ਬੋਹਮੀਆਂ ਕਿਉਂ ਕਰ ਰਹੇ ਨੇ ਬੱਬਲ ਰਾਏ ਦੀ ਤਾਰੀਫ ,ਵੇਖੋ ਵੀਡਿਓ

By  Shaminder October 6th 2018 06:33 AM

ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਬੋਹਮੀਆਂ ਉਨ੍ਹਾਂ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਨੇ । ਬੋਹਮੀਆਂ ਨੇ ਬੱੱਬਲ ਰਾਏ ਦੇ ਕੰਮ ਦੀ ਤਾਰੀਫ ਕੀਤੀ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਬੱਬਲ ਰਾਏ ਇੱਕ ਬਹੁਤ ਹੀ ਨਿਮਰ ਸੁਭਾਅ ਦੇ ਮਾਲਕ ਹਨ ਅਤੇ ਉਨ੍ਹਾਂ ਨਾਲ ਕੰਮ ਕਰਕੇ ਉਨ੍ਹਾਂ ਨੂੰ ਬਹੁਤ ਹੀ ਵਧੀਆ ਲੱਗਿਆ ਹੈ ।

ਹੋਰ ਵੇਖੋ : ਬੱਬਲ ਰਾਏ ਜਲਦ ਦੇਸੀ ਕਰਿਊ ਨਾਲ ਪੇਸ਼ ਕਰਨਗੇ ਆਪਣਾ ਇੱਕ ਹੋਰ ਨਵਾਂ ਗੀਤ

https://www.instagram.com/p/BojVTSqgL93/?hl=en&taken-by=babbalrai9

ਬੋਹਮੀਆਂ ਇੱਕ ਨਿੱਜੀ ਰੇਡੀਓ 'ਤੇ ਇੰਟਰਵਿਊ ਦੇ ਰਹੇ ਸਨ ਅਤੇ ਇਸ ਦੌਰਾਨ ਉਨ੍ਹਾਂ ਨੇ ਬੱਬਲ ਰਾਏ ਦੇ ਕੰਮ ਦੀ ਦਿਲ ਖੋਲ ਕੇ ਤਾਰੀਫ ਕੀਤੀ । ਬੱਬਲ ਰਾਏ ਦੇ ਨਵੇਂ ਗੀਤ 'ਮੈਂ ਤੇਰਾ ਅਕਸ਼ੇ' ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਉਨ੍ਹਾਂ ਦੇ ਇਸ ਗੀਤ ਦੀ ਦੇਸ਼ ਹੀ ਨਹੀਂ ਵਿਦੇਸ਼ 'ਚ ਵੀ ਖੂਬ ਚਰਚਾ ਹੋ ਰਹੀ ਹੈ । ਬੋਹਮੀਆਂ ਵੀ ਉਨ੍ਹਾਂ ਦੇ ਇਸ ਗੀਤ ਦੀ ਕਾਫੀ ਸ਼ਲਾਘਾ ਕਰਦੇ ਨਜ਼ਰ ਆਏ ।

Babbal Rai’s Mai Terra Akshay Song An Instant Hit, Trending At No 4 On YouTube Babbal Rai’s Mai Terra Akshay Song An Instant Hit, Trending At No 4 On YouTube

ਇਹ ਗੀਤ ਇੱਕ ਪਾਰਟੀ ਗੀਤ ਹੈ ਅਤੇ ਇਹ ਗੀਤ ਸਰੋਤਿਆਂ ਖਾਸ ਕਰਕੇ ਨੌਜਵਾਨਾਂ ਨੂੰ ਕਾਫੀ ਪਸੰਦ ਆ ਰਿਹਾ ਹੈ।ਬੋਹਮੀਆਂ ਨੇ ਜਿੱਥੇ ਇਸ ਗੀਤ ਦੀ ਸ਼ਲਾਘਾ ਕੀਤੀ ਉਥੇ ਹੀ ਉਨ੍ਹਾਂ ਦੇ ਸੁਭਾਅ ਦੀ ਵੀ ਰੱਜ ਕੇ ਤਾਰੀਫ ਕੀਤੀ ਅਤੇ ਰੇਡੀਓ ਚੈਨਲ ਵਾਲਿਆਂ ਨੂੰ ਕਿਹਾ ਕਿ ਇਸ ਵੀਡਿਓ ਨੂੰ ਬੱਬਲ ਰਾਏ ਤੱਕ ਜ਼ਰੂਰ ਪਹੁੰਚਾਉਣ । ਬੱਬਲ ਰਾਏ ਨਾਲ ਇਸ ਵੀਡਿਓ ਨੂੰ ਸਾਂਝਾ ਕੀਤਾ ਗਿਆ ਤਾਂ ਬੱਬਲ ਰਾਏ ਨੇ ਇਸ ਵੀਡਿਓ ਨੂੰ ਆਪਣੇ ਫੈਨਸ ਲਈ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ । ਇਸ ਵੀਡਿਓ ਨੂੰ ਹੁਣ ਤੱਕ ਕਈ ਲੋਕ ਵੇਖ ਚੁੱਕੇ ਨੇ ਅਤੇ ਕਮੈਂਟ ਕਰ ਰਹੇ ਨੇ ।

 

Related Post