ਬੱਬੂ ਮਾਨ ਦੇ ਨਵੇਂ ਗੀਤ 'ਛਰਾਟਾ' ਦਾ ਟੀਜ਼ਰ ਆਇਆ ਸਾਹਮਣੇ, ਦੇਖੋ ਵੀਡੀਓ

By  Aaseen Khan October 1st 2019 10:19 AM

ਬੱਬੂ ਮਾਨ ਜਿੰਨ੍ਹਾਂ ਦੇ ਨਾਮ ਦੇ ਤਾਰੂਫ ਦੀ ਜ਼ਰੂਰਤ ਨਹੀਂ ਪੈਂਦੀ। ਮਲਟੀ ਟੈਲੇਂਟਡ ਇਹ ਗਾਇਕ ਆਪਣੇ ਆਪ 'ਚ ਇੱਕ ਬਹੁਤ ਵੱਡਾ ਨਾਮ ਹੈ ਜਿੰਨ੍ਹਾਂ ਦੇ ਗਾਣਿਆਂ ਦਾ ਅਕਸਰ ਹੀ ਕੱਟੜ ਫੈਨਸ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਬੱਬੂ ਮਾਨ ਪਿਛਲੇ ਕੁਝ ਸਮੇਂ ਤੋਂ ਫੈਨਸ ਲਈ ਰੋਮਾਂਟਿਕ 'ਤੇ ਖੂਬਸੂਰਤ ਗੀਤ ਪਰੋਸ ਰਹੇ ਹਨ ਤੇ ਇੱਕ ਵਾਰ ਫਿਰ ਲੈ ਕੇ ਆ ਰਹੇ ਹਨ ਇੱਕ ਹੋਰ ਰੋਮਾਂਟਿਕ ਗੀਤ 'ਛਰਾਟਾ' ਜਿਸ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਬੱਬੂ ਮਾਨ ਦੇ ਇਸ ਗੀਤ ਦਾ ਟੀਜ਼ਰ ਤਾਂ ਸ਼ਾਨਦਾਰ ਲੱਗ ਰਿਹਾ ਹੈ।

ਗਾਣੇ ਨੂੰ ਲਿਖਿਆ ਗਾਇਆ ਅਤੇ ਗੀਤ ਦਾ ਸੰਗੀਤ ਬੱਬੂ ਮਾਨ ਨੇ ਖੁਦ ਤਿਆਰ ਕੀਤਾ ਹੈ। ਰੂਪਨ ਬੱਲ ਅਤੇ ਰੂਬਲ ਜੀ.ਟੀ.ਆਰ ਵੱਲੋਂ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਗਿਆ ਹੈ। ਬੱਬੂ ਮਾਨ ਨੇ ਆਪਣੇ ਇਸ ਗੀਤ ਦਾ ਟੀਜ਼ਰ ਆਪਣੇ ਯੂ ਟਿਊਬ ਚੈਨਲ 'ਤੇ ਸਾਂਝਾ ਕੀਤਾ ਹੈ ਜਿਸ ਨੂੰ ਹੁਣ ਤੱਕ ਲੱਖਾਂ ਹੀ ਲੋਕ ਦੇਖ ਚੁੱਕੇ ਹਨ। 15 ਹਜ਼ਾਰ ਤੋਂ ਵੱਧ ਲੋਕਾਂ ਵੱਲੋਂ ਟੀਜ਼ਰ ਨੂੰ ਲਾਈਕ ਵੀ ਕੀਤਾ ਗਿਆ ਹੈ। ਫਿਲਹਾਲ ਇਸ ਗਾਣੇ ਦੀ ਰਿਲੀਜ਼ ਤਰੀਕ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੋਰ ਵੇਖੋ : ਅੜਬ ਮੁਟਿਆਰਾਂ' ਫ਼ਿਲਮ ਦਾ ਗੀਤ 'ਜੱਟੀ ਜਿਉਣੇ ਮੋੜ ਵਰਗੀ' ਸਿੱਧੂ ਮੂਸੇ ਵਾਲਾ ਦੀ ਅਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ

 

View this post on Instagram

 

Kidda lagi ?

A post shared by Babbu Maan (@babbumaaninsta) on Mar 2, 2019 at 12:07am PST

ਪਿਛਲੇ ਸਾਲ ਬਣਜਾਰਾ ਦ ਟਰੱਕ ਡਰਾਈਵਰ ਫ਼ਿਲਮ ਨਾਲ ਲੰਬੇ ਸਮੇਂ ਬਾਅਦ ਸਿਨੇਮਾ 'ਤੇ ਵਾਪਸੀ ਕਰਨ ਵਾਲੇ ਬੱਬੂ ਮਾਨ ਬਹੁਤ ਜਲਦ ਲੋਕ ਨਾਇਕ ਸੁੱਚਾ ਸੂਰਮਾ ਦੀ ਬਾਇਓਪਿਕ 'ਚ ਸੁੱਚੇ ਦੇ ਕਿਰਦਾਰ 'ਚ ਨਜ਼ਰ ਆਉਣਗੇ। ਫਿਲਹਾਲ ਉਦੋਂ ਤੱਕ ਬੱਬੂ ਮਾਨ ਆਪਣੇ ਕੱਟੜ ਫੈਨਸ ਨੂੰ ਆਪਣੇ ਨਵੇਂ ਗੀਤਾਂ ਨਾਲ ਐਂਟਰਟੇਨ ਕਰਨ ਵਾਲੇ ਹਨ। 2020 'ਚ ਬੱਬੂ ਮਾਨ ਵੱਡੇ ਪਰਦੇ 'ਤੇ ਵਾਪਸੀ ਕਰ ਸਕਦੇ ਹਨ।

Related Post