ਬੱਬੂ ਮਾਨ ਨੇ ਆਪਣੇ ਸ਼ੋਅ ਦੌਰਾਨ ਲਗਾਈਆਂ ਰੌਣਕਾਂ,ਫੈਨਸ ਦੀਆਂ ਫਰਮਾਇਸ਼ਾਂ 'ਤੇ ਗਾਏ ਗੀਤ 

By  Shaminder September 19th 2018 07:16 AM

ਪੰਜਾਬੀ ਦੇ ਮਸ਼ਹੂਰ  ਗਾਇਕ ਬੱਬੂ ਮਾਨ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ । ਇਸ ਟੂਰ ਦੌਰਾਨ ਉਹ ਵੱਖ-ਵੱਖ ਥਾਵਾਂ 'ਤੇ ਪਰਫਾਰਮੈਂਸ ਦੇ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਸ਼ੋਅ ਦੀ ਪਰਫਾਰਮੈਂਸ ਦਾ ਇੱਕ ਵੀਡਿਓ ਸਾਂਝਾ ਕੀਤਾ ਹੈ । ਇਸ ਵੀਡਿਓ 'ਚ ਉਹ ਵਿਦੇਸ਼ 'ਚ ਆਪਣੀ ਪਰਫਾਰਮੈਂਸ ਦੇ ਰਹੇ ਨੇ । ਇਸ ਸ਼ੋਅ ਦੌਰਾਨ ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਸਰੋਤੇ ਪਹੁੰਚੇ ਹੋਏ ਸਨ । ਬੱਬੂ ਮਾਨ ਆਪਣੇ ਫੈਨਸ ਦੀ ਫਰਮਾਇਸ਼ 'ਤੇ ਗੀਤ ਸੁਣਾ ਰਹੇ ਸਨ ।

ਹੋਰ ਵੇਖੋ : ਜਦੋਂ ਜਾਗ ਪਿਆ ਬੱਬੂ ਮਾਨ ਦੇ ਦਿਲ ਦਾ ਬੱਚਾ ,ਵੇਖੋ ਇੰਸਟਾਗ੍ਰਾਮ ‘ਤੇ ਸਾਂਝਾ ਕੀਤਾ ਗਿਆ ਵੀਡਿਓ

https://www.instagram.com/p/Bn5aQpphStr/?hl=en&taken-by=thebabbumaan9

ਇਸੇ ਦੌਰਾਨ ਉਨ੍ਹਾਂ ਦਾ ਇੱਕ ਫੈਨ ਕਿਸੇ ਗੀਤ ਦੀ ਫਰਮਾਇਸ਼ ਕਰ ਰਿਹਾ ਸੀ ਤਾਂ ਉਸਦੀ ਅਵਾਜ਼ ਗਾਇਕ ਬੱਬੂ ਮਾਨ ਤੱਕ ਨਹੀਂ ਸੀ ਪਹੁੰਚ ਰਹੀ ਤਾਂ ਬੱਬੂ ਮਾਨ ਨੇ ਉਸ ਨੂੰ ਆਪਣੇ ਕੋਲ ਆਉਣ ਲਈ ਕਿਹਾ ਜਿਸ 'ਤੇ ਉਨ੍ਹਾਂ ਦੇ ਫੈਨ ਨੇ 'ਮਿੱਤਰਾਂ ਦੀ ਛੱਤਰੀ' ਦੀ ਫਰਮਾਇਸ਼ ਕਰ ਰਿਹਾ ਸੀ । ਬੱਬੂ ਮਾਨ ਨੇ ਉਸ ਮਜ਼ਾਕੀਆ ਲਹਿਜ਼ੇ 'ਚ ਆਪਣੇ ਸਾਥੀਆਂ ਨੂੰ ਕਿਹਾ ਕਿ 'ਛੱਤਰੀ ਲਾਹ ਮੁੰਡਾ ਬਾਹਲਾ ਔਖਾ ਹੋਇਆ ਪਿਆ ਹੈ'।ਬੱਬੂ ਮਾਨ ਇਸ ਵੀਡਿਓ 'ਚ ਆਪਣੇ ਫੈਨਸ ਨਾਲ ਹਾਸਾ ਮਜ਼ਾਕ ਕਰਦੇ ਨਜ਼ਰ ਆ ਰਹੇ ਨੇ ।

babbu maan live show

ਇਸ ਦੇ ਨਾਲ ਹੀ ਉਨ੍ਹਾਂ ਨੇ ਸਰੋਤਿਆਂ ਵੱਲੋਂ ਉਨ੍ਹਾਂ ਨੂੰ ਦਿੱਤੇ ਜਾ ਰਹੇ ਪਿਆਰ ਲਈ ਸ਼ੁਕਰੀਆ ਅਦਾ ਵੀ ਕੀਤਾ । ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਏਨੀਂ ਦਿਨੀਂ ਵਿਦੇਸ਼ ਟੂਰ 'ਤੇ ਹਨ ਅਤੇ ਇਸ ਟੂਰ ਦੌਰਾਨ ਉਹ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ 'ਚ ਪਰਫਾਰਮ ਕਰ ਰਹੇ ਨੇ । ਬੱਬੂ ਮਾਨ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ । ਭਾਵੇਂ ਉਹ ਖੁਸ਼ੀ ਹੋਵੇ ,ਉਦਾਸੀ ਹੋਵੇ ਜਾਂ ਫਿਰ ਧਾਰਮਿਕ ਹਰ ਤਰ੍ਹਾਂ ਦੇ ਗੀਤ ਗਾਉਣ 'ਚ ਮਾਹਿਰ ਹਨ ਬੱਬੂ ਮਾਨ ।

babbu maan live show

Related Post