ਬੱਬੂ ਮਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਆਪਣੇ ਕਿਸੇ ਗੀਤ ਦੀ ਸ਼ੂਟਿੰਗ ‘ਚ ਰੁੱਝੇ ਹੋਏ ਨਜ਼ਰ ਆ ਰਹੇ ਨੇ । ਉਹ ਮਹਿੰਦਰਾ ਗੱਡੀ ‘ਤੇ ਸਵਾਰ ਹਨ ਅਤੇ ਗੱਡੀ ਵੀ ਪੂਰੀ ਸਪੀਡ ‘ਚ ਚੱਲ ਰਹੀ ਹੈ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਅਤੇ ਲਗਾਤਾਰ ਵਾਇਰਲ ਹੋ ਰਿਹਾ ਹੈ ।
babbu maan
ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਗੀਤਾਂ ਦੇ ਨਾਲ –ਨਾਲ ਉਹ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕਰ ਚੁੱਕੇ ਹਨ ।ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਬੱਬੂ ਮਾਨ ਦੇ ਗੀਤ ਅੱਜ ਵੀ ਡੀਜੇ ਦੀ ਸ਼ਾਨ ਬਣਦੇ ਹਨ ।
ਹੋਰ ਪੜ੍ਹੋ : ਦੇਬੀ ਮਖਸੂਸਪੁਰੀ ਨੇ ਕੀਤੀ ਬੱਬੂ ਮਾਨ ਦੇ ਨਾਲ ਟੋਰਾਂਟੋ ‘ਚ ਮੁਲਾਕਾਤ, ਕੀ ਦੋਵੇਂ ਕੁਝ ਕਰਨ ਜਾ ਰਹੇ ਨੇ ਨਵਾਂ !

ਉਨ੍ਹਾਂ ਦੇ ਹਿੱਟ ਅਤੇ ਸਦਾਬਹਾਰ ਗੀਤਾਂ ਦੀ ਗੱਲ ਕਰੀਏ ਤਾਂ ‘ਪਿੰਡ ਪਹਿਰਾ ਲੱਗਦਾ’, ‘ਸੱਜਣ ਰੁਮਾਲ ਦੇ ਗਿਆ’, ‘ਦਿਲ ਤਾਂ ਪਾਗਲ’ ਸਣੇ ਕਈ ਹਿੱਟ ਗੀਤ ਏਨੇ ਕੁ ਮਕਬੂਲ ਹਨ ਕਿ ਅੱਜ ਵੀ ਹਰ ਕਿਸੇ ਦੀ ਪਹਿਲੀ ਪਸੰਦ ਬਣੇ ਹੋਏ ਹਨ ।
babbu
ਜਲਦ ਹੀ ਬੱਬੂ ਮਾਨ ਮੁਹੰਮਦ ਸਦੀਕ ਦੇ ਨਾਲ ਵੀ ਗੀਤ ਕਰਨ ਜਾ ਰਹੇ ਹਨ । ਜਿਸ ਦੀਆਂ ਕੁਝ ਤਸਵੀਰਾਂ ਕੁਝ ਸਮਾਂ ਪਹਿਲਾਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।
View this post on Instagram
Maan saab ? shoot time ? Admin @prabhvirdhaliwal