ਦੇਬੀ ਮਖਸੂਸਪੁਰੀ ਨੇ ਕੀਤੀ ਬੱਬੂ ਮਾਨ ਦੇ ਨਾਲ ਟੋਰਾਂਟੋ ‘ਚ ਮੁਲਾਕਾਤ, ਕੀ ਦੋਵੇਂ ਕੁਝ ਕਰਨ ਜਾ ਰਹੇ ਨੇ ਨਵਾਂ !

Written by  Rupinder Kaler   |  October 15th 2020 04:36 PM  |  Updated: October 15th 2020 04:36 PM

ਦੇਬੀ ਮਖਸੂਸਪੁਰੀ ਨੇ ਕੀਤੀ ਬੱਬੂ ਮਾਨ ਦੇ ਨਾਲ ਟੋਰਾਂਟੋ ‘ਚ ਮੁਲਾਕਾਤ, ਕੀ ਦੋਵੇਂ ਕੁਝ ਕਰਨ ਜਾ ਰਹੇ ਨੇ ਨਵਾਂ !

ਦੇਬੀ ਮਖਸੂਸਪੁਰੀ ਨੇ ਬੱਬੂ ਮਾਨ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜੋ ਕਿ ਟੋਰਾਂਟੋ ਦੀਆਂ ਹਨ । ਇਨ੍ਹਾਂ ਤਸਵੀਰਾਂ ਨੂੰ ਸਾਂਝੇ ਕਰਦੇ ਹੋਏ ਦੇਬੀ ਮਖਸੂਸਪੁਰੀ ਨੇ ਲਿਖਿਆ ਕਿ ‘ਮੀਟਿੰਗ ਵਿਦ ਬੱਬੂ ਮਾਨ ਇਨ ਟੋਰਾਂਟੋ’, ਜਿਸ ਤੋਂ ਲੱਗਦਾ ਹੈ ਕਿ ਇਹ ਦੋਵੇਂ ਫਨਕਾਰ ਜਲਦ ਹੀ ਇੱਕਠੇ ਕਿਸੇ ਪ੍ਰੋਜੈਕਟ ‘ਤੇ ਕੰਮ ਕਰਨ ਜਾ ਰਹੇ ਨੇ । ਹਾਲਾਂਕਿ ਦੇਬੀ ਨੇ ਇਸ ਬਾਰੇ ਕੋਈ ਵੀ ਖੁਲਾਸਾ ਹਾਲੇ ਨਹੀਂ ਕੀਤਾ ਹੇ ।

debi with babbu maan . debi with babbu maan .

ਪਰ ਦੋਵਾਂ ਦੇ ਫੈਨਸ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕਰ ਰਹੇ ਹਨ ਅਤੇ ਲਗਾਤਾਰ ਕਮੈਂਟਸ ਕਰ ਰਹੇ ਹਨ । ਦੇਬੀ ਮਖਸੂਸਪੁਰੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਨਾਂਅ ਬਿਹਤਰੀਨ ਗਾਇਕਾਂ ‘ਚ ਆਉਂਦਾ ਹੈ । ਉਹ ਵਧੀਆ ਗਾਇਕੀ ਦੇ ਨਾਲ ਨਾਲ ਵਧੀਆ ਲੇਖਣੀ ਦੇ ਵੀ ਮਾਲਕ ਹਨ ।

ਹੋਰ ਪੜ੍ਹੋ :ਦੇਬੀ ਮਖਸੂਸਪੁਰੀ ਨੇ ਆਪਣੇ ਖ਼ਾਸ ਦੋਸਤ ਬੱਬੂ ਮਾਨ ਦੇ ਨਾਲ ਤਸਵੀਰਾਂ ਕੀਤੀਆਂ ਸਾਂਝੀਆਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

Babbu-Maan Babbu-Maan

ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਵੀ ਪਿਛਲੇ ਲੰਮੇ ਸਮੇਂ ਤੋਂ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ ।

Babbu Maan,Debi Makhsoospuri And Jazzy B Babbu Maan,Debi Makhsoospuri And Jazzy B

ਹੁਣ ਜਦੋਂ ਦੋਵਾਂ ਦੀਆਂ ਤਸਵੀਰਾਂ ਦੇਬੀ ਨੇ ਸਾਂਝੀਆਂ ਕੀਤੀਆਂ ਹਨ ਤਾਂ ਦੋਵਾਂ ਦੇ ਪ੍ਰਸ਼ੰਸਕ ਕਈ ਕਿਆਸ ਲਗਾ ਰਹੇ ਨੇ ਅਤੇ ਦੋਵਾਂ ਦੇ ਕਿਸੇ ਪ੍ਰੋਜੈਕਟ ਦੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹਨ । ਪਰ ਵੇਖਣਾ ਇਹ ਹੋਵੇਗਾ ਕਿ ਦੋਵੇਂ ਇੱਕਠਿਆਂ ਕਿਸੇ ਪ੍ਰੋਜੈਕਟ ‘ਤੇ ਕੰਮ ਕਰਦੇ ਹਨ ਜਾਂ ਨਹੀਂ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network