ਬੱਬਲ ਰਾਏ ਨੇ ਫ੍ਰੈਂਡਸ਼ਿਪ ਡੇਅ 'ਤੇ ਆਪਣੇ ਦੋਸਤਾਂ ਦੇ ਨਾਲ ਸਾਂਝੀ ਕੀਤੀ ਇਹ ਖ਼ਾਸ ਤਸਵੀਰ
Lajwinder kaur
July 30th 2020 06:14 PM --
Updated:
July 30th 2020 06:39 PM
ਅੱਜ ਵਿਸ਼ਵ ਪੱਧਰੀ ਫ੍ਰੈਂਡਸ਼ਿਪ ਡੇਅ ਹੈ , ਜਿਸ ਕਰਕੇ ਪੂਰੀ ਦੁਨੀਆ ਬਹੁਤ ਹੀ ਉਤਸ਼ਾਹ ਦੇ ਨਾਲ ਸੈਲੀਬ੍ਰੇਟ ਕਰ ਰਹੀ ਹੈ । ਅਜਿਹੇ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਆਪਣੇ ਦੋਸਤਾਂ ਨੂੰ ਵਧਾਈ ਦੇ ਰਹੇ ਨੇ । ਕਹਿੰਦੇ ਨੇ ਬਾਕੀ ਸਾਰੇ ਰਿਸ਼ਤੇ ਸਾਨੂੰ ਘਰ ਵਾਲਿਆਂ ਤੋਂ ਮਿਲ ਜਾਂਦੇ ਨੇ । ਪਰ ਦੋਸਤੀ ਅਜਿਹਾ ਰਿਸ਼ਤਾ ਹੈ ਜਿਸ ਨੂੰ ਅਸੀਂ ਖੁਦ ਚੁਣਦੇ ਹਾਂ । ਹਰ ਇਨਸਾਨ ਦੀ ਜ਼ਿੰਦਗੀ 'ਚ ਦੋਸਤੀ ਅਹਿਮ ਹੁੰਦੀ ਹੈ ।