾਰ ਆਵਾਜ਼ ਨਾਲ ਪੇਸ਼ ਕੀਤਾ ਦੇਸ਼ ਦੇ ਸਿਪਾਹੀਆਂ ਦੇ ਜਜ਼ਬਾਤਾਂ ਨੂੰ, ‘ਤੇਰੀ ਮਿੱਟੀ’ ਗੀਤ ਕਰ ਰਿਹਾ ਹੈ ਸਭ ਨੂੰ ਭਾਵੁਕ, ਵੇਖੋ ਵੀਡੀਓ

By  Lajwinder kaur March 15th 2019 04:24 PM

ਪੰਜਾਬੀ ਇੰਡਸਟਰੀ ਦੇ ਦਮਦਾਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਆਪਣੀ ਬੁਲੰਦ ਆਵਾਜ਼ ਦੇ ਨਾਲ ਬਾਲੀਵੁੱਡ ਦੀ ਮਿਊਜ਼ਿਕ ਇੰਡਸਟਰੀ ‘ਚ ਕਦਮ ਰੱਖ ਲਿਆ ਹੈ। ਜੀ ਹਾਂ, ਪ੍ਰਸ਼ੰਸ਼ਕਾਂ ਵੱਲੋਂ ਕਾਫੀ ਸਮੇਂ ਤੋਂ ਬੀ ਪਰਾਕ ਦਾ ਅਕਸ਼ੇ ਕੁਮਾਰ ਦੀ ਮੂਵੀ ਕੇਸਰੀ ‘ਚ ਗਾਏ ਗੀਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਹੁਣ ਇਹ ਉਡੀਕ ਦੀਆਂ ਘੜੀਆਂ ਖਤਮ ਹੋ ਚੁੱਕੀਆਂ ਹਨ। ਬੀ ਪਰਾਕ ਦਾ ‘ਤੇਰੀ ਮਿੱਟੀ’ ਗੀਤ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ। ਗੀਤ ਦੇ ਬੋਲ ਦੇਸ਼ ਭਗਤੀ ਦੇ ਨਾਲ ਭਰਪੂਰ ਹੈ। ਇਸ ਗੀਤ ਨੂੰ ਦੇਸ਼ ਦੀ ਮਿੱਟੀ ਦੇ ਲਈ ਗਾਇਆ ਗਿਆ ਹੈ ਤੇ ਨਾਲ ਹੀ ਦੇਸ਼ ਦੇ ਸੈਨਿਕਾਂ ਦੇ ਮਨ ਦੀਆਂ ਭਾਵਨਾਵਾਂ ਨੂੰ ਬਿਆਨ ਕੀਤਾ ਗਿਆ ਹੈ।

View this post on Instagram

 

Guyz Gaana Agaya Dasso Fir Comment Karke Te Hun Gaana Tuhade Havaale My Debut In Bollywood And Blessed And Proud Bus Hun Share Wala Kamm Chakdo #TeriMitti Thanku So Much @akshaykumar @parineetichopra @karanjohar @anurag_singh_films @azeemdayani @arko.pravo.mukherjee @manojmuntashir @dharmamovies ????♥️♥️????

A post shared by B PRAAK(HIS HIGHNESS) (@bpraak) on Mar 15, 2019 at 2:51am PDT

ਹੋਰ ਵੇਖੋ:ਜਨਮਦਿਨ ਸਪੈਸ਼ਲ ‘ਚ ਬੀ ਪਰਾਕ ਨੇ ਇਨ੍ਹਾਂ ਗੀਤ ਦੇ ਨਾਲ ਖੱਟੀ ਪ੍ਰਸਿੱਧੀ

'ਤੇਰੀ ਮਿੱਟੀ' ਗੀਤ ਨੂੰ ਬੀ ਪਰਾਕ ਨੇ ਬਹੁਤ ਹੀ ਖੂਬਸੂਰਤੀ ਦੇ ਨਾਲ ਗਾਇਆ ਹੈ। ਇਸ ਗੀਤ ਦੇ ਬੋਲ ਮਨੋਜ ਮੁੰਤਸ਼ਿਰ ਨੇ ਲਿਖੇ ਹਨ ਅਤੇ ਮਿਊਜ਼ਿਕ ਅਰਕੋ ਨੇ ਦਿੱਤਾ ਹੈ। ਅਨੁਰਾਗ ਸਿੰਘ ਵੱਲੋਂ ਡਾਇਰੈਕਟ ਕੀਤੀ ਮੂਵੀ ਕੇਸਰੀ ‘ਚ ਨਾਇਕ ਦੀ ਭੂਮਿਕਾ ‘ਚ ਅਕਸ਼ੇ ਕੁਮਾਰ ਅਤੇ ਨਾਇਕਾ ਦੀ ਭੂਮਿਕਾ ‘ਚ ਪਰੀਨੀਤੀ ਚੋਪੜਾ ਨਜ਼ਰ ਆਉਣਗੇ। ਹਿੰਦੀ ਮੂਵੀ ਕੇਸਰੀ 1897 ਦੀ ਸਾਰਾਗੜੀ ਦੀ ਜੰਗ ਦੀ ਕਹਾਣੀ ਨੂੰ ਵੱਡੇ ਪਰਦੇ ਉੱਤੇ ਪੇਸ਼ ਕਰੇਗੀ। ਫ਼ਿਲਮ ਕੇਸਰੀ ਧਰਮਾ ਪ੍ਰੋਡਕਸ਼ਨ ਦੇ ਬੈਨਰ ਹੇਠ 21 ਮਾਰਚ ਨੂੰ ਵਰਲਡ ਵਾਈਡ ਰਿਲੀਜ਼ ਕੀਤਾ ਜਾਵੇਗਾ।

Related Post