ਬੱਬੂ ਮਾਨ ‘Adab Punjabi’ ਗੀਤ ਦੇ ਨਾਲ ਹੋਏ ਦਰਸ਼ਕਾਂ ਦੇ ਰੁਬਰੂ, ਗਾਇਕ ਨੇ ਫੈਨਜ਼ ਤੋਂ ਮੰਗੀ ਇਹ ਸਲਾਹ

By  Lajwinder kaur August 19th 2020 09:05 AM -- Updated: August 18th 2020 09:30 PM

ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਬੱਬੂ ਮਾਨ ਆਪਣੇ ਨਵੇਂ ਗੀਤ ‘ਅੜਬ ਪੰਜਾਬੀ’ (Adab Punjabi) ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ਇਸ ਗੀਤ ਦਾ ਆਡਿਓ ਰਿਲੀਜ਼ ਹੋਇਆ ਹੈ । ਇਹ ਆਡਿਓ 10 ਮਿੰਟਾਂ ਦਾ ਹੈ ।

 

ਇਸ ਗੀਤ ਦਾ ਆਡਿਓ ਯੂਟਿਊਬ ਉੱਤੇ ਰਿਲੀਜ਼ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ, ‘ਲਾਕਡਾਊਨ ਦੇ ਜਿਹੜੇ ਦਿਨ ਸੀ ਓਨਾਂ ‘ਚ ਵਕਤ ਬਹੁਤ ਸੀ । ਬਹੁਤਾ ਵਕਤ ਮੇਰਾ ਸੈਰ ਤੇ ਜਾਂ ਫਿਰ ਸਟੂਡੀਓ ਵਿੱਚ ਈ ਨਿਕਲਿਆ..ਜਦੋਂ ਮੈਂ ਇਹ ਗਾਣਾ ਬਨਾਉਣ ਲੱਗਿਆ ਤਾਂ ਬਣਾਉਂਦੇ-ਬਣਾਉਂਦੇ ਇਹ ਵਾਲਾ ਲੰਬਾ ਹੋ ਗਿਆ । ਸੋ ਇਦਾਂ ਜਿਹੜਾ ਪਹਿਲਾ ਭਾਗ ਏ ਉਹ 10 ਮਿੰਟ ਦਾ ਏ, ਅੱਗੇ ਇਦੇ volume ਬਣਾ ਤੇ 1,2,3,4...ਦੱਸੋ ਕਿੰਨੇ ਕੇ ਭਾਗ ਚਾਹੀਦੇ ਏ ਉਨ੍ਹੇ ਏ ਕੱਢ ਦਵਾਂਗੇ’ । ਯੂਟਿਊਬ ਉੱਤੇ ਵੱਡੀ ਗਿਣਤੀ ‘ਚ ਫੈਨਜ਼ ਕਮੈਂਟਸ ਕਰਕੇ ਆਪਣੀ ਰਾਏ ਦੇ ਰਹੇ ਨੇ ।

ਦੱਸ ਦਈਏ ਬੱਬੂ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਇਸ ਤੋਂ ਇਲਾਵਾ ਉਹ ਇੱਕ ਵਾਰ ਫਿਰ ਤੋਂ ਵੱਡੇ ਪਰਦੇ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇਣਗੇ । ਉਹ ਸੁੱਚਾ ਸੂਰਮਾ ਟਾਈਟਲ ਹੇਠ ਆਉਣ ਵਾਲੀ ਫ਼ਿਲਮ ‘ਚ ਨਜ਼ਰ ਆਉਣਗੇ ।

Related Post