ਬੀ ਪਰਾਕ ਨੇ ਸ਼ੇਅਰ ਕੀਤੀ ਆਪਣੇ ਪਰਿਵਾਰ ਦੀ ਪਿਆਰੀ ਜਿਹੀ ਤਸਵੀਰ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

By  Lajwinder kaur December 28th 2020 03:46 PM

ਆਪਣੇ ਗਾਣਿਆਂ ਨਾਲ ਲੋਕਾਂ ਦੇ ਦਿਲ ਉੱਤੇ ਰਾਜ ਕਰਨ ਵਾਲੇ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ-ਪਰਾਕ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ । ਉਨ੍ਹਾਂ ਨੇ ਆਪਣੀ ਪਤਨੀ ਮੀਰਾ ਤੇ ਬੇਟੇ ਦੇ ਨਾਲ ਕਿਊਟ ਜਿਹੀ ਤਸਵੀਰ ਸ਼ੇਅਰ ਕੀਤੀ ਹੈ ।

b praak with family

ਹੋਰ ਪੜ੍ਹੋ : ਦੇਖੋ ਮਾਮਾ SALMAN KHAN ਤੇ ਭਾਣਜੀ AYAT ਦੇ ਬਰਥਡੇਅ ਸੈਲੀਬ੍ਰੇਸ਼ਨ ਦੀਆਂ ਤਸਵੀਰਾਂ, ਪਿਤਾ ਆਯੁਸ਼ ਸ਼ਰਮਾ ਨੇ ਬੇਟੀ ਦੇ ਜਨਮ ਦਿਨ ਤੇ ਪਾਈ ਪਿਆਰੀ ਜਿਹੀ ਪੋਸਟ

ਇਹ ਤਸਵੀਰ ‘ਚ ਉਹ ਆਪਣੇ ਪਰਿਵਾਰ ਦੇ ਨਾਲ ਕ੍ਰਿਸਮਸ ਸੈਲੀਬ੍ਰੇਟ ਕਰਦੇ ਹੋਏ ਦਿਖਾਈ ਦੇ ਰਹੇ ਨੇ । ਤਸਵੀਰ ‘ਚ ਬੀ ਪਰਾਕ ਤੇ ਉਨ੍ਹਾਂ ਦੀ ਪਤਨੀ ਤੇ ਬੇਟਾ ਬਹੁਤ ਹੀ ਕਿਊਟ ਆਊਟਫਿੱਟ ‘ਚ ਨਜ਼ਰ ਆ ਰਹੇ ਨੇ । ਦਰਸ਼ਕਾਂ ਨੂੰ ਇਹ ਤਸਵੀਰ ਖੂਬ ਪਸੰਦ ਆ ਰਹੀ ਹੈ । ਜਿਸ ਕਰਕੇ ਵੱਡੀ ਗਿਣਤੀ ਚ ਲਾਈਕਸ ਆ ਚੁੱਕੇ ਨੇ ।

inside picture of b praak

ਦੱਸ ਦਈਏ ਇਸੇ ਸਾਲ ਬੀ ਪਰਾਕ ਨੂੰ ਪਰਮਾਤਮਾ ਨੇ ਪੁੱਤ ਦੀ ਦਾਤ ਬਖ਼ਸ਼ੀ ਹੈ । ਮੀਰਾ ਤੇ ਬੀ ਪਰਾਕ ਨੇ ਆਪਣੇ ਬੇਟੇ ਦਾ ਨਾਂਅ ਅਦਾਬ ਬੱਚਨ ਰੱਖਿਆ ਹੈ ।

inside pic of b praak with family

 

 

View this post on Instagram

 

A post shared by B PRAAK(HIS HIGHNESS) (@bpraak)

Related Post