ਬਾਹੂਬਲੀ ਫੇਮ ਅਦਾਕਾਰ ਰਾਣਾ ਦਗਗੁਬਾਤੀ ਦੀ ਹੋਈ ਮੰਗਣੀ, ਫ਼ਿਲਮੀ ਸਿਤਾਰੇ ਦੇ ਰਹੇ ਨੇ ਵਧਾਈਆਂ

By  Lajwinder kaur May 21st 2020 02:40 PM

ਆਪਣੀ ਅਦਾਕਾਰੀ ਦੇ ਨਾਲ ਲੋਕਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਸਾਊਥ ਫ਼ਿਲਮਾਂ ਦੇ ਐਕਟਰ ਰਾਣਾ ਦਗਗੁਬਾਤੀ ਨੇ ਆਪਣੀ ਗਰਲਫ੍ਰੈਂਡ ਮਿਹਿਕਾ ਬਜਾਜ ਦੇ ਨਾਲ ਮੰਗਣੀ ਕਰਵਾ ਲਈ ਹੈ । ਉਨ੍ਹਾਂ ਨੇ ਆਪਣੇ ਇੰਸਟਾਗਰਾਮ ਅਕਾਉਂਟ ‘ਤੇ ਆਪਣੀ ਕੁੜਮਾਈ ਦੀ ਤਸਵੀਰ ਸ਼ੇਅਰ ਕਰਕੇ ਨੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਹੈ । ਜਿਸ ਤੋਂ ਬਾਅਦ ਵਧਾਈ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ । ਕੁਝ ਹੀ ਸਮੇਂ ਇਸ ਫੋਟੋ ਉੱਤੇ ਲੱਖਾਂ ਹੀ ਲਾਈਕਸ ਆ ਚੁੱਕੇ ਨੇ । ਬਾਲੀਵੁੱਡ ਕਲਾਕਾਰ ਦਿਆ ਮਿਰਜ਼ਾ, ਕ੍ਰਿਤੀ ਖਰਬੰਦਾ, ਖਿਡਾਰੀ ਪੀ.ਵੀ ਸਿੰਧੂ ਤੋਂ ਇਲਾਵਾ ਕਈ ਹੋਰ ਨਾਮੀ ਹਸਤੀਆਂ ਨੇ ਕਮੈਂਟ ਕਰਕੇ ਇਸ ਜੋੜੀ ਨੂੰ ਮੁਬਾਰਕਾਂ ਦਿੱਤੀਆਂ ਨੇ ।

View this post on Instagram

 

And it’s official!! ????

A post shared by Rana Daggubati (@ranadaggubati) on May 20, 2020 at 11:00pm PDT

ਕੁਝ ਦਿਨ ਪਹਿਲਾਂ ਹੀ ਰਾਣਾ ਦਗਗੁਬਾਤੀ ਨੇ ਆਪਣੀ ਗਰਲਫ੍ਰੈਂਡ ਦੀ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਮਿਹਿਕਾ ਬਜਾਜ ਨੇ ਹਾਂ ਕਰ ਦਿੱਤੀ ਹੈ । ਜਿਸ ਤੋਂ ਬਾਅਦ ਫੈਨਜ਼ ਕਮੈਂਟਸ ਰਾਹੀਂ ਆਪਣੀ ਖੁਸ਼ ਜਾਹਿਰ ਕਰ ਰਹੇ ਸਨ ।

 

View this post on Instagram

 

And she said Yes :) ❤️#MiheekaBajaj

A post shared by Rana Daggubati (@ranadaggubati) on May 12, 2020 at 4:17am PDT

ਰਾਣਾ ਦਗਗੁਬਤੀ ਨੇ ਬਾਹੂਬਲੀ ਫ਼ਿਲਮ ਦੇ ਨਾਲ ਮਨੋਰੰਜਨ ਜਗਤ ‘ਚ ਵਾਹ ਵਾਹੀ ਖੱਟਣ ‘ਚ ਕਾਮਯਾਬ ਰਹੇ ਸਨ । ਇਸ ਫ਼ਿਲਮ ਦੁਨੀਆ ਭਰ ਚੋਂ ਰੱਜ ਕੇ ਪਿਆਰ ਮਿਲਿਆ ਸੀ । ਜੇ ਗੱਲ ਕਰੀਏ ਰਾਣਾ ਦਗਗੁਬਤੀ ਦੇ ਵਰਕ ਫਰੰਟ ਦੀ ਤਾਂ ਉਹ ‘ਹਾਥੀ ਮੇਰਾ ਸਾਥੀ’ ਨਾਂ ਦੀ ਫ਼ਿਲਮ ‘ਚ ਨਜ਼ਰ ਆਉਣਗੇ । ਕੋਰੋਨਾ ਵਾਇਰਸ ਦੇ ਚੱਲਦੇ ਇਸ ਫ਼ਿਲਮ ਦੀ ਰਿਲੀਜ਼ ਨੂੰ ਅੱਗੇ ਵਧਾ ਦਿੱਤਾ ਗਿਆ ਹੈ ।

Related Post