ਜਾਣੋ ਬੱਬੂ ਮਾਨ ਕਿਵੇਂ ਰਹਿੰਦੇ ਨੇ ਇੰਨੇ ਫਿੱਟ, ਵੀਡੀਓ ਹੋਈ ਵਾਇਰਲ

By  Lajwinder kaur February 28th 2019 11:28 AM

ਬੱਬੂ ਮਾਨ ਨਿਊਜ਼ੀਲੈਂਡ ਦੇ ਦੌਰੇ ‘ਤੇ ਗਏ ਹੋਏ ਹਨ। ਜਿੱਥੇ ਉਹਨਾਂ ਦਾ ਵੱਖੋ-ਵੱਖ ਸ਼ਹਿਰਾਂ ‘ਚ ਲਾਈਵ ਮਿਊਜ਼ਿਕ ਸ਼ੋਅ ਹੋਣਾ ਹੈ। ਬੱਬੂ ਮਾਨ ਨੂੰ ਸੁਣਨ ਲਈ ਲੋਕ ਕਾਫੀ ਕ੍ਰੇਜ਼ੀ ਰਹਿੰਦੇ ਹਨ। ਜਿਸਦੇ ਚੱਲਦੇ ਨਿਊਜ਼ੀਲੈਂਡ ਤੋਂ ਉਹਨਾਂ ਦੀਆਂ ਕਈ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀਆਂ ਹਨ। ਜਿਹਨਾਂ ਵਿੱਚੋਂ ਇਹ ਵੀਡੀਓ ਵੀ ਇੱਕ, ਇਹ ਵੀਡੀਓ ਫੈਨਜ਼ ਨੂੰ ਬਹੁਤ ਜ਼ਿਆਦਾ ਪਸੰਦ ਆ ਰਹੀ ਹੈ।

 

View this post on Instagram

 

#babbumaan #newzealand

A post shared by Babbu Maan™ (@thebabbumaan9) on Feb 27, 2019 at 6:03pm PST

ਹੋਰ ਵੇਖੋ:‘ਆਂਖ ਮਾਰੇ’ ‘ਤੇ ਮੀਕਾ ਸਿੰਘ ਨੇ ਲਾਏ ਹਵਾਈ ਜ਼ਹਾਜ ‘ਚ ਠੁਮਕੇ, ਦੇਖੋ ਵੀਡੀਓ

ਆਓ ਤੁਹਾਨੂੰ ਦੱਸਦੇ ਹਾਂ, ਇਸ ਵੀਡੀਓ ਬਾਰੇ, ਵੀਡੀਓ ‘ਚ ਮਾਨਾਂ ਦੇ ਮਾਨ ਬੱਬੂ ਮਾਨ ਕਸਰਤ ਕਰਦੇ ਨਜ਼ਰ ਆ ਰਹੇ ਹਨ। ਇਸ ਤੋਂ ਪਤਾ ਚੱਲਦਾ ਹੈ ਕਿ ਬੱਬੂ ਮਾਨ ਕਸਰਤ ਕਰਕੇ ਇੰਨੇ ਫਿੱਟ ਰਹਿੰਦੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ ਉੱਤੇ ਆਪਣੀ ਇਸ ਵੀਡੀਓ ਨੂੰ ਸ਼ੇਅਰ ਕੀਤਾ ਹੈ।  Babbu Maan does Exercise at New Zealand Landਹਾਲ ਹੀ ‘ਚ ਬੱਬੂ ਮਾਨ ਨੇ ਭਾਰਤ- ਪਾਕਿਸਤਾਨ ਤਣਾਅ ਵਾਲੇ ਹਲਾਤਾਂ ਨੂੰ ਲੈ ਕੇ ਆਪਣੀ ਪ੍ਰਤੀਕ੍ਰਿਆ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ‘ਚ ਬੱਬੂ ਮਾਨ ਨੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ, ਦੋਵਾਂ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਇਕੱਠੇ ਬੈਠ ਕੇ ਇਸ ਮਸਲੇ ਨੂੰ ਹੱਲ ਕਰਨਾ ਚਾਹੀਦਾ ਹੈ। ਬੱਬੂ ਮਾਨ ਨੇ ਸੀਰੀਆ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੁੰਦਾ ਬਲਕਿ ਜੰਗ ਤੋਂ ਬਾਅਦ ਮਸਲੇ ਪੈਦਾ ਹੁੰਦੇ ਹਨ।

Related Post