ਬੱਬੂ ਮਾਨ ਵੱਲੋਂ ਕੱਪੜਿਆਂ ਦੇ ਸ਼ੋਅ ਰੂਮ ਖੋਲਣ ਪਿੱਛੇ ਇਹ ਹੈ ਵੱਡੀ  ਵਜ੍ਹਾ,ਵੇਖੋ ਵੀਡਿਓ 

By  Shaminder February 1st 2019 01:48 PM

ਬੱਬੂ ਮਾਨ ਇੱਕ ਅਜਿਹੇ ਕਲਾਕਾਰ ਹਨ ਜਿਨ੍ਹਾਂ ਨੇ ਆਪਣੇ ਗੀਤਾਂ ਰਾਹੀਂ ਲੋਕਾਂ 'ਚ ਵੱਖਰੀ ਪਛਾਣ ਬਣਾਈ ਹੈ । ਮਾਂ ਬੋਲੀ ਪੰਜਾਬੀ ਦੀ ਸੇਵਾ ਉਹ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਨੇ । ਉਨ੍ਹਾਂ ਦੇ ਗੀਤਾਂ 'ਚ ਜ਼ਿੰਦਗੀ ਦੀ ਹਕੀਕਤ ਨੂੰ ਬਿਆਨ ਕੀਤਾ ਜਾਂਦਾ ਹੈ ਅਤੇ ਇਹ ਹਕੀਕਤ ਲੋਕਾਂ ਨੂੰ ਵੀ ਖੂਬ ਪਸੰਦ ਆਉਂਦੀ ਹੈ ।

ਹੋਰ ਵੇਖੋ : ਡਾਂਸ ਕਰਦੇ ਹੋਏ ਮੁੱਦੜੇ-ਮੂੰਹ ਡਿੱਗੀ ਸਪਨਾ ਚੌਧਰੀ, ਦੇਖੋ ਵੀਡਿਓ

babbu maan के लिए इमेज परिणाम

ਗੱਲ ਲੋਕ ਰਸਮਾਂ ਦੀ ਹੋਵੇ,ਕਿਰਸਾਨੀ ਦੀ ਹੋਵੇ ਜਾਂ ਫਿਰ ਕਿਸਾਨਾਂ 'ਤੇ ਚੜੇ ਕਰਜ਼ ਦੀ ।ਹਰ ਮੁੱਦੇ ਨੂੰ ਉਨ੍ਹਾਂ ਨੇ ਆਪਣੇ ਗੀਤਾਂ 'ਚ ਬਿਆਨ ਕੀਤਾ ਹੈ । ਬੱਬੂ ਮਾਨ ਸਭ ਦੇ ਹਰਮਨ ਪਿਆਰੇ ਹਨ । ਉਹ ਪੰਜਾਬ ਦੀ ਬੇਰੁਜ਼ਗਾਰੀ ਪ੍ਰਤੀ ਚਿੰਤਿਤ ਹਨ ,ਉੱਥੇ ਹੀ ਉਹ ਪੰਜਾਬ ਦੇ ਦਿਨ-ਬ-ਦਿਨ ਹੋ ਰਹੇ ਵਿਕਾਸ ਤੋਂ ਵੀ ਖੁਸ਼ ਨੇ ।

ਹੋਰ ਵੇਖੋ :ਬਾਲੀਵੁੱਡ ਦਾ ਅਜਿਹਾ ਸਟਾਰ ਜੋ ਇੱਕ ਕੁੱਤੇ ਦਾ ਰਿਹਾ ਹੈ ਕੋ ਸਟਾਰ ,ਜਨਮ ਦਿਨ ‘ਤੇ ਜਾਣੋ ਜੈਕੀ ਸ਼ਰਾਫ ਬਾਰੇ

babbu maan के लिए इमेज परिणाम

ਪਰ ਇਸਦੇ ਨਾਲ ਹੀ ਉਹ ਇਸ ਗੱਲ ਤੋਂ ਪ੍ਰੇਸ਼ਾਨ ਵੀ ਨੇ ਕਿ ਵਿਕਾਸ ਕਰਨ ਦਾ ਤਰੀਕਾ ਜੇ ਥੋੜਾ ਸਹੀ ਹੁੰਦਾ ਤਾਂ ਜ਼ਿਆਦਾ ਬਿਹਤਰ ਹੁੰਦਾ । ਕਿਉਂਕਿ ਉਹ ਚਾਹੁੰਦੇ ਨੇ ਕਿ ਖੇਤੀ ਨਾਲ ਸਬੰਧਤ ਕੋਈ ਰੁਜ਼ਗਾਰ ਵੀ ਸ਼ੁਰੂ ਕੀਤੇ ਜਾਂਦੇ । ਬੱਬੂ ਮਾਨ ਦਾ ਕਹਿਣਾ ਹੈ ਕਿ ਜੋ ਉਨ੍ਹਾਂ ਨੇ ਜੋ ਸਟੋਰ ਖੋਲੇ ਨੇ ਉਨ੍ਹਾਂ ਦਾ ਮਕਸਦ ਪੈਸੇ ਕਮਾਉਣਾ ਨਹੀਂ ਹੈ ,ਬਲਕਿ ਇਨ੍ਹਾਂ ਦਾ ਮਕਸਦ ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣਾ ਹੈ ।

ਹੋਰ ਵੇਖੋ :ਬਾਲੀਵੁੱਡ ਦੇ ਇਸ ਐਕਟਰ ਦੇ ਨਾਂ ‘ਤੇ ਏਕਤਾ ਨੇ ਰੱਖਿਆ ਆਪਣੇ ਬੱਚੇ ਦਾ ਨਾਂ, ਬਾਲੀਵੁੱਡ ਦਾ ਇਹ ਐਕਟਰ ਹੈ ਏਕਤਾ ਲਈ ਲੱਕੀ

https://www.youtube.com/watch?v=n6XWNEz233w

ਬੱਬੂ ਮਾਨ ਨੇ ਹੋਰ ਕਈ ਗੱਲਾਂ ਬਾਤਾਂ ਵੀ ਪੀਟੀਸੀ ਪੰਜਾਬੀ ਦੇ ਐਂਕਰ ਮਨੀਸ਼ ਪੁਰੀ ਨਾਲ ਸਾਂਝੀਆਂ ਕੀਤੀਆਂ । ਦਰਅਸਲ ਪੀਟੀਸੀ ਪੰਜਾਬੀ ਵੱਲੋਂ ਪਿਛਲੇ ਸਾਲ ਰੰਗਲੀ ਦੁਨੀਆ ਪ੍ਰੋਗਰਾਮ ਦੇ ਤਹਿਤ ਮੁਲਾਕਾਤ ਕੀਤੀ ਗਈ ਸੀ ਅਤੇ ਇਸ ਮੁਲਾਕਾਤ ਦੌਰਾਨ ਹੀ ਉਨ੍ਹਾਂ ਨੇ ਕਈ ਅਹਿਮ ਖੁਲਾਸੇ ਕੀਤੇ । ਤੁਸੀਂ ਵੀ ਵੇਖੋ ਉਨ੍ਹਾਂ ਦੀ ਇਸ ਇੰਟਰਵਿਊ  ਨੂੰ ਅਤੇ ਜਾਣੋ ਉਨ੍ਹਾਂ ਦੇ ਵਿਚਾਰਾਂ ਨੂੰ ,ਕਿ ਕਿਸ ਤਰ੍ਹਾਂ ਉਹ ਪੰਜਾਬ ਅਤੇ ਪੰਜਾਬੀਅਤ ਨੂੰ ਲੈ ਕੇ ਚਿੰਤਿਤ ਨੇ ।

 

 

 

Related Post