ਕਿਸਾਨ ਮਜ਼ਦੂਰ ਏਕਤਾ ਲਈ ਬੱਬੂ ਮਾਨ ਅਤੇ ਐਮੀ ਵਿਰਕ ਨੇ ਇਸ ਤਰ੍ਹਾਂ ਕੀਤੀ ਆਵਾਜ਼ ਬੁਲੰਦ

By  Shaminder September 14th 2020 11:42 AM -- Updated: September 14th 2020 12:08 PM

ਗਾਇਕ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਇਸ ਪੋਸਟ ‘ਚ ਉਨ੍ਹਾਂ ਨੇ ਕਿਸਾਨ ਮਜ਼ਦੂਰ ਏਕਤਾ ਦੀ ਗੱਲ ਕੀਤੀ ਹੈ । ਉਨ੍ਹਾਂ ਨੇ ਇਸ ਲੰਬੀ ਚੌੜੀ ਪੋਸਟ ‘ਚ ਲਿਖਿਆ ਹੈ ਕਿ ‘ਦਿੱਲੀ ਅਤੇ ਪੂਰੇ ਭਾਰਤ ਦਾ ਮੀਡੀਆ ਬਾਲੀਵੁੱਡ ਅਤੇ ਸਿਆਸੀ ਖ਼ਬਰਾਂ ਵਿਖਾਉਂਦਾ ਹੈ, ਪਰ ਕਿਸਾਨਾਂ ਅਤੇ ਮਜ਼ਦੂਰਾਂ ਦੀ ਕੋਈ ਵੀ ਗੱਲ ਨਹੀਂ ਕਰਦਾ। 80% ਲੋਕ ਖੇਤੀਬਾੜੀ ਨਾਲ ਜੁੜੇ ਹੋਏ ਹਨ । ਜਿਨ੍ਹਾਂ ਦੀ ਕੋਈ ਵੀ ਗੱਲ ਨਹੀਂ ਕੀਤੀ ਜਾਂਦੀ ।

ਹੋਰ ਵੇਖੋ :ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਵਿਚਕਾਰ ਚੱਲ ਰਹੇ ਵਿਵਾਦ ਨੇ ਲਿਆ ਨਵਾਂ ਰੂਪ, ਗੈਂਗਸਟਰ ਨੇ ਦਿੱਤੀ ਧਮਕੀ

 

View this post on Instagram

 

Kisaan Majdoor Ekta Zindabaad...

A post shared by Babbu Maan (@babbumaaninsta) on Sep 12, 2020 at 10:41pm PDT

ਜਦੋਂ ਕਿ ਹੋਣਾ ਤਾਂ ਇਹ ਚਾਹੀਦਾ ਹੈ ਕਿ 80% ਖਬਰਾਂ ਕਿਸਾਨਾਂ ਅਤੇ ਮਜ਼ਦੂਰਾਂ ਨਾਲ ਸਬੰਧਤ ਹੋਣੀਆਂ ਚਾਹੀਦੀਆਂ ਹਨ । ਫ਼ਸਲਾਂ ਦੇ ਮੁੱਲ ਮਿਲਣੇ ਚਾਹੀਦੇ ਨੇ ਅਤੇ ਜਿਸ ਹਿਸਾਬ ਦੇ ਨਾਲ ਪਿਛਲੇ 40 ਸਾਲਾਂ ਤੋਂ ਹਰ ਚੀਜ਼ ਦੇ ਰੇਟ ਵਧੇ ਹਨ, ਉਸੇ ਹਿਸਾਬ ਦੇ ਨਾਲ ਫਸਲਾਂ ਦੀਆਂ ਕੀਮਤਾਂ ਵਧਣੀਆਂ ਚਾਹੀਦੀਆਂ ਹਨ ।

Punjabi singer and actor Babbu Maan Punjabi singer and actor Babbu Maan

ਪੱਕੀਆਂ ਮੰਡੀਆਂ ਬਣਨੀਆਂ ਚਾਹੀਦੀਆਂ ਹਨ ਅਤੇ ਸਰਕਾਰ ਆਪ ਫ਼ਸਲ ਖਰੀਦ ਕੇ ਪੈਸੇ ਦੇਵੇ ਅਤੇ ਜਿੰਨੀਆਂ ਵੀ ਬੀਬੀਆਂ ਫ਼ਸਲਾਂ ਨਾਲ ਸਬੰਧਤ ਕੰਮ ਕਰਦੀਆਂ ਹਨ ।ਉਨ੍ਹਾਂ ਨੂੰ ਤਨਖਾਹ ਮੁੱਕਰਰ ਹੋਵੇ, ਕਿਉਂਕਿ ਉਹ ਵੀ ਆਪਣੀ ਪੂਰੀ ਜ਼ਿੰਦਗੀ ਇਸ ਕਿੱਤੇ ਨੂੰ ਸਮਰਪਿਤ ਕਰ ਦਿੰਦੀਆਂ ਹਨ ।

ammy ammy

ਕਿਸਾਨ ਮਜ਼ਦੂਰ ਦੇ ਹੱਕ ‘ਚ ਪਹਿਲਾਂ ਵੀ ਖੜੇ ਹਾਂ ਅਤੇ ਹੁਣ ਵੀ ਖੜੇ ਹਾਂ। ਹਮੇਸ਼ਾ ਹੱਕ ਸੱਚ ਲਈ ਲਿਖਦੇ ਰਹਾਂਗੇ। ਜੈ ਜਵਾਨ, ਜੈ ਕਿਸਾਨ’।ਇਸ ਤੋਂ ਇਲਾਵਾ ਗਾਇਕ ਅਤੇ ਅਦਾਕਾਰ ਐਮੀ ਵਿਰਕ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਕਿਸਾਨਾਂ ਦੀ ਤਸਵੀਰ ਸਾਂਝੀ ਕਰਦੇ ਹੋਏ ਕਿਸਾਨ ਮਜ਼ਦੂਰ ਏਕਤਾ ਲਈ ਆਵਾਜ਼ ਬੁਲੰਦ ਕੀਤੀ ਹੈ ।

 

 

Related Post