ਪੂਜਾ ਵਰਮਾ ਨੂੰ ਬੱਬੂ ਮਾਨ ਨੇ ਦਿੱਤਾ ਸੀ ਪਾਲੀਵੁੱਡ ਵਿੱਚ ਕੰਮ ਕਰਨ ਦਾ ਚਾਂਸ, ਜਾਣੋਂ ਪੂਜਾ ਵਰਮਾ ਦੀ ਪੂਰੀ ਕਹਾਣੀ 

By  Rupinder Kaler December 21st 2018 05:23 PM -- Updated: December 22nd 2018 05:37 PM

ਪਾਲੀਵੁੱਡ ਅਦਾਕਾਰਾ ਪੂਜਾ ਵਰਮਾ ਨੂੰ ਅੱਜ ਕਿਸੇ ਦੀ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਹਨੀ ਸਿੰਘ ਤੇ ਅਲਫਾਜ਼ ਦੇ ਗਾਣੇ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਪੂਜਾ ਵਰਮਾ ਹੁਣ ਤੱਕ ਕਈ ਪੰਜਾਬੀ ਫਿਲਮਾਂ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ । ਪੂਜਾ ਦੇ ਮੁੱਢਲੇ ਜੀਵਨ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦਾ ਜਨਮ ਦਿੱਲੀ ਦੀ ਮਿਡਲ ਕਲਾਸ ਫੈਮਿਲੀ ਵਿੱਚ ਹੋਇਆ ।ਪੂਜਾ ਵਰਮਾ ਦੀ ਮਾਂ ਦਾ ਨਾਂ ਰਾਜ ਵਰਮਾ ਤੇ ਪਿਤਾ ਦਾ ਨਾਂ ਅਰਵਿੰਦ ਵਰਮਾ ਹੈ ।ਪੂਜਾ ਵਰਮਾ ਦੇ ਪਰਿਵਾਰ ਵਿੱਚ ਉਸ ਦੇ ਮਾਤਾ ਪਿਤਾ ਤੋਂ ਇਲਾਵਾ ਤਿੰਨ ਭੈਣਾਂ ਤੇ ਇੱਕ ਭਰਾ ਹੈ ।

ਹੋਰ ਵੇਖੋ : ਨਿੰਜਾ ਆਪਣੇ ਗੀਤਾਂ ਲਈ ਕਿੰਨੀ ਮਿਹਨਤ ਕਰਦੇ ਨੇ ,ਵੇਖੋ ਵੀਡਿਓ

 Actress Pooja Verma Actress Pooja Verma

ਪੂਜਾ ਵਰਮਾ ਨੂੰ ਬਚਪਨ ਤੋਂ ਹੀ ਖੇਡਾਂ ਅਤੇ ਅਦਾਕਾਰੀ ਦਾ ਸੌਂਕ ਸੀ ।ਇਸ ਲਈ ਉਹਨਾਂ ਦੇ ਸਕੂਲ ਅਤੇ ਕਾਲਜ ਵਿੱਚ ਜੋ ਵੀ ਸੱਭਿਆਚਾਰ ਤੇ ਖੇਡਾਂ ਨਾਲ ਸਬੰਧਿਤ ਗਤਵਿਧੀਆਂ ਹੁੰਦੀਆਂ ਸਨ ਉਹ ਉਹਨਾਂ ਵਿੱਚ ਭਾਗ ਲੈਂਦੇ ਸਨ । ਪੂਜਾ ਬਾਸਕਿੱਟ ਬਾਲ ਦੀ ਕੌਮੀ ਪੱਧਰ ਦੀ ਖਿਡਾਰਨ ਹੈ । ਪੁਜਾ ਵਰਮਾ ਗਣਿਤ ਦੀ ਲੈਕਚਰਾਰ ਬਣਨਾ ਚਾਹੁੰਦੀ ਸੀ ਇਸ ਲਈ ਉਸ ਨੇ ਮੈਥ ਆਨਰ ਵਿੱਚ ਗਰੇਜੂਏਸ਼ਨ ਦੀ ਪੜਾਈ ਕੀਤੀ ।

ਹੋਰ ਵੇਖੋ : ਗਾਇਕ ਜੈਜ਼ੀ-ਬੀ ਨੇ ਆਪਣੇ ਅੰਦਾਜ਼ ਵਿੱਚ ਸਾਹਿਬਜ਼ਾਦਿਆਂ ਤੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਕੀਤਾ ਯਾਦ

ਪਰ ਇਸ ਸਭ ਦੇ ਚਲਦੇ ਉਹਨਾਂ ਦੀ ਰੂਚੀ ਟੈਲੀਵਿਜ਼ਨ ਅਤੇ ਫਿਲਮਾਂ ਵਿੱਚ ਕੰਮ ਕਰਨ ਵੱਲ ਬਣਨ ਲੱਗੀ ਜਿਸ ਕਰਕੇ ਉਹਨਾਂ ਨੇ ਜਰਨਲਿਜ਼ਮ ਤੇ ਮਾਸ ਕਮਿਊਨੀਕੇਸ਼ਨ ਵਿੱਚ ਮਾਸਟਰ ਡਿਗਰੀ ਕੀਤੀ । ਇਸ ਦੇ ਨਾਲ ਹੀ ਉਹਨਾਂ ਨੇ ਇੱਕ ਕੰਪਨੀ ਵਿੱਚ ਪਾਰਟ ਟਾਇਮ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ । ਇਸ ਕੰਪਨੀ ਦੇ ਜ਼ਰੀਏ ਹੀ ਉਹਨਾਂ ਨੂੰ ਇੱਕ ਐਡ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ । ਪੂਜਾ ਵਰਮਾ ਦੀ ਜ਼ਿੰਦਗੀ ਵਿੱਚ ਉਦੋਂ ਵੱਡਾ ਬਦਲਾ ਆਇਆ ਜਦੋਂ ਉਹਨਾਂ ਨੂੰ 2011 ਵਿੱਚ ਹਨੀ ਸਿੰਘ ਤੇ ਅਲਫਾਜ਼ ਦੇ ਗਾਣੇ ਹਾਏ ਮੇਰਾ ਦਿਲ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ । ਇਸ ਗਾਣੇ ਤੋਂ ਬਾਅਦ ਉਹਨਾਂ ਦਾ ਪੰਜਾਬੀ ਇੰਡਸਟਰ ਿਵਿੱਚ ਕਾਫੀ ਨਾਂ ਬਣ ਗਿਆ ।

ਹੋਰ ਵੇਖੋ : ਬਾਬਾ ਅਜੀਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਕਰਮਜੀਤ ਅਨਮੋਲ ਨੇ ਗਾਈ ਵਾਰ ,ਵੇਖੋ ਵੀਡਿਓ

https://www.youtube.com/watch?v=NCaxSSoMA8c

ਜਿਸ ਤੋਂ ਬਾਅਦ ਉਹਨਾਂ ਨੇ ਪੰਜਾਬ ਦੇ ਵੱਡੇ ਗਾਇਕਾਂ ਜਿਵੇਂ ਗੈਰੀ ਸੰਧੂ, ਰੌਸਨ ਪ੍ਰਿੰਸ, ਸਤਿੰਦਰ ਸਰਤਾਜ ਸਮੇਤ ਪੰਜਾਬ ਦੇ ਨਾਮੀ ਗਾਇਕਾਂ ਦੇ ਗਾਣਿਆਂ ਵਿੱਚ ਕੰਮ ਕੀਤਾ ।ਪੂਜਾ ਵਰਮਾ ਹੁਣ ਤੱਕ ੩੫ ਤੋਂ ਵੱਧ ਗਾਣਿਆਂ ਵਿੱਚ ਮਾਡਲਿੰਗ ਕਰ ਚੁੱਕੀ ਹੈ । ਪਾਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ aੁਹਨਾਂ ਦੀ ਸਭ ਤੋਂ ਪਹਿਲੀ ਫਿਲਮ ਬਾਜ਼ ਸੀ ਜਿਸ ਵਿੱਚ ਉਹਨਾਂ ਦੇ ਨਾਲ ਬੱਬੂ ਮਾਨ ਨੇ ਕੰਮ ਕੀਤਾ ਸੀ ਉਹਨਾਂ ਦੀ ਇਹ ਫਿਲ ਸੁਪਰ ਹਿੱਟ ਰਹੀ ਸੀ । ਪੂਜਾ ਵਰਮਾ ਬੱਬੂ ਮਾਨ ਦੀ ਬਹੁਤ ਵੱਡੀ ਫੈਨ ਸੀ ਇਸ ਲਈ ਉਸ ਦੀ ਦਿਲੀ ਇੱਛਾ ਸੀ ਕਿ ਉਹ ਉਸ ਨਾਲ ਕੰਮ ਕਰੇ ਤੇ ਉਹਨਾਂ ਦੀ ਇਹ ਇੱਛਾ ਬੱਬੂ ਮਾਨ ਨੇ ਹੀ ਪੂਰੀ ਕੀਤੀ ।

ਹੋਰ ਵੇਖੋ : ਗਾਇਕ ਜੈਜ਼ੀ-ਬੀ ਨੇ ਆਪਣੇ ਅੰਦਾਜ਼ ਵਿੱਚ ਸਾਹਿਬਜ਼ਾਦਿਆਂ ਤੇ ਸਿੱਖ ਕੌਮ ਦੇ ਸ਼ਹੀਦਾਂ ਨੂੰ ਕੀਤਾ ਯਾਦ

https://www.youtube.com/watch?v=UnXAX56kXKs

ਬੱਬੂ ਮਾਨ ਦੀ ਇਸ ਫਿਲਮ ਤੋਂ ਬਾਅਦ ਪੂਜਾ ਨੇ ਬਾਈ ਜੀ ਤੁਸੀਂ ਗਰੇਟ ਹੋ, ਮੋਗਾ ਟੂ ਮੈਲਬੋਰਨ, ਡਾਕੂਆਂ ਦਾ ਮੁੰਡਾ ਵਰਗੀਆਂ ਫਿਲਮਾਂ ਕੀਤੀਆਂ । ਇਸ ਤੋਂ ਇਲਾਵਾ ਪੂਜਾ ਵਰਮਾ ਮਲੀਆਲਮ ਫਿਲਮਾਂ ਵਿੱਚ ਵੀ ਕੰਮ ਕੀਤਾ । ਇਸ ਤਰ੍ਹਾਂ ਉਹਨਾਂ ਨੇ ਟੀਵੀ ਦਾ ਲੜੀਵਾਰ ਪ੍ਰੋਗਰਾਮ ਨਾਮਕਰਨ ਵਿੱਚ ਵੀ ਕੰਮ ਕੀਤਾ ।

Related Post