ਬੀ ਪਰਾਕ ਨੇ ਕੀਤਾ ਵੱਡਾ ਧਮਾਕਾ, ਬਾਲੀਵੁੱਡ ਦੀ ਇਸ ਮੂਵੀ ‘ਚ ਸੁਣਨ ਨੂੰ ਮਿਲੇਗਾ 'ਬੀ ਪਰਾਕ' ਦਾ ਪਹਿਲਾਂ ਬਾਲੀਵੁੱਡ ਟਰੈਕ

By  Lajwinder kaur February 14th 2019 01:15 PM

ਲਓ ਜੀ, ਬੀ ਪਰਾਕ ਨੇ ਵੱਡਾ ਧਮਕਾ ਕਰ ਦਿੱਤਾ ਹੈ। ਬੀ ਪਰਾਕ ਨੇ ਆਪਣੇ ਬਾਲੀਵੁੱਡ ਪ੍ਰੋਜੈਕਟ ਬਾਰੇ ਦੱਸ ਦਿੱਤਾ ਹੈ। ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਬੀ ਪਰਾਕ ਨੇ ਇੰਸਟਾਗ੍ਰਾਮ ਉੱਤੇ ਬਾਲੀਵੁੱਡ ਮੂਵੀ ‘ਕੇਸਰੀ’ ਦਾ ਟੀਜ਼ਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ,‘ਮੈ ਇਹ ਐਲਾਨ ਕਰਦੇ ਹੋਏ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਹਾਂ ਕਿ ਬਤੌਰ ਗਾਇਕ ਬਾਲੀਵੁੱਡ ‘ਚ ਮੇਰਾ ਪਹਿਲਾ ਟਰੈਕ ਹਿੰਦੀ ਮੂਵੀ ‘ਕੇਸਰੀ’ ਚ ਆ ਰਿਹਾ ਹੈ..ਬਹੁਤ ਮਾਣ ਵਾਲੀ ਗੱਲ ਮਹਿਸੂਸ ਹੋ ਰਹੀ ਹੈ ਕਿ ਪਹਿਲਾਂ ਗਾਣਾ ਜਿਹੜਾ ਮੈਂ ਗਾਇਆ ਓਹ ਵੀ ਆਪਣੇ ਦੇਸ਼ ਲਈ..’ ਨਾਲ ਹੀ ਪੀ ਪਰਾਕ ਨੇ ਇਹ ਖਾਸ ਮੌਕਾ ਦੇਣ ਲਈ ਅਕਸ਼ੈ ਕੁਮਾਰ, ਕਰਨ ਜੌਹਰ, ਧਰਮਾ ਮੂਵੀਜ਼ ਤੋਂ ਇਲਾਵਾ ਕੇਸਰੀ ਮੂਵੀ ਦੀ ਬਾਕੀ ਟੀਮ ਨੂੰ ਵੀ ਧੰਨਵਾਦ ਕੀਤਾ।

 

View this post on Instagram

 

Happy to Announce My First Bollywood Track As a Singer In #KESARI Bhot Maan Wali Gal Mehsus Horahi Hai Ke Pehla Gaana Jeda Main Gaya Oh V Apne Desh Layi. Can’t Thankuu Enough To @azeemdayani Bhai @akshaykumar Paaji @karanjohar Sir @arko.pravo.mukherjee @manojmuntashir @dharmamovies For Making Me Part Of This Huge Venture And Thanks To All My Fans And Family Who Has Always Been My Side????♥️♥️??

A post shared by B PRAAK (@bpraak) on Feb 13, 2019 at 5:45am PST

ਹੋਰ ਵੇਖੋ: ‘ਹਾਈ ਐਂਡ ਯਾਰੀਆਂ’ ਦਾ ਪਹਿਲਾ ਗੀਤ ‘ਰੱਬਾ ਵੇ’ ਕਰ ਰਿਹਾ ਹੈ ਸਭ ਨੂੰ ਭਾਵੁਕ

ਇਸ ਖੁਸ਼ੀ ਵਾਲੀ ਗੱਲ ‘ਚ ਉਹ ਆਪਣੇ ਫੈਮਲੀ ਤੇ ਫੈਨਜ਼ ਨੂੰ ਧੰਨਵਾਦ ਕਰਨਾ ਨਹੀਂ ਭੁਲੇ, ਸਭ ਨੂੰ ਦਿਲੋਂ ਸ਼ੁਕਰੀਆ ਅਦਾ ਕੀਤਾ। ਇਸ ਤੋਂ ਬਾਅਦ ਉਹਨਾਂ ਦੇ ਫੈਨਜ਼ ਨੇ ਵਧਾਈ ਦੇ ਮੈਸਜਾਂ ਦੀ ਝੜੀ ਲਾ ਦਿੱਤੀ ਹੈ, ਹੁਣ ਤੱਕ ਇਸ ਪੋਸਟ ਨੂੰ ਪੰਜਾਹ ਹਜ਼ਾਰ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।

B Praak First Bollywood Track In Bollywood movie KESARI

ਬੀ ਪਰਾਕ ਪੰਜਾਬੀ ਇੰਡਸਟਰੀ ਦੇ ਉਹ ਸਿਤਾਰੇ ਨੇ ਜਿਹਨਾਂ ਨੇ ਆਪਣੀ ਮਿਹਨਤ ਤੇ ਲਗਨ ਸਦਕਾ ਇਹ ਮੁਕਾਮ ਹਾਸਿਲ ਕੀਤਾ ਹੈ। ਬੀ ਪਰਾਕ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਹੀ ਵਧੀਆ ਮਿਊਜ਼ਿਕ ਤੇ ਸ਼ਾਨਦਾਰ ਗੀਤਾਂ ਨਾਲ ਨਿਵਾਜ ਚੁੱਕੇ ਹਨ। ਹਾਲ ਹੀ ‘ਚ ਉਨ੍ਹਾਂ ਦਾ ਸੈਡ ਸੌਂਗ ਪੰਜਾਬੀ ਮੂਵੀ ‘ਹਾਈ ਐਂਡ ਯਾਰੀਆਂ’ ‘ਚ ਸੁਣ ਨੂੰ ਮਿਲ ਰਿਹਾ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਹੁਣ ਤੱਕ ਇਸ ਗੀਤ ਨੂੰ 9 ਮਿਲੀਅਨ ਤੋਂ ਵੀ ਵੱਧ ਵਿਊਜ਼ ਮਿਲ ਚੁੱਕੇ ਹਨ।

Related Post