ਜਾਣੋ ਕਿਵੇਂ ਇਸ ਛੋਟੀ ਬੱਚੀ ਨੇ ਬੱਬਲ ਰਾਏ ਦੇ ਜਨਮਦਿਨ ਨੂੰ ਬਣਾਇਆ ਸਪੈਸ਼ਲ, ਦੇਖੋ ਵੀਡੀਓ
ਬੱਬਲ ਰਾਏ ਜਿਹਨਾਂ ਨੇ ਤਿੰਨ ਮਾਰਚ ਨੂੰ ਆਪਣਾ 34ਵਾਂ ਜਨਮਦਿਨ ਸੈਲੀਬ੍ਰੇਟ ਕੀਤਾ ਹੈ। ਉਹਨਾਂ ਦੇ ਜਨਮਦਿਨ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ । ਬੱਬਲ ਰਾਏ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ।
View this post on Instagram
ਹੋਰ ਵੇਖੋ:ਗੂਗਲ ਨੇ ਡੂਡਲ ਬਣਾ ਕੇ ਬਾਲੀਵੁੱਡ ਅਭਿਨੇਤਰੀ ਮਧੂਬਾਲਾ ਨੂੰ ਕੀਤਾ ਯਾਦ, ਜਾਣੋ ਕਿਵੇਂ ਪਿਆ ਸੀ ਮਧੂਬਾਲਾ ਨਾਮ
ਜਿਸਦੇ ਚੱਲਦੇ ਉਹਨਾਂ ਨੇ ਇੱਕ ਕਿਊਟ ਬੱਚੀ ਦੀ ਵੀਡੀਓ ਆਪਣੇ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਛੋਟੀ ਬੱਚੀ ਬੱਬਲ ਰਾਏ ਨਾਲ ਕੇਕ ਕੱਟ ਰਹੀ ਹੈ। ਇਸ ਤੋਂ ਬਾਅਦ ਬੱਚੀ ਬੱਬਲ ਰਾਏ ਦੇ ਚਿਹਰੇ ਉੱਤੇ ਕੇਕ ਲਗਾਉਂਦੀ ਹੈ ਤੇ ਆਪ ਵੀ ਕੇਕ ਆਪਣੇ ਮੂੰਹ 'ਚ ਪਾ ਲੈਂਦੀ ਹੈ। ਇਸ ਤੋਂ ਬਾਅਦ ਫਿਰ ਦੁਬਾਰਾ ਤੋਂ ਬੱਬਲ ਰਾਏ ਨੂੰ ਬੜੇ ਕਿਊਟ ਅੰਦਾਜ਼ ਨਾਲ ਪੁੱਛਦੀ ਹੈ ਕਿ ਮੈਂ ਇੱਕ ਵਾਰ ਹੋਰ ਕੇਕ ਲਗਾ ਸਕਦੀ ਹਾਂ। ਇਸ ਤੋਂ ਬਾਅਦ ਬੱਬਲ ਰਾਏ ਹੱਸ ਕੇ ਹਾਂ ਦਾ ਜਵਾਬ ਦਿੰਦੇ ਨੇ। ਬੱਬਲ ਰਾਏ ਕਹਿੰਦਾ ਹੈ ਕਿ ਬੱਚੀ ਬਹੁਤ ਕਿਊਟ ਹੈ। ਬੱਬਲ ਰਾਏ ਨੇ ਕੈਪਸ਼ਨ 'ਚ ਦੱਸਿਆ ਹੈ ਕਿ ਇਹ ਕਿਊਟ ਬੱਚੀ ਵੇਰੋਨਿਕਾ ਉਹਨਾਂ ਦੀ ਸੁਸਾਇਟੀ 'ਚ ਰਹਿਣ ਵਾਲੀ ਹੈ। ਇਹ ਵੀਡੀਓ ਸਰੋਤਿਆਂ ਨੂੰ ਬਹੁਤ ਪਸੰਦ ਆ ਰਹੀ ਹੈ।
View this post on Instagram
ਦੱਸ ਦਈਏ ਇਸ ਤੋਂ ਇਲਾਵਾ ਬੱਬਲ ਰਾਏ ਦੀ ਆਪਣੇ ਦੋਸਤਾਂ ਨਾਲ ਜਨਮਦਿਨ ਮਨਾਉਂਦਿਆਂ ਦੀਆਂ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਨੇ। ਇੱਕ ਵੀਡੀਓ 'ਚ ਬੱਬਲ ਰਾਏ ਦੇ ਨਾਲ ਪੰਜਾਬੀ ਸਿੰਗਰ ਤੇ ਅਦਾਕਾਰ ਜੱਸੀ ਗਿੱਲ ਵੀ ਨਜ਼ਰ ਆ ਰਹੇ ਹਨ। ਬੱਬਲ ਰਾਏ ਦਾ ਜਨਮ 3 ਮਾਰਚ 1985 ਨੂੰ ਸਮਰਾਲਾ ਲੁਧਿਆਣਾ ਵਿਖੇ ਹੋਇਆ ਸੀ। ਬੱਬਲ ਰਾਏ ਵਧੀਆ ਗਾਇਕ ਹੋਣ ਦੇ ਨਾਲ ਨਾਲ ਗੀਤਕਾਰ ਤੇ ਅਦਾਕਾਰ ਵੀ ਨੇ। ਬੱਬਲ ਰਾਏ ਪੰਜਾਬੀ ਇੰਡਸਟਰੀ ਦੀ ਕਈ ਵਧੀਆ ਫ਼ਿਲਮਾਂ 'ਚ ਕੰਮ ਕਰ ਚੁੱਕੇ ਹਨ ਜਿਵੇਂ ਮਿਸਟਰ. ਐਂਡ ਮਿਸੇਜ 420, ਦਿਲਦਾਰੀਆਂ, ਸਰਗੀ, ਵਰਗੀਆਂ ਫਿਲਮਾਂ 'ਚ ਆਪਣੀ ਅਦਾਕਾਰੀ ਦਾ ਜੌਹਰ ਵਿਖਾ ਚੁੱਕੇ ਹਨ। ਇਸ ਤੋਂ ਇਲਾਵਾ ਉਹਨਾਂ ਦਾ ਹਾਲ ਹੀ 'ਚ 21ਵਾਂ ਗੀਤ ਆਇਆ ਹੈ ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।