ਬੀ ਪਰਾਕ ਨੂੰ ਵੱਡਾ ਸਦਮਾ, ਚਾਚੇ ਤੋਂ ਬਾਅਦ ਪਿਤਾ ਦਾ ਵੀ ਹੋਇਆ ਦਿਹਾਂਤ

By  Lajwinder kaur December 24th 2021 05:26 PM

ਪੰਜਾਬੀ ਮਿਊਜ਼ਿਕ ਜਗਤ ਤੋਂ ਬਹੁਤ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ। ਜੀ ਹਾਂ ਪੰਜਾਬੀ ਗਾਇਕ ਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ B PRAAK ਜੋ ਕਿ ਇਸ ਸਮੇਂ ਬਹੁਤ ਹੀ ਵੱਡੇ ਦੁੱਖ ‘ਚ ਲੰਘ ਰਹੇ ਨੇ। ਬੀ ਪਰਾਕ ਦੇ ਪਿਤਾ ਜੀ ਅਕਾਲ ਚਲਾਣਾ ਕਰ ਗਏ ਨੇ(b praak's father varinder bachan passed away)। ਜਿਸ ਦੀ ਜਾਣਕਾਰੀ ਖੁਦ ਬੀ ਪਰਾਕ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਦਿੱਤੀ ਹੈ। ਇਸ ਸਮੇਂ ਉਹ ਬਹੁਤ ਹੀ ਵੱਡੇ ਸਦਮੇ ‘ਚੋਂ ਲੰਘ ਰਹੇ ਨੇ। ਪਿਛਲੇ ਮਹੀਨੇ ਹੀ ਉਨ੍ਹਾਂ ਦੇ ਚਾਚੇ ਅਤੇ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸੰਗੀਤਕਾਰ ਸੁਰਿੰਦਰ ਬੱਚਨ ਦਾ ਦਿਹਾਂਤ ਹੋਇਆ ਸੀ। ਹੁਣ ਉਨ੍ਹਾਂ ਦੇ ਪਿਤਾ ਦੇ ਇਸ ਤਰ੍ਹਾਂ ਅਚਾਨਕ ਚੱਲੇ ਜਾਣ ਨਾਲ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਹੈ।

ਹੋਰ ਪੜ੍ਹੋ : ਗਾਇਕ ਤਰਸੇਮ ਜੱਸੜ ਨੇ ਫਤਿਹਗੜ੍ਹ ਸਾਹਿਬ ਦੀ ਧਰਤੀ ‘ਤੇ ਪਹੁੰਚ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੀਤਾ ਕੋਟਿ-ਕੋਟਿ ਪ੍ਰਣਾਮ, ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ

b praak image

ਬੀ ਪਰਾਕ ਨੇ ਆਪਣੇ ਪਿਤਾ ਦੇ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਮੇਰੇ ਕੋਲ ਸ਼ਬਦ ਨਹੀਂ ਹਨ ਮੈਂ ਸੁੰਨ ਹਾਂ ਮੈਂ ਸਦਮੇ ਚ ਹਾਂ ... ਮੈਂ ਟੁੱਟ ਗਿਆ ਹਾਂ ਪਹਿਲਾਂ ਚਾਚਾ ਅਤੇ ਹੁਣ ਸੱਚਮੁੱਚ ਤੁਹਾਨੂੰ ਮਿਸ ਕਰਾਂਗਾ ਡੈਡੀ... ਮੇਰੇ ਗੀਤ ਲਈ ਤੁਹਾਡੀ ਹਰ ਪ੍ਰਤੀਕਿਰਿਆ ਅਤੇ ਮੇਰੇ ਲਈ ਤੁਹਾਡੀਆਂ ਅੱਖਾਂ ਵਿੱਚ ਉਹ ਖੁਸ਼ੀ ਦੇ ਹੰਝੂ... ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ ਅਤੇ ਹੁਣ ਮੈਂ ਤੁਹਾਨੂੰ ਬਹੁਤ ਮਿਸ ਕਰਨ ਜਾ ਰਿਹਾ ਹਾਂ…… ਮੈਨੂੰ ਅਤੇ ਪਰਿਵਾਰ ਨੂੰ ਹਮੇਸ਼ਾ ਅਸੀਸ ਦਿਓ?RIP Daddy?RIP Legend’ । ਇਸ ਪੋਸਟ ਉੱਤੇ ਕਲਾਕਾਰ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਦੁੱਖ ਜਤਾ ਰਹੇ ਹਨ।

ਹੋਰ ਪੜ੍ਹੋ : ਪੰਜਾਬੀ ਇੰਡਸਟਰੀ ਨੂੰ ਵੱਡਾ ਘਾਟਾ, ਪ੍ਰਸਿੱਧ ਸੰਗੀਤਕਾਰ ਸੁਰਿੰਦਰ ਬੱਚਨ ਜੀ ਦਾ ਦਿਹਾਂਤ, ਤੇਜਵੰਤ ਕਿੱਟੂ ਸਣੇ ਕਈ ਪੰਜਾਬੀ ਸਿਤਾਰਿਆਂ ਨੇ ਜਤਾਇਆ ਦੁੱਖ

b praak father no more rip comments

ਦੱਸ ਦਈਏ ਵਰਿੰਦਰ ਬੱਚਨ ਵੀ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਜੁੜੇ ਹੋਏ ਸਨ। ਉਹ ਪੰਜਾਬੀ ਮਿਊਜ਼ਿਕ ਪ੍ਰੋਡਿਊਸਰ ਅਤੇ ਕੰਪੋਜ਼ਰ ਸਨ। ਬੀ ਪਾਰਕ ਨੂੰ ਗਾਇਕੀ ਦੀ ਗੁੜਤੀ ਆਪਣੇ ਪਰਿਵਾਰ 'ਚੋਂ ਹੀ ਮਿਲੀ ਹੈ। ਉਨ੍ਹਾਂ ਦੇ ਪਰਿਵਾਰ ‘ਚੋਂ ਦੋ ਮਹਾਨ ਸੰਗੀਤਕਾਰ ਦਾ ਇਸ ਤਰ੍ਹਾਂ ਚਲਾ ਜਾਣਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਹੈ। ਪਰਮਾਤਮਾ ਇੰਨਾ ਵਿਛੜੀਆਂ ਰੂਹਾਂ ਨੂੰ ਆਪਣੇ ਚਰਨਾਂ ‘ਚ ਨਿਵਾਸ ਦੇਵੇ। ਬੀ ਪਰਾਕ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬੱਲ ਬਖ਼ਸ਼ੇ।

 

View this post on Instagram

 

A post shared by B PRAAK(HIS HIGHNESS) (@bpraak)

 

Related Post