ਕਿਸਾਨਾਂ ਦੀਆਂ ਫ਼ਸਲਾਂ ‘ਤੇ ਹੋਏ ਕੁਦਰਤੀ ਕਹਿਰ ਨੂੰ ਲੈ ਕੇ ਬੱਬੂ ਮਾਨ ਨੇ ਬਿਆਨ ਕੀਤਾ ਦਰਦ, ਕਿਹਾ-‘ਇੱਕ ਦਿੱਲੀ ਬੇਈਮਾਨ, ਉੱਤੋਂ ਰੱਬ ਕਹਿਰਵਾਨ’

By  Lajwinder kaur September 26th 2022 09:03 PM -- Updated: September 26th 2022 09:16 PM

Babbu Maan News: ਬੇਮੌਸਮੀ ਮੀਂਹ ਕਿਸਾਨਾਂ ਲਈ ਆਫ਼ਤ ਬਣ ਕੇ ਆਇਆ। ਲਗਾਤਾਰ ਮੀਂਹ ਪੈਣ ਕਰਕੇ ਖੇਤਾਂ ‘ਚ ਖੜ੍ਹੀਆਂ ਪੱਕੀਆਂ ਫਸਲਾਂ ਦਾ ਨੁਕਸਾਨ ਹੋਇਆ ਹੈ। ਖੇਤਾਂ ਚ ਪਾਣੀ ਭਰ ਗਿਆ। ਚਾਹੇ ਝੋਨਾ ਹੋਵੇ ਚਾਹੇ ਨਰਮਾ ਹਰ ਤਰ੍ਹਾਂ ਦੀ ਫਸਲ ਮੀਂਹ ਦੀ ਮਾਰ ਹੇਠ ਆਈ ਹੈ। ਕਿਸਾਨਾਂ ਦੇ ਦੁੱਖ ਨੂੰ ਗਾਇਕ ਬੱਬੂ ਮਾਨ ਨੇ ਆਪਣੇ ਲਫ਼ਜਾਂ ਰਾਹੀਂ ਬਿਆਨ ਕੀਤਾ ਹੈ। ਉਨ੍ਹਾਂ ਨੇ ਕਿਸਾਨਾਂ ਦੇ ਲਈ ਇੱਕ ਪੋਸਟ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਯੋਗਰਾਜ ਸਿੰਘ ਦੇ ਨਾਲ ਭੰਗੜਾ ਪਾਉਂਦਾ ਨਜ਼ਰ ਆਇਆ ਸਚਿਨ ਤੇਂਦੁਲਕਰ ਦਾ ਪੁੱਤਰ ਅਰਜੁਨ, ਵੀਡੀਓ ਵਾਇਰਲ  

inside image of farmer image source: twitter

ਬੱਬੂ ਮਾਨ ਅਜਿਹੇ ਗਾਇਕ ਨੇ ਜੋ ਕਿ ਸਮਾਜਿਕ ਮੁੱਦਿਆਂ ਉੱਪਰ ਵੀ ਖੁੱਲ੍ਹ ਕੇ ਆਪਣੇ ਵਿਚਾਰ ਰੱਖਦੇ ਹਨ। ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਪੋਸਟ ਸਾਂਝੀ ਕੀਤੀ ਹੈ। ਕਲਾਕਾਰ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ- ਇੱਕ ਦਿੱਲੀ ਬੇਈਮਾਨ, ਉਤੋਂ ਰੱਬ ਕਹਿਰਵਾਨ, ਕਿਹੜੇ ਜਨਮ ਦੀ ਸਜਾ, ਹਰ ਪਲ ਇਮਤਿਹਾਨ...ਮਰਦਾ ਹੈ ਭੁੱਖਾ ਮਜ਼ਦੂਰ ਮੇਰੇ ਦੇਸ਼ ਦਾ... ਜੂਝਦਾ ਗਰੀਬੀ ਨਾਲ ਮੇਰੇ ਦੇਸ਼ ਦਾ ਕਿਸਾਨ। ਬੇਈਮਾਨ...’

rain destroy cops image source: twitter

ਬੱਬੂ ਮਾਨ ਦੀ ਇਸ ਪੋਸਟ ਉੱਪਰ ਫੈਨਜ਼ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ‘ਆਹ ਗੱਲਾਂ ਹੋਰ ਕੋਈ ਲਿੱਖ ਹੀ ਨਹੀਂ ਸਕਦਾ ਕਦੇ ਮਾਨਾਂ❤️।ਲਵ ਯੂ ਮਾਨ ਸਾਬ’ । ਇੱਕ ਹੋਰ ਯੂਜ਼ਰ ਨੇ ਕਿਹਾ-‘ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ??? ਲਵ ਯੂ ਬਾਈ ਜੀ’।

babbu maan post image source instagram

ਵਰਕਫਰੰਟ ਦੀ ਗੱਲ ਕਰਿਏ ਤਾਂ ਹਾਲ ਹੀ ਵਿੱਚ ਕਲਾਕਾਰ ਦਾ ਗੀਤ ਗੱਲ਼ ਨੀ ਹੋਈ ਰਿਲੀਜ਼ ਹੋਇਆ ਸੀ। ਜਿਸਨੂੰ ਪ੍ਰਸ਼ੰਸ਼ਕਾ ਦਾ ਖੂਬ ਪਿਆਰ ਮਿਲਿਆ। ਬੱਬੂ ਮਾਨ ਕਈ ਕਿਸਾਨੀ ਗੀਤ ਵੀ ਕੱਢ ਚੁੱਕੇ ਹਨ। ਕਿਸਾਨੀ ਸੰਘਰਸ਼ ‘ਚ ਵੀ ਬੱਬੂ ਮਾਨ ਨੇ ਕਿਸਾਨਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕੀਤੀ ਸੀ।

 

 

View this post on Instagram

 

A post shared by Babbu Maan (@babbumaaninsta)

Related Post