ਬੱਬੂ ਮਾਨ ਦੀ ਨਵੀਂ ਲੁੱਕ ਦਰਸ਼ਕਾਂ ਨੂੰ ਆ ਰਹੀ ਖੂਬ ਪਸੰਦ, ਗਾਇਕ ਨੇ ਸ਼ੇਅਰ ਕੀਤੀ ਆਪਣੇ ਪੁਰਾਣੇ ਦੋਸਤਾਂ ਦੇ ਨਾਲ ਇਹ ਫੋਟੋ

By  Lajwinder kaur June 15th 2020 06:48 PM

ਪੰਜਾਬੀ ਗਾਇਕ ਤੇ ਅਦਾਕਾਰ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਪੁਰਾਣੇ ਦੋਸਤਾਂ ਦੇ ਨਾਲ ਤਸਵੀਰ ਸ਼ੇਅਰ ਕੀਤੀ ਹੈ  ਤੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ, ‘ਇਸ਼ਕਪੁਰੇ ਵਿਚ ਡੇਰਾ ਓਹੀ ਯਾਰ ਪੁਰਾਣੇ ਆਂ, ਓਹੀ ਸਾਦੀਆਂ ਜੁੱਲੀਆਂ ਮਾਨਾ ਓਹੀ ਸਰਾਨੇ ਆਂ ...ਬੇਈਮਾਨ’ । ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰ ਆਪਣੇ ਪਿਆਰ ਜ਼ਾਹਿਰ ਕਰ ਰਹੇ ਨੇ ।

 

View this post on Instagram

 

ishpure vich dera ohi yaar purane aan, ohi sadian julian maana ohi saranne aa .... beimaan

A post shared by Babbu Maan (@babbumaaninsta) on Jun 14, 2020 at 10:00pm PDT

Vote for your favourite : https://www.ptcpunjabi.co.in/voting/

ਜੇ ਗੱਲ ਕਰੀਏ ਇਸ ਫੋਟੋ ਕੋਲਾਜ ਦੀ ਤਾਂ ਉਸ ‘ਚ ਬੱਬੂ ਮਾਨ ਦੀ ਨਵੀਂ ਲੁੱਕ ਦੇਖਣ ਨੂੰ ਮਿਲ ਰਹੀ ਹੈ । ਉਹ ਆਪਣੇ ਦੋਸਤਾਂ ਦੇ ਨਾਲ ਦੇਸੀ ਤਰੀਕੇ ਦੇ ਨਾਲ ਬੈਠੇ ਖਾਣਾ ਖਾਉਂਦੇ ਹੋਏ ਦਿਖਾਈ ਦੇ ਰਹੇ ਨੇ । ਉਨ੍ਹਾਂ ਨੇ ਆਪਣਾ ਨਵਾਂ ਹੇਅਰ ਸਟਾਈਲ ਬਣਵਾਇਆ ਹੈ, ਜਿਸ ‘ਚ ਉਨ੍ਹਾਂ ਨੇ ਆਪਣੇ ਲੰਬੇ ਵਾਲਾਂ ਨੂੰ ਛੋਟਾ ਕਰਵਾ ਲਿਆ ਹੈ । ਦਰਸ਼ਕਾਂ ਨੂੰ ਉਨ੍ਹਾਂ ਦੀ ਇਹ ਲੁੱਕ ਖੂਬ ਪਸੰਦ ਆ ਰਹੀ ਹੈ । ਹੁਣ ਤੱਕ ਇਸ ਪੋਸਟ ਉੱਤੇ ਇੱਕ ਲੱਖ ਤੋਂ ਵੱਧ ਲਾਈਕਸ ਆ ਚੁੱਕੇ ਨੇ ।

ਜੇ ਗੱਲ ਕਰੀਏ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਲਾਕਡਾਊਨ ‘ਚ ਵੀ ਆਪਣੇ ਸਿੰਗਲ ਟਰੈਕਸ ਦੇ ਨਾਲ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਹੇ ਨੇ । ਹਾਲ ਹੀ ‘ਚ ਉਨ੍ਹਾਂ ਦੇ ਬੈਕ ਟੂ ਬੈਕ ਦੋ ਗੀਤ ‘ਰਾਤਾਂ ਦੇ ਰਾਹੀਂ’ ਤੇ ‘ਕਲਿੱਕਾਂ’ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਹ ਦੋਵੇਂ ਗੀਤਾਂ ਨੂੰ ਵੀ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ । ਇਸ ਤੋਂ ਇਲਾਵਾ ਉਹ ਬਹੁਤ ਜਲਦ ‘ਸੁੱਚਾ ਸੂਰਮਾ’ ਟਾਈਟਲ ਹੇਠ ਆਉਣ ਵਾਲੀ ਫ਼ਿਲਮ ‘ਚ ਮੁੱਖ ਕਿਰਦਾਰ ‘ਚ ਨਜ਼ਰ ਆਉਣਗੇ ।

Related Post