ਬਾਹੂਬਲੀ ਨੂੰ ਸੈਲਫੀ ਪਈ ਮਹਿੰਗੀ, ਫਿਮੇਲ ਫੈਨ ਨੇ ਸੈਲਫੀ ਲੈ ਕੇ ਮਾਰਿਆ ਥੱਪੜ, ਵੀਡੀਓ ਹੋਈ ਵਾਇਰਲ

By  Lajwinder kaur March 5th 2019 06:27 PM

ਬਾਹੂਬਲੀ ਭਾਰਤ ਦੀ ਸਫਲ ਫ਼ਿਲਮਾ ਵਿੱਚੋਂ ਇੱਕ ਹੈ। ਜਿਸ ਦੋ ਸੀਕਵਲ ਆ ਚੁੱਕੇ ਹਨ ‘ਬਾਹੂਬਲੀ’ ਤੇ ‘ਬਾਹੂਬਲੀ 2 : ਦਿ ਕਨਕਲੂਜ਼ਨ’ । ਇਸ ਫ਼ਿਲਮ ਦੇ ਨਾਲ ਨਾਲ ਬਾਹੂਬਲੀ ਨਾਲ ਜੁੜੇ ਸਾਰੇ ਹੀ ਸਿਤਾਰੇ ਰਾਤੋਂ ਰਾਤ ਸਟਾਰ ਬਣ ਗਏ। ਬਾਹੂਬਲੀ ਦਾ ਰੋਲ ਨਿਭਾਉਣ ਵਾਲੇ ਪ੍ਰਭਾਸ ਜਿਹਨਾਂ ਦੀ ਦੀਵਾਨਗੀ ਮੁਟਿਆਰਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ ਜਿਸ ਦੇ ਚੱਲਦੇ ਉਹਨਾਂ ਨੂੰ 6000 ਤੋਂ ਵੀ ਵੱਧ ਵਿਆਹ ਲਈ ਪ੍ਰਪੋਜ਼ਲ ਆ ਚੁੱਕੇ ਹਨ। ਪਰ ਪ੍ਰਭਾਸ ਆਪਣੇ ਫ਼ਿਲਮੀ ਕਰੀਅਰ ਵੱਲ ਧਿਆਨ ਦੇ ਰਹੇ ਨੇ।

 

 

View this post on Instagram

 

Her excitement at peaks ????, Very lucky fans ???. Los Angeles prabhas fans ,???? #Prabhas #Saaho #ShadesOfSaahoChapter2 #ShadesOfSaaho2

A post shared by Prabhas (@uppalapati_prabhas_official) on Mar 4, 2019 at 4:41am PST

ਹੋਰ ਵੇਖੋ:'ਕੋਕਾ' ਗਾਣੇ ਨੂੰ ਫਿਰ ਲੱਗਿਆ ਦੇਸੀ ਤੜਕਾ, ਸੁੱਖ-ਈ ਨੇ ਵੀਡੀਓ ਸਾਂਝਾ ਕਰ ਲਿਖਿਆ ਖਾਸ ਸੰਦੇਸ਼, ਦੇਖੋ ਵੀਡੀਓ

ਹਾਲ ਹੀ ‘ਚ ਪ੍ਰਭਾਸ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਆਉ ਤੁਹਾਨੂੰ ਦੱਸਦੇ ਹਾਂ ਇਸ ਵੀਡੀਓ ਬਾਰੇ, ਇਹ ਵੀਡੀਓ ਕਿਸੇ ਹਵਾਈ ਅੱਡੇ ਦੀ ਹੈ ਜਿੱਥੇ ਪ੍ਰਭਾਸ ਸਪਾਟ ਕੀਤਾ ਗਿਆ। ਉਹਨਾਂ ਦੀ ਇੱਕ ਫਿਮੇਲ ਫੈਨ ਪ੍ਰਭਾਸ ਨੂੰ ਦੇਖਕੇ ਕ੍ਰੇਜ਼ੀ ਹੋ ਗਈ। ਉਸ ਨੇ ਬਾਹੂਬਲੀ ਨੂੰ ਸੈਲਫੀ ਲਈ ਕਿਹਾ ਤਾਂ ਪ੍ਰਭਾਸ ਨੇ ਬੜੇ ਹੀ ਅਰਾਮ ਨਾਲ ਉਸ ਨਾਲ ਸੈਲਫੀ ਕਲਿੱਕ ਕਰਵਾ ਲਈ ਪਰ ਪ੍ਰਭਾਸ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਇਸ ਕ੍ਰੇਜ਼ੀ ਫੈਨ ਨੇ ਜਾਂਦੇ ਜਾਂਦੇ ਉਹਨਾਂ ਦੀ ਗਲ ਉੱਤੇ ਬੜੇ ਪਿਆਰ ਨਾਲ ਥੱਪੜ ਮਾਰ ਗਈ।

View this post on Instagram

 

Here's presenting the much awaited #ShadesofSaaho2 showcasing mind-boggling behind the scenes action! ‬ #Prabhas @sujeethsign @UV_Creations @tseries.official @itsBhushanKumar @officialsaahomovie

A post shared by Shraddha (@shraddhakapoor) on Mar 2, 2019 at 9:48pm PST

ਵੀਡੀਓ ‘ਚ ਦੇਖ ਸਕਦੇ ਹੋ ਕਿ ਪ੍ਰਭਾਸ ਨੇ ਉਸ ਫੈਨ ਨੂੰ ਕੁਝ ਨਹੀਂ ਕਿਹਾ ਤੇ ਆਰਾਮ ਨਾਲ ਹੋਰ ਫੈਨਜ਼ ਨਾਲ ਤਸਵੀਰਾਂ ਕਲਿੱਕ ਕਰਵਾ ਕੇ ਅੱਗੇ ਚੱਲੇ ਜਾਂਦੇ ਨੇ। ਜੇ ਗੱਲ ਕਰੀਏ ਪ੍ਰਭਾਸ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਫ਼ਿਲਮ ਸਾਹੋ ‘ਚ ਸ਼ਰਧਾ ਕਪੂਰ ਦੇ ਨਾਲ ਪਹਿਲੀ ਵਾਰ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ। ਪ੍ਰਭਾਸ ਦੀ ‘ਸਾਹੋ’ ਮੂਵੀ ਦੀ ਸਰੋਤੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Related Post