ਬੱਬੂ ਮਾਨ ਦੇ ਇੱਕ ਪ੍ਰਸ਼ੰਸਕ ਨੇ ਕੁਝ ਇਸ ਤਰ੍ਹਾਂ ਜਤਾਇਆ ਆਪਣਾ ਪਿਆਰ ਅਤੇ ਸਤਿਕਾਰ 

By  Shaminder May 30th 2019 11:06 AM

ਬੱਬੂ ਮਾਨ ਦੇ ਲੱਖਾਂ ਦੀ ਗਿਣਤੀ 'ਚ ਫੈਨਜ਼ ਹਨ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ ।ਬੱਬੂ ਮਾਨ ਦੇ ਫੈਨਜ਼ ਅਕਸਰ ਉਨ੍ਹਾਂ ਦੀਆਂ ਤਸਵੀਰਾਂ ਅਤੇ ਵੀਡੀਓ ਸਾਂਝੇ ਕਰਦੇ ਰਹਿੰਦੇ ਨੇ । ਬੱਬੂ ਮਾਨ ਦੀ ਇੱਕ ਝਲਕ ਪਾਉਣ ਲਈ ਉਨ੍ਹਾਂ ਦੇ ਫੈਨਜ਼ ਉਤਾਵਲੇ ਨਜ਼ਰ ਆਉਂਦੇ ਨੇ ।

ਹੋਰ ਵੇਖੋ:ਹਸ਼ਰ ਫ਼ਿਲਮ ਦਾ ਕਾਕਾ ਬੱਬੂ ਮਾਨ ਤੋਂ ਕਿਸ ਗੱਲ ਲਈ ਪਾ ਰਿਹਾ ਹੈ ਤਰਲੇ

https://www.instagram.com/p/ByCXlRqlMy7/

ਕੋਈ ਉਨ੍ਹਾਂ ਦੇ ਨਾਂਅ ਦਾ ਟੈਂਟੂ ਆਪਣੇ ਸਰੀਰ 'ਤੇ ਬਣਵਾਈ ਫਿਰਦਾ ਹੈ ਅਤੇ ਕੋਈ ਉਨ੍ਹਾਂ ਦੀ ਤਸਵੀਰ ਦਾ ਸਟਿੱਕਰ ਆਪਣੀਆਂ ਗੱਡੀਆਂ 'ਤੇ ਲਗਾ ਕੇ ਉਨ੍ਹਾਂ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ । ਉਨ੍ਹਾਂ ਦਾ ਹਰ ਫੈਨਜ਼ ਆਪੋ ਆਪਣੇ ਤਰੀਕੇ ਨਾਲ ਉਨ੍ਹਾਂ ਪ੍ਰਤੀ ਪਿਆਰ ਅਤੇ ਆਦਰ ਸਤਿਕਾਰ ਜ਼ਾਹਿਰ ਕਰਦਾ ਹੈ ।

https://www.instagram.com/p/Buf6bxKAZ40/

ਇੱਕ ਸ਼ੂਟਿੰਗ ਦੌਰਾਨ ਰਾਜਸਥਾਨ 'ਚ ਬੱਬੂ ਮਾਨ ਦੇ ਇੱਕ ਫੈਨ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਿਤਾ ਜੀ ਦੀ ਤਸਵੀਰ ਬਣਾ ਕੇ ਭੇਂਟ ਦਿੱਤੀ ।ਇਸ ਤੋਹਫੇ ਨੂੰ ਦੇਖ ਕੇ ਬੱਬੂ ਮਾਨ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਆਪਣੇ ਫੈਨ ਦੇ ਇਸ ਟੈਲੇਂਟ ਦੀ ਸ਼ਲਾਘਾ ਕੀਤੀ ।

https://www.instagram.com/p/BpsQIC0gtHG/

ਦਰਅਸਲ ਬੱਬੂ ਮਾਨ ਨੂੰ ਇਹ ਤੋਹਫਾ ਰਾਜਸਥਾਨ ਦੇ ਪ੍ਰੇਮਪੁਰਾ ਪਿੰਡ ਰਹਿਣ ਵਾਲੇ ਉਨ੍ਹਾਂ ਦੇ ਇੱਕ ਫੈਨ ਨੇ ਦਿੱਤਾ ਸੀ । ਜਿਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਬੱਬੂ ਮਾਨ ਦੇ ਫੈਨ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ।

Related Post